ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੇ ਅਸਤ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਕੀਤੇ ਜਲ ਪ੍ਰਵਾਹ

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੇ ਅਸਤ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਕੀਤੇ ਜਲ ਪ੍ਰਵਾਹ

ਕੀਰਤਪੁਰ : ਖਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ੀ ਯੋਧਿਆਂ ਨੂੰ ਹਮੇਸ਼ਾ ਹੀ ਕੰਡਿਆਲੇ ਰਾਹਾਂ ’ਤੇ ਤੁਰਦਿਆਂ ਸ਼ਹਾਦਤ ਦੇ ਜਾਮ ਪੀਣੇ ਪਏ ਹਨ। ਉਨ੍ਹਾਂ ਦੀ ਬਹਾਦਰੀ ਦੁਸ਼ਮਣ ਨੂੰ ਚੁੱਭਦੀ ਆਈ ਹੈ। ਖਾਲਸਾ ਪੰਥ ਨੂੰ ਮੁਹੱਬਤ ਕਰਨ ਵਾਲੇ ਯੋਧੇ ਸ਼ਹਾਦਤਾਂ ਦੇਣ ਪਿਛੋਂ ਹੋਰ ਵੀ ਅਮਰ ਹੋਣ ਵਰਗੇ ਉਚੇ ਰੁਤਬੇ ਪਾ ਕੇ ਦੁਸ਼ਮਣ ਦੇ ਪਾਲੇ ਹਰ ਵਹਿਮ ਨੂੰ ਚੂਰ ਚੂਰ ਕਰ ਸੁੱਟਦੇ ਹਨ। ਖਾਲਸਾ ਪੰਥ ਨੇ ਸ਼ਹਾਦਤਾਂ ਵਾਲੇ ਯੋਧਿਆਂ ਨੂੰ ਸਦਾ ਆਪਣੇ ਚੇਤਿਆਂ ਵਿਚ ਵਸਾਇਆ ਹੈ। ਉਨ੍ਹਾਂ ਦੀ ਸੋਚ, ਉਨ੍ਹਾਂ ਦੇ ਸੁਫ਼ਨੇ ਇਤਿਹਾਸ ਦੇ ਪੰਨਿਆਂ ’ਤੇ ਇਸ ਤਰ੍ਹਾਂ ਉਕਰ ਜਾਂਦੇਹਨ ਕਿ ਉਹ ਨਿੱਤ ਦਿਨ ਕੌਮ ਨੂੰ ਹਲੂਣਾ ਦਿੰਦੇ ਹਨ। ਖਾਲਸਾ ਆਪਣੀ ਵਿਲੱਖਣਤਾ ਦੀ ਬਦੌਲਤ ਹੀ ਦੁਨੀਆ ਵਿਚ ਹਰਮਨਪਿਆਰਾ ਹੈ। ਪੰਜਾਬ ਦੀ ਜਰਖੇਜ਼ ਮਿੱਟੀ ਖਾਲਸੇ ਨੂੰ ਅਜਿਹਾ ਥਾਪੜਾ ਦਿੰਦੀ ਹੈ ਕਿ ਉਹ ਦੁਨੀਆ ਦੇ ਹਰ ਹਿੱਸੇ ਵਿਚ ਪਹੁੰਚ ਕੇ ਵੀ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਖਾਲਸਾ ਰਾਜ ਦੇ ਜੈਕਾਰੇ ਛੱਡਦਿਆਂ ਵੈਰੀਆਂ ਨੂੰ ਕੰਬਣੀਆਂ ਛੇੜੀ ਰੱਖਦਾ ਹੈ। ਅਜਿਹਾ ਹੀ ਖਾਲਸਾ ਪੰਥ ਦਾ ਯੋਧਾ ਸੀ ਭਾਈ ਅਵਤਾਰ ਸਿੰਘ ਖੰਡਾ, ਉਨ੍ਹਾਂ ਨੇ ਇੰਗਲੈਂਡ ਦੀ ਧਰਤੀ ’ਤੇ ਰਹਿੰਦਿਆਂ ਸਿੱਖ ਕੌਮ ਨੂੰ ਗੁਲਾਮੀ ਦੀਆਂ ਜ਼ੰਜੀਰਾਂ ’ਚੋਂ ਕੱਢਣ ਲਈ ਤਲਵਾਰਾਂ ’ਤੇ ਤੁਰਨ ਵਰਗੇ ਸੰਘਰਸ਼ਾਂ ਨਾਲ ਸਾਂਝੀ ਪਾਈ ਅਤੇ ਸਦਾ ਪੰਥ ਦੇ ਸੁਪਨਿਆਂ ਨੂੰ ਆਪਣੇ ਸੁਪਨੇ ਸਮਝਿਟਾ। ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਆਪਣੀ ਸੋਚ ਨੂੰ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਨਿਖਾਰ ਕੇ ਸਭ ਦੇ ਸਾਹਮਣੇ ਰੱਖਣ ਵਾਲੇ ਯੋਧੇ ਭਾਈ ਅਵਤਾਰ ਸਿੰਘ ਖੰਡਾ ਹੋਰਾਂ ਦੀ ਚੜ੍ਹਤ ਪੰਥ ਵਿਰੋਧੀ ਤਾਕਤਾਂ ਨੂੰ ਫੁੱਟੀ ਅੱਖ ਨਹੀਂ ਸੀ ਭਾਉਂਦੀ। 15 ਜੂਨ ਵਾਲੇ ਦਿਨ ਇਗਲੈਂਡ ਵਿਖੇ ਕੌਮ ਵਿਰੋਧੀ ਤਾਕਤਾਂ ਨੇ ਘਿਨਾਉਣੀ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦਾ ਸ਼ਹੀਦ ਹੋਣਾ ਸਿੱਖ ਜਗਤ ਅੰਦਰ ਸਦਾ ਲਈ ਅਮਰ ਹੋ ਗਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਵਿਚ ਆਉਣ ’ਤੇ ਹਿੰਦੂਤਵੀ ਤਾਕਤਾਂ ਨੇ ਰੋਕਾਂ ਖੜ੍ਹੀਆਂ ਕਰਕੇ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ। ਮਾਤਾ ਚਰਨਜੀਤ ਕੌਰ ਅਤੇ ਉਨ੍ਹਾਂ ਦੀ ਭੈਣ ਨੂੰ ਅੰਤਿਮ ਰਸਮਾਂ ਲਈ ਇੰਗਲੈਂਡ ਵੀ ਨਾ ਜਾਣ ਦਿੱਤਾ। ਭਾਈ ਖੰਡਾ ਦੀਆਂ ਅਸਥੀਆਂ ਵੀ ਬਾਬਾ ਰਾਮ ਸਿੰਘ ਜੀ ਮਖੀ ਦਮਦਮੀ ਟਸਕਾਲ ਇੰਗਲੈਂਡ ਤੋਂ ਪੰਜਾਬ ਲੈ ਕੇ ਆਏ। ਇਹਕਾਲੇ ਦਿਨ ਕੌਮ ਨੇ ਦਿਲ ’ਤੇ ਉਲੀਕ ਲਏ ਹਨ। ਹੁਣ ਭਾਈ ਅਵਤਾਰ ਸਿੰਘ ਖੰਡਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਪਰਿਵਾਰ ਅਤੇ ਪੰਥਕ ਜਥੇਬੰਦੀਆਂ ਨੇ ਇਕ ਪੰਥਕ ਮਾਰਚ ਕੱਢਿਆ ਹੈ। ਇਸ ਬਾਬਤ ਨੌਜਵਾਨ ਸਿੱਖ ਸ਼ਖਸੀਅਤ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਹੋਰਾਂ ਤੋਂ ਜਾਣਕਾਰੀ ਇਕੱਤਰ ਕੀਤੀ ਹੈ। ਖਾਲਸਾ ਪੰਥ ਦੀ ਆਨ ਸ਼ਾਨ ਭਾਈ ਅਵਤਾਰ ਸਿੰਘ ਖੰਡਾ (ਆਜ਼ਾਦ) ਹੋਰਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਮੋਗਾ ਤੋਂ ਸ਼ੁਰੂ ਹੋ ਕੇ ਕੀਰਤਨ ਸਾਹਿਬ ਤੱਕ ਪੰਥਕ ਮਾਰਚ ਕੱਢਿਆ ਗਿਆ। ਇਹ ਮਾਰਚ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਪਹੁੰਚਿਆ। ਇਸ ਮਾਰਚ ਮੌਕੇ ਇਕੱਤਰ ਪਰਿਵਾਰਕ ਮੈਂਬਰਾਂ, ਪੰਥਕ ਜਥੇਬੰਦੀਆਂ ਤੇ ਸੰਗਤਾਂ ਵਲੋਂ ਭਾਈ ਅਵਤਾਰ ਸਿੰਘ ਖੰਡਾ ਦੇ ਕਾਰਜਾਂ ਨੂੰ ਸਿਜਦਾ ਕੀਤਾ ਗਿਆ। ਰਸਤੇ ਵਿਚ ਵੱਖ ਵੱਖ ਥਾਵਾਂ ਉਪਰ ਸੰਗਤਾਂ ਨੇ ਭਰਵੀਂ ਸ਼ਮੂਲੀਅਤ ਨਾਲ ਇਸ ਮਾਰਚ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਇਸ ਦੌਰਾਨ ਭਾਈ ਅਵਤਾਰ ਸਿੰਘ ਖੰਡਾ ਹੋਰਾਂ ਦੇ ਨਾਲ ਨਾਲ ਖਾਲਸਾ ਪੰਥ ਨੇ ਮਹਾਰਾਜਾ ਦਲੀਪ ਸਿੰਘ ਨੂੰ ਵੀ ਉਚੇਚੇ ਤੌਰ ’ਤੇ ਯਾਦ ਕਰਦਿਆਂ ਖਾਲਸਾ ਰਾਜ ਦੇ ਜੈਕਾਰੇ ਗੁਜਾਏ ਅਤੇ ਕੌਮ ਨੂੰ ਇਕਮੁੱਠ ਹੋਣ ਦਾ ਸੁਨੇਹਾ ਦਿੱਤਾ। ਇਸ ਮਾਰਚ ਵਿਚ ਜਿਥੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਨੁਮਾਇੰਦਿਆਂ ਵਲੋਂ ਸ਼ਮੂਲੀਅਤ ਕੀਤੀ ਗਈ, ੳਥੇ ਹੀ ਵÇਾਰਸ ਪੰਜਾਬ ਦੇ ਜਥੇਬੰਦੀ ਦੇ ਹਰਨੇਕ ਸਿੰਘ ਫੌਜੀ, ਬਾਬਾ ਰਾਜਾ ਰਾਜ ਸਿੰਘ ਨਿਹੰਗ ਸਿੰਘ ਜਥੇਬੰਦੀਆਂ, ਗਿਆਨੀ ਰਾਮ ਸਿੰਘ ਦਮਦਮੀ ਟਕਸਾਲ ਸੰਗਰਾਵਾਂ ਤੋਂ ਇਲਾਵਾ ਹੋਰ ਵੱਖ ਵੱਖ ਪੰਥਕ ਜਥੇਬੰਦੀਆਂ ਨੇ ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਨੂੰ ਸਮਰਪਿਤ ਇਸ ਮਾਰਚ ਦੌਰਾਨ ਖਾਲਸਾ ਰਾਜ ਦੀ ਆਵਾਜ਼ ਨੂੰ ਬੁਲੰਦ ਕੀਤਾ।