ਸਾਨੀਆ ਵੱਲੋਂ ਅਗਲੇ ਮਹੀਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਫ਼ੈਸਲਾ

ਸਾਨੀਆ ਵੱਲੋਂ ਅਗਲੇ ਮਹੀਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਫ਼ੈਸਲਾ

ਨਵੀਂ ਦਿੱਲੀ: ਉੱਘੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਅਗਲੇ ਮਹੀਨੇ ਦੁਬਈ ਡਿਊਟੀ ਫਰੀ ਟੈਨਿਸ ਚੈਂਪੀਅਨਸ਼ਿਪ ’ਚ ਆਪਣੇ ਸ਼ਾਨਦਾਰ ਕਰੀਅਰ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੈ। ਡਬਲਜ਼ ਰੈਂਕਿੰਗ ’ਚ ਸਿਖਰ ’ਤੇ ਰਹੀ ਸਾਨੀਆ ਨੇ ਡਬਲਿਊਟੀਏ (ਮਹਿਲਾ ਟੈਨਿਸ ਐਸੋਸੀਏਸ਼ਨ) ਕੋਲ ਇਸ ਦਾ ਐਲਾਨ ਕੀਤਾ। ਸਾਨੀਆ ਨੇ ਪਿਛਲੇ ਸੈਸ਼ਨ ਦੇ ਅੰਤ ’ਚ ਆਪਣੀ ਖੇਡ ਨੂੰ ਅਲਵਿਦਾ ਆਖਣ ਦਾ ਮਨ ਬਣਾਇਆ ਸੀ ਪਰ ਕੂਹਣੀ ਦੀ ਸੱਟ ਕਾਰਨ ਉਹ ਅਗਸਤ 2022 ’ਚ ਅਮਰੀਕੀ ਓਪਨ ਤੋਂ ਬਾਹਰ ਹੋ ਗਈ ਤੇ ਸਾਰੇ ਸੈਸ਼ਨ ਦੌਰਾਨ ਖੇਡ ਤੋਂ ਦੂਰ ਰਹੀ। ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨਾਲ ਵਿਆਹ ਕਰਨ ਵਾਲੀ 36 ਸਾਲਾ ਸਾਨੀਆ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਦੁਬਈ ਰਹਿ ਰਹੀ ਹੈ ਅਤੇ ਉਹ ਆਪਣੇ ਘਰੇਲੂ ਮੈਦਾਨ ’ਤੇ ਖੇਡ ਨੂੰ ਅਲਵਿਦ ਕਹਿਣਾ ਚਾਹੇਗੀ। ਸਾਨੀਆ ਨੇ ਕਿਹਾ ਕਿ ਉਸ ਦੀ ਕੋਸ਼ਿਸ਼ ਦੁਬਈ ਡਿਊਟੀ ਫਰੀ ਚੈਂਪੀਅਨਸ਼ਿਪ ਦੌਰਾਨ ਦੁਬਈ ’ਚ ਖੇਡ ਤੋਂ ਸੰਨਿਆਸ ਲੈਣ ਦੀ ਹੈ।