ਸ਼ੁਭਮਨ ਮਹੀਨੇ ਦੇ ਸਰਵੋਤਮ ਕ੍ਰਿਕਟ ਪੁਰਸਕਾਰ ਲਈ ਨਾਮਜ਼ਦ

ਸ਼ੁਭਮਨ ਮਹੀਨੇ ਦੇ ਸਰਵੋਤਮ ਕ੍ਰਿਕਟ ਪੁਰਸਕਾਰ ਲਈ ਨਾਮਜ਼ਦ

ਦੁਬਈ: ਭਾਰਤੀ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਅੱਜ ਆਈਸੀਸੀ ਵੱਲੋਂ ਮਹੀਨੇ ਦੇ ਸਰਵੋਤਮ ਕ੍ਰਿਕਟਰ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇਅ ਪੁਰਸਕਾਰ ਦੀ ਦੌੜ ਵਿੱਚ ਤੀਸਰਾ ਖਿਡਾਰੀ ਹੈ। ਸ਼ੁਭਮਨ ਨੇ ਪਿਛਲੇ ਮਹੀਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ ਦੌਰਾਨ 149 ਗੇਂਦਾਂ ਵਿੱਚ 208 ਦੌੜਾਂ ਦੀ ਪਾਰੀ ਖੇਡੀ ਸੀ। ਇਸੇ ਦੌਰਾਨ ਭਾਰਤੀ ਗੇਂਦਬਾਜ਼ ਸਨੇਹ ਰਾਣਾ ਆਈਸੀਸੀ ਮਹਿਲਾ ਟੀ-20 ਗੇਂਦਬਾਜ਼ੀ ਦੀ ਦਰਜਾਬੰਦੀ ਵਿੱਚ ਕਰੀਅਰ ਦੇ ਸਰਵੋਤਮ ਛੇਵੇਂ ਸਥਾਨ ’ਤੇ ਪਹੁੰਚ ਗਈ ਹੈ, ਜਦਕਿ ਦੀਪਤੀ ਸ਼ਰਮਾ ਇੱਕ ਸਥਾਨ ਖਿਸਕ ਕੇ ਤੀਸਰੇ ਨੰਬਰ ’ਤੇ ਆ ਗਈ ਹੈ।