ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਯੂਕੇ ’ਚ ਸਨਮਾਨ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਯੂਕੇ ’ਚ ਸਨਮਾਨ

ਉਮਰ ਭਰ ਦੀਆਂ ਪ੍ਰਾਪਤੀਆਂ ਲਈ ਕੀਤਾ ਗਿਆ ਸਨਮਾਨਿਤ
ਲੰਡਨ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ‘ਇੰਡੀਆ-ਯੂਕੇ ਅਚੀਵਰਜ਼ ਆਨਰਜ਼’ ਸਨਮਾਨ ਸਮਾਰੋਹ ਵਿਚ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਆਰਥਿਕ ਤੇ ਸਿਆਸੀ ਖੇਤਰ ਵਿਚ ਪਾਏ ਯੋਗਦਾਨ ਲਈ ਦਿੱਤਾ ਗਿਆ ਹੈ। ਡਾ. ਮਨਮੋਹਨ ਨੂੰ ਸਨਮਾਨਿਤ ਕਰਨ ਬਾਰੇ ਐਲਾਨ ਪਿਛਲੇ ਹਫ਼ਤੇ ਹੋਏ ਸਮਾਗਮ ਵਿਚ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਸਨਮਾਨ ਦਿੱਲੀ ਵਿਚ ਸੌਂਪਿਆ ਜਾਵੇਗਾ। ‘ਇੰਡੀਆ-ਯੂਕੇ ਅਚੀਵਰਜ਼ ਆਨਰਜ਼’ ਐੱਨਆਈਐੱਸਏਯੂ ਯੂਕੇ ਅਤੇ ਬ੍ਰਿਟਿਸ਼ ਕੌਂਸਲ ਵੱਲੋਂ ਯੂਕੇ ਸਰਕਾਰ ਦੇ ਸਹਿਯੋਗ ਨਾਲ ਦਿੱਤੇ ਜਾਂਦੇ ਹਨ।