ਸ਼ੇਖ਼ ਹਸੀਨਾ ਦੇ ਬੰਗਲਾਦੇਸ਼ ’ਚੋਂ ਭੱਜਣ ਤੋਂ ਬਾਅਦ ਕੱਟੜਪੰਥੀਆਂ ਵਲੋਂ ਹਿੰਦੂਆਂ ’ਤੇ ਹਮਲੇ

ਸ਼ੇਖ਼ ਹਸੀਨਾ ਦੇ ਬੰਗਲਾਦੇਸ਼ ’ਚੋਂ ਭੱਜਣ ਤੋਂ ਬਾਅਦ ਕੱਟੜਪੰਥੀਆਂ ਵਲੋਂ ਹਿੰਦੂਆਂ ’ਤੇ ਹਮਲੇ

ਬੰਗਲਾਦੇਸ਼ : ‘ਬੰਗਲਾਦੇਸ਼ ਵਿੱਚ ਹੁਣ ਸਾਡੇ ਹਿੰਦੂਆਂ ਲਈ ਕੋਈ ਥਾਂ ਨਹੀਂ ਹੈ’… ਜ਼ਿਆਦਾਤਰ ਪਰਿਵਾਰਾਂ ਨੇ ਦੇਸ਼ ਛੱਡਣ ਦੀ ਤਿਆਰੀ ਕਰ ਲਈ ਹੈ। ਸੈਂਕੜੇ ਹਿੰਦੂ ਪਰਿਵਾਰ ਸਰਹੱਦ ਵੱਲ ਰਵਾਨਾ ਹੋ ਗਏ ਹਨ, ਪਰ ਸਰਹੱਦ ਸੀਲ ਹੋਣ ਕਾਰਨ ਉਹ ਪਾਰ ਨਹੀਂ ਕਰ ਪਾ ਰਹੇ ਹਨ।
“ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਸਮਰੱਥ ਹਿੰਦੂ ਪਰਿਵਾਰ ਦੇਸ਼ ਛੱਡਣ ਦੀ ਤਿਆਰੀ ਕਰ ਰਹੇ ਹਨ। ਸਾਨੂੰ ਨਹੀਂ ਪਤਾ ਕਿ ਅਸੀਂ ਬਚ ਸਕਾਂਗੇ ਜਾਂ ਨਹੀਂ… ਜਾਂ ਅਸੀਂ ਉਸ ਤੋਂ ਪਹਿਲਾਂ ਜਮਾਤੀਆਂ ਅਤੇ ਬਦਮਾਸ਼ਾਂ ਦੁਆਰਾ ਮਾਰ ਦਿੱਤੇ ਜਾਵਾਂਗੇ।”
ਬੰਗਲਾਦੇਸ਼ ਵਿਚ ਰਹਿ ਰਹੇ ਲੱਖਾਂ ਹਿੰਦੂ ਪਰਿਵਾਰਾਂ ਦੀ ਇਹ ਦਰਦਨਾਕ ਹੱਢਬੀਤੀ ਹੈ, ਜਿਨ੍ਹਾਂ ਨੇ ਸਾਲ 1971 ਵਿਚ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਭੂਮਿਕਾ ਨਿਭਾਈ ਸੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਕਈ ਦੰਗੇ ਹੋਏ, ਹਿੰਦੂਆਂ ‘ਤੇ ਅੱਤਿਆਚਾਰ ਹੋਏ, ਮੰਦਰ ਢਾਹ ਦਿੱਤੇ ਗਏ ਪਰ ਇਨ੍ਹਾਂ ਪਰਿਵਾਰਾਂ ਨੇ ਦੇਸ਼ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ… ਪਰ ਇਸ ਵਾਰ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ।
ਥਾਣਾ ਛੱਡ ਚਲੇ ਗਏ ਪੁਲਿਸ ਵਾਲੇ : ਅਵਾਮੀ ਲੀਗ ਦੇ ਨੇਤਾ ਅਤੇ ਟਰਾਨ ਐਂਡ ਸੋਸ਼ਲ ਵੈਲਫੇਅਰ ਕਮੇਟੀ ਦੇ ਡਿਪਟੀ ਮੈਂਬਰ ਅਜੇ ਕੁਮਾਰ ਸਰਕਾਰ ਦਾ ਕਹਿਣਾ ਹੈ ਕਿ ਬੰਗਲਾਦੇਸ਼ ਦੇ ਕੁੱਲ 64 ਜ਼ਿਲਿਆਂ ‘ਚੋਂ 21 ਜ਼ਿਲਿਆਂ ‘ਚ ਹਿੰਦੂ ਆਬਾਦੀ ਹੈ। ਇਹਨਾਂ ਵਿੱਚ ਪ੍ਰਮੁੱਖ ਜ਼ਿਲ੍ਹੇ ਫ਼ਿਰੋਜ਼ਪੁਰ, ਗੋਪਾਲਗੰਜ, ਬਘੇਰਹਾਟ, ਖੁਲਨਾ, ਜਸ਼ੋਰ, ਬਗੁਦਾ, ਜਿਲਦਾ, ਝਲੋਕਾਠੀ, ਬੋਦੀਸ਼ਾਲ, ਦੀਨਾਜਪੁਰ, ਪੰਚੋਗਰਾਮ, ਬੋਗੁਡਾ, ਲਾਲਮੋਨੀਰ ਹਾਟ, ਕੁਡੀਗ੍ਰਾਮ, ਰੰਗਪੁਰ ਆਦਿ ਹਨ। 1986 ਦਾ ਇੱਕ ਦੌਰ ਸੀ, ਜਦੋਂ ਮੈਂ ਅਤੇ ਮੇਰੇ ਪਿੰਡ ਦੇ ਬੱਚੇ ਮੁਸਲਿਮ ਆਬਾਦੀ ਨੂੰ ਦੇਖਣ ਲਈ ਪਿੰਡ ਤੋਂ 10 ਕਿਲੋਮੀਟਰ ਦੂਰ ਜਾਂਦੇ ਸੀ, ਕਿਉਂਕਿ ਇਸ ਦੀ ਬਹੁਗਿਣਤੀ ਹਿੰਦੂਆਂ ਦੀ ਸੀ। ਅੱਜ ਕੁਝ ਕੁ ਘਰ ਹੀ ਬਚੇ ਹਨ। ਇਸ ਵਾਰ ਇਹ ਘਰ ਵੀ ਨਹੀਂ ਬਚਣਗੇ। ਦੁਪਚੈਚੀਆ ਅਤੇ ਅਦੋਮਦੀਘੀ ‘ਚ ਬੀਤੀ ਰਾਤ ਤੋਂ ਹੀ ਹਿੰਦੂ ਪਰਿਵਾਰਾਂ ਦੇ ਘਰਾਂ ‘ਤੇ ਹਮਲੇ ਹੋ ਰਹੇ ਹਨ।
ਕਈ ਥਾਣਿਆਂ ਨੂੰ ਸਾੜਨ ਦੀਆਂ ਖ਼ਬਰਾਂ ਤੋਂ ਬਾਅਦ ਪੇਂਡੂ ਖੇਤਰਾਂ ਦੇ ਕਈ ਥਾਣੇ ਖਾਲੀ ਹੋ ਗਏ ਹਨ। ਪੁਲੀਸ ਮੁਲਾਜ਼ਮ ਥਾਣੇ ਛੱਡ ਕੇ ਚਲੇ ਗਏ ਹਨ। ਹੁਣ ਅਸੀਂ ਸੁਰੱਖਿਆ ਮੰਗਣ ਲਈ ਕਿੱਥੇ ਜਾਣਾ ਹੈ? ਇਸ ਵਾਰ ਦੀ ਸਥਿਤੀ ਨੂੰ ਦੇਖਦਿਆਂ ਲੱਗਦਾ ਹੈ ਕਿ ਸਰਹੱਦ ਖੁੱਲ੍ਹਦੇ ਹੀ ਦੋ ਤੋਂ ਤਿੰਨ ਲੱਖ ਹਿੰਦੂ ਹਿਜਰਤ ਕਰਨਗੇ। ਜਿਹੜੇ ਲੋਕ ਥੋੜ੍ਹੇ-ਬਹੁਤ ਖੁਸ਼ਹਾਲ ਹਨ, ਉਹ ਵੀ ਇਕ ਮਹੀਨੇ ਦੇ ਅੰਦਰ-ਅੰਦਰ ਕਿਸੇ ਹੋਰ ਦੇਸ਼ ਵਿਚ ਸ਼ਰਨ ਲੈਣ ਦੀ ਕੋਸ਼ਿਸ਼ ਕਰਨਗੇ।
ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੇ ਨਿਕਸਨ ਹਾਲਦਾਰ ਪਿਛਲੇ ਇੱਕ ਹਫ਼ਤੇ ਤੋਂ ਆਪਣੇ ਦਫ਼ਤਰ ਵਿੱਚ ਹੀ ਸੀਮਤ ਹਨ। ਉਹ ਕਹਿੰਦਾ ਹੈ- ਦਫਤਰ ਦੀ ਖਿੜਕੀ ਤੋਂ ਅਸੀਂ ਸਭ ਕੁਝ ਟੁੱਟਦਾ ਦੇਖ ਰਹੇ ਹਾਂ। ਇਹ ਇੱਕ ਡਰਾਉਣਾ ਦ੍ਰਿਸ਼ ਹੈ। ਮੋਬਾਈਲ ਨੈੱਟਵਰਕ ਬੰਦ ਕਰ ਦਿੱਤਾ ਗਿਆ।

ਅਵਾਮੀ ਲੀਗ ਦੀ ਨੇਤਾ ਸ਼ੇਖ ਹਸੀਨਾ ਦੇ ਤਖਤਾਪਲਟ ਤੋਂ ਬਾਅਦ ਮੋਬਾਈਲ ਨੈੱਟਵਰਕ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਹਰ ਪਿੰਡ ਵਿਚ ਹਿੰਦੂ ਮੰਦਰਾਂ ਅਤੇ ਘਰਾਂ ਨੂੰ ਸਾੜਿਆ ਜਾ ਰਿਹਾ ਹੈ। ਸਰਹੱਦ ਖੁੱਲ੍ਹਦੇ ਹੀ ਤਿੰਨ ਤੋਂ ਚਾਰ ਲੱਖ ਹਿੰਦੂ ਹਿਜਰਤ ਕਰਨਗੇ।
ਹਮਲੇ ਦੌਰਾਨ ਘਰੋਂ ਭੱਜ ਕੇ ਆਪਣੀ ਜਾਨ ਬਚਾਉਣ ਵਾਲੇ ਸਤਖੇੜਾ ਦੇ ਡਾਕਟਰ ਸੁਬਰਤ ਘੋਸ਼ ਕਹਿੰਦੇ ਹਨ – ਮੈਂ ਘਰ ਨਹੀਂ ਜਾ ਸਕਦਾ ਕਿਉਂਕਿ ਦੰਗਾਕਾਰੀ ਕਿਸੇ ਵੀ ਸਮੇਂ ਪਹੁੰਚ ਸਕਦੇ ਹਨ। ਸਾਡੇ ਇਲਾਕੇ ਦੀ ਹਾਲਤ ਇਹ ਹੈ ਕਿ ਆਪਣੇ ਕਾਰੋਬਾਰ ਜਾਂ ਘਰ ਨੂੰ ਬਚਾਉਣ ਲਈ ਲੋਕ ਖੁਦ ਹੀ ਅੱਗ ਲਗਾ ਰਹੇ ਹਨ ਅਤੇ ਵੀਡੀਓ ਬਣਾ ਰਹੇ ਹਨ। ਤਾਂ ਜੋ ਦੰਗਾਕਾਰੀ ਉਨ੍ਹਾਂ ਦੇ ਘਰ ਨਾ ਪਹੁੰਚ ਸਕਣ। ਕਿਉਂਕਿ ਜੇਕਰ ਉਹ ਘਰ ਪਹੁੰਚ ਗਏ ਤਾਂ ਉਨ੍ਹਾਂ ਦੇ ਪਰਿਵਾਰ ਅਤੇ ਔਰਤਾਂ ਨੂੰ ਬਚਾਉਣਾ ਮੁਸ਼ਕਲ ਹੋ ਸਕਦਾ ਹੈ।