ਸਰੀ ਵਿੱਚ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ

ਸਰੀ ਵਿੱਚ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ

ਵੈਨਕੂਵਰ- ਪੰਜਾਬੀ ਪ੍ਰੈੱਸ ਕਲੱਬ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ ਸਰੀ ਦੇ ਬੀਅਰ ਕਰੀਕ ਪਾਰਕ ਸਥਿਤ ਆਰਟ ਗੈਲਰੀ ਵਿੱਚ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਦੀ 70ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਪੱਤਰਕਾਰ ਭਾਈਚਾਰੇ ਸਮੇਤ ਕੁੱਝ ਸਿਆਸੀ ਨੁਮਾਇੰਦਿਆਂ ਨੇ ਵੀ ਹਾਜ਼ਰੀ ਭਰੀ ਅਤੇ ਮੀਡੀਆ ਵਿੱਚ ਆ ਰਹੇ ਨਿਘਾਰ ਬਾਰੇ ਫਿਕਰ ਜ਼ਾਹਿਰ ਕੀਤਾ। ਕਲੱਬ ਦੀ ਪ੍ਰਧਾਨ ਤੇ ਰੇਡੀਓ ਮੇਜ਼ਬਾਨ ਬਲਜਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿੱਚ ਸਰੀ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਵੀ ਸ਼ਾਮਲ ਹੋਏ। ਬੁਲਾਰਿਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿਚ ਆਮ ਲੋਕਾਂ ਕੋਲ ਸੂਚਨਾ ਦੀ ਪ੍ਰਮਾਣਿਕਤਾ ਲਈ ਇੱਕੋ-ਇੱਕ ਸਾਧਨ ਪ੍ਰੈਸ ਹੀ ਹੈ, ਜਿਸ ਨੂੰ ਨਿਰਪੱਖਤਾ ਦੇ ਰਾਹ ਤੋਂ ਭਟਕਾਉਣ ਦੀ ਕੋਸ਼ਿਸ਼ ਇਤਿਹਾਸਕ ਗਲਤੀ ਹੈ। ਕੁਝ ਬੁਲਾਰਿਆਂ ਨੇ ਲੰਘੇ ਸਮੇਂ ਦੌਰਾਨ ਮੀਡੀਆ ਨਾਲ ਸਬੰਧਤ ਵਿਅਕਤੀਆਂ ਦੇ ਹੋਏ ਕਤਲ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਰਛਪਾਲ ਸਿੰਘ ਗਿੱਲ, ਹਰਜਿੰਦਰ ਸਿੰਘ ਥਿੰਦ, ਗੁਰਪ੍ਰੀਤ ਸਿੰਘ ਸਹੋਤਾ, ਕੁਲਦੀਪ ਸਿੰਘ, ਆਰਐੱਸ ਬਰਾੜ, ਮਿੰਨੀ ਡੌਲਾ ਅਤੇ ਬਲਵੀਰ ਕੌਰ ਨੇ ਸੰਬੋਧਨ ਕੀਤਾ।