ਸਰਹੱਦਾਂ ਦੀ ਰਾਖੀ ਸੂਬਿਆਂ ਦੀ ਵੀ ਜ਼ਿੰਮੇਵਾਰੀ: ਸ਼ਾਹ

ਸਰਹੱਦਾਂ ਦੀ ਰਾਖੀ ਸੂਬਿਆਂ ਦੀ ਵੀ ਜ਼ਿੰਮੇਵਾਰੀ: ਸ਼ਾਹ

ਕੋਲਕਾਤਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੂਰਬੀ ਜ਼ੋਨ ਕੌਂਸਲ ਦੀ ਮੀਟਿੰਗ ’ਚ ਮੁੱਖ ਮੰਤਰੀਆਂ ਨੂੰ ਸੰਕੇਤ ਦਿੱਤਾ ਕਿ ਭਾਰਤ ਦੇ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਬੀਐੱਸਐੱਫ ਦੇ ਨਾਲ ਰਾਜਾਂ ਦੀ ਵੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਾਹ ਦੀ ਪ੍ਰਧਾਨਗੀ ਹੇਠ ਇੱਥੇ ਪੱਛਮੀ ਬੰਗਾਲ ਸਕੱਤਰੇਤ ’ਚ ਹੋਈ 25ਵੀਂ ਪੂਰਬੀ ਜ਼ੋਨਲ ਕੌਂਸਲ (ਈਜ਼ੈੱਡਸੀ) ਦੀ ਮੀਟਿੰਗ ’ਚ ਗ਼ੈਰਕਾਨੂੰਨੀ ਘੁਸਪੈਠ, ਸਰਹੱਦ ਪਾਰੋਂ ਤਸਕਰੀ ਅਤੇ ਸੰਵੇਦਨਸ਼ੀਲ ਭਾਰਤ-ਬੰਗਲਾਦੇਸ਼ ਸਰਹੱਦ ਬਾਰੇ ਚਰਚਾ ਹੋਈ। ਮੀਟਿੰਗ ਦੌਰਾਨ ਸੂਬਿਆਂ ਵਿਚਾਲੇ ਪਾਣੀਆਂ ਦੀ ਵੰਡ ਤੇ ਟਰਾਂਸਪੋਰਟ ਸਹੂਲਤਾਂ ਬਾਰੇ ਵੀ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਬਿਹਾਰ ਦੇ ਡਿਪਟੀ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਉੜੀਸਾ ਦੇ ਮੰਤਰੀ ਪ੍ਰਦੀਪ ਆਮਤ ਹਾਜ਼ਰ ਸਨ। ਸੂਤਰਾਂ ਅਨੁਸਾਰ ਸਾਲ ਦੀ ਸ਼ੁਰੂਆਤ ’ਚ ਬੀਐੱਸਐੱਫ ਦੇ ਅਧਿਕਾਰ ਖੇਤਰ ’ਚ ਵਾਧੇ ਦੇ ਮੱਦੇਨਜ਼ਰ ਉਸ ਦੀ ਭੂਮਿਕਾ ’ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਝਾਰਖੰਡ-ਉੜੀਸਾ ਤੇ ਬੰਗਾਲ ’ਚ ਮਾਓਵਾਦੀ ਗਤੀਵਿਧੀਆਂ ਮੁੜ ਸ਼ੁਰੂ ਹੋਣ ਬਾਰੇ ਵੀ ਚਰਚਾ ਹੋਈ