ਸ਼ਹੀਦ ਕਰਨਲ ਮਨਪ੍ਰੀਤ ਸਿੰਘ ਤੇ ਮੇਜਰ ਆਸ਼ੀਸ਼ ਦੀਆਂ ਮ੍ਰਿਤਕ ਦੇਹਾਂ ਆਰਮੀ ਹਸਪਤਾਲ ਪਹੁੰਚਾਈਆਂ

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਤੇ ਮੇਜਰ ਆਸ਼ੀਸ਼ ਦੀਆਂ ਮ੍ਰਿਤਕ ਦੇਹਾਂ ਆਰਮੀ ਹਸਪਤਾਲ ਪਹੁੰਚਾਈਆਂ

ਸ੍ਰੀਨਗਰ- ਸੁਰੱਖਿਆ ਦਲਾਂ ਨੇ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ਵਿੱਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਬੀਤੇ ਦਿਨ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਤੇ ਮੇਜਰ ਆਸ਼ੀਸ਼ ਧੋਨੈਕ ਦੀਆਂ ਮ੍ਰਿਤਕ ਦੇਹਾਂ ਨੂੰ ਅੱਜ ਏਅਰਲਿਫਟ ਕਰਦਿਆਂ ਸ੍ਰੀਨਗਰ ਦੇ ਬਦਾਮੀਬਾਗ ਛਾਉਣੀ ਇਲਾਕੇ ’ਚ ਸਥਿਤ ਫੌਜ ਦੇ ਹਸਪਤਾਲ ਵਿੱਚ ਪਹੁੰਚਾ ਦਿੱਤਾ ਹੈ। ਇਨ੍ਹਾਂ ਸ਼ਹੀਦਾਂ ਨੂੰ ਫੌਜ, ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸ਼ਰਧਾਂਜਲੀ ਦੇਣ ਮਗਰੋਂ ਅੰਤਿਮ ਰਸਮਾਂ ਲਈ ਜੱਦੀ ਇਲਾਕਿਆਂ ਵਿੱਚ ਪਹੁੰਚਾਇਆ ਜਾਵੇਗਾ।