ਸਰਬੰਸਦਾਨੀ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਸ਼ਰਧਾ ਸੇਵਾ ਨਾਲ ਮਨਾਇਆ

ਸਰਬੰਸਦਾਨੀ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਸ਼ਰਧਾ ਸੇਵਾ ਨਾਲ ਮਨਾਇਆ

ਕੌੰਮ ਦੀ ਅਣਖ ਅਤੇ ਆਬਰੂ ਲਈ ਹੱਸਕੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਅਤੇ ਸਾਰੀ ਜ਼ਿੰਦਗੀ ਗੁਰੂ ਅਤੇ ਪੰਥ ਦੀ ਸੇਵਾ ਅਤੇ ਸਿਮਰਨ ਕਰਨ ਵਾਲੇ ਬ੍ਰਹਮਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਬਰਸੀ ਸ਼ਰਧਾ ਤੇ ਸੇਵਾ ਨਾਲ ਮਨਾਈ
ਫਰੀਮਾਂਟ ਕੈਲੀਫੋਰਨੀਆ, (ਸਾਡੇ ਲੋਕ) : ਸਰਬੰਸਦਾਨੀ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਅਤੇ ਕੌਮ ਦੀ ਅਣਖ ਅਤੇ ਆਬਰੂ ਲਈ ਹੱਸਕੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਅਤੇ ਸਾਰੀ ਜ਼ਿੰਦਗੀ ਗੁਰੂ ਅਤੇ ਪੰਥ ਦੀ ਸੇਵਾ ਅਤੇ ਸਿਮਰਨ ਕਰਨ ਵਾਲੇ ਬ੍ਰਹਮਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਬਰਸੀ ਸ਼ਰਧਾ ਤੇ ਸੇਵਾ ਨਾਲ ਮਨਾਈ ਗਈ।
ਗੁਰਦੁਆਰਾ ਸਾਹਿਬ ਫਰੀਮਾਂਟ ਪਿਛਲੇ ਹਫਤੇ ਤੋਂ ਲਗਾਤਾਰ ਵਿਸ਼ੇਸ਼ ਸਮਾਗਮ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਜਿਥੇ ਪੰਥ ਦੇ ਮਹਾਨ ਰਾਗੀਆਂ ਜਥਿਆਂ, ਕਥਾਵਾਚਕ, ਕਵੀਸ਼ਰ ਅਤੇ ਢਾਡੀ ਜਥਿਆਂ ਨੇ ਹਾਜ਼ਰੀ ਭਰ ਕੇ ਸੰਗਤਾਂ ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਇਤਿਹਾਤ ਸਰਵਣ ਕਰਾਕੇ ਨਿਹਾਲ ਕੀਤਾ। 5 ਜਨਵਰੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸਰਸ਼ਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। 8 ਜਨਵਰੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਅਤੇ ਕੌਮੀ ਸ਼ਹੀਦਾਂ ਦੀ ਯਾਦ ਮਨਾਈ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਜਿਹਨਾਂ ਨੇ ਸਮੁੱਚਾ ਜੀਵਨ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਲਗਾਇਆ, ਅਕਤੂਬਰ 1982 ਵਿੱਚ ਧਰਮ ਯੁੱਧ ਮੋਰਚੇ ਦੌਰਾਨ ਹਜ਼ਾਰਾਂ ਸੰਗਤਾਂ ਦੇ ਇਕੱਠ ਸਮੇਤ ਗਿ੍ਰਫਤਾਰੀ ਦਿੱਤੀ ਉਹਨਾਂ ਦੀ ਬਰਸੀ ਮਨਾਈ ਗਈ। ਜੂਨ 1984 ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਹਮਲੇ ਦੀ ਮੁੱਖ ਦੋਸ਼ੀ ਇੰਦਰਾ ਨੂੰ ਉਹਦੇ ਪਾਪਾਂ ਦੀ ਸਜ਼ਾ ਭੁਗਤਾਉਣ ਵਾਲੇ ਸੂਰਮੇ ਜਿਹਨਾਂ ਨੇ ਫਾਂਸੀ ਦੇ ਰੱਸੇ ਚੁੰਮੇ ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਕੇ ਜਿਹਨਾਂ ਨੂੰ ਹਿੰਦੋਸਤਾਨੀ ਹਕੂਮਤ ਨੇ ਸਹਿ ਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਉਸ ਮਹਾਨ ਸ਼ਹਾਦਤ ਨੂੰ ਸਿਜਦਾ ਕੀਤਾ।
ਮਹਾਨ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੀ ਸਪੁੱਤਰੀ ਬੀਬੀ ਸਰਬਜੀਤ ਕੌਰ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸਪੁੱਤਰੀ ਨਵਕਿਰਨ ਕੌਰ ਨੂੰ ਗੁਰਦੁਆਰਾ ਸਾਹਿਬ ਫਰੀਮਾਂਟ ਵੱਲੋ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਇਹਨਾਂ ਵਿਸ਼ੇਸ਼ ਸਮਾਗਮਾਂ ਦੌਰਾਨ ਪੰਥ ਦੇ ਮਹਾਨ ਪ੍ਰਚਾਰਕ ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ, ਭਾਈ ਓਂਕਾਰ ਸਿੰਘ ਜੀ ਸੈਨਾ ਸਾਹਿਬ ਵਾਲੇ, ਭਾਈ ਜਗਜੀਤ ਸਿੰਘ, ਪ੍ਰਸਿੱਧ ਕਵੀਸਰ ਭਾਈ ਦਲਵੀਰ ਸਿੰਘ ਗਿੱਲ ਮਹਿਮਾ ਚੱਕ, ਭਾਈ ਸਰਬਜੀਤ ਸਿੰਘ ਸਾਜਨ ਅਤੇ ਬੀਬੀ ਚੰਚਲਦੀਪ ਕੌਰ ਦੇ ਢਾਡੀ ਜਥਿਆਂ ਨੇ ਹਾਜ਼ਰੀ ਭਰੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਪੰਚਾਇਤ ਵੱਲੋ ਪ੍ਰਚਾਰਕਾਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਵਿਸ਼ੇਸ਼ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਆਂ ਭਰਕੇ ਲਾਹੇ ਪ੍ਰਾਪਤ ਕੀਤੇ। ਪ੍ਰਬੰਧਕਾਂ ਵੱਲੋ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।