ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ: ਜੌੜਾਮਾਜਰਾ

ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ: ਜੌੜਾਮਾਜਰਾ

ਕੈਬਨਿਟ ਮੰਤਰੀ ਨੇ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ
ਪਟਿਆਲਾ- ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਹ ਅੱਜ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਰੋਟਰੀ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਪਿੰਡ ਕਲਿਆਣ ਦੇ ਗੁਰਦੁਆਰੇ ਵਿੱਚ ਲਗਾਏ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਸਰਕਾਰ ਵੱਲੋਂ ਸੀਐੱਮ ਦੀ ਯੋਗਸ਼ਾਲਾ ਸ਼ੁਰੂ ਕਰਨ ਨੂੰ ਪੰਜਾਬੀਆਂ ਦੀ ਸਿਹਤ ਲਈ ਇੱਕ ਵੱਡਾ ਤੋਹਫ਼ਾ ਦੱਸਦਿਆਂ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਤੰਦਰੁਸਤ, ਹੱਸਦਾ, ਖੇਡਦਾ ਤੇ ਰੰਗਲਾ ਪੰਜਾਬ ਬਣਾਉਣਾ ਚਾਹੁੰਦੀ ਹੈ। ਜੌੜਾਮਾਜਰਾ ਨੇ ਪਿੰਡ ਦੇ ਵਸਨੀਕਾਂ ਨੂੰ ਵਿਆਪਕ ਵਿਸ਼ੇਸ਼ ਦੇਖਭਾਲ ਤੱਕ ਆਸਾਨ ਪਹੁੰਚ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਵਰਸਿਟੀ ਸਮਾਜ ਸੇਵਾ ਦੇ ਉਦੇਸ਼ ਨਾਲ ਵਿੱਦਿਆ ਦੇ ਪਾਸਾਰ ਦਾ ਕੰਮ ਕਰ ਰਹੀ ਹੈ।

ਇਸ ਦੌਰਾਨ ਈਐੱਨਟੀ ਮਾਹਿਰ ਡਾ. ਬੀਐੱਸ ਸੋਹਲ, ਛਾਤੀ ਤੇ ਟੀਬੀ ਰੋਗਾਂ ਦੇ ਮਾਹਿਰ ਡਾ. ਵਿਸ਼ਾਲ ਚੋਪੜਾ, ਸਰਜਰੀ ਮਾਹਿਰ ਡਾ. ਏਐੱਸ ਗਰੋਵਰ, ਅੱਖਾਂ ਦੇ ਮਾਹਿਰ ਡਾ. ਜੇਪੀਐੱਸ ਸੋਢੀ, ਬੱਚਿਆਂ ਦੇ ਮਾਹਿਰ ਡਾ. ਕੀਰਤਪਾਲ ਕੌਰ, ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਅਨੁ ਪ੍ਰਭਾ ਤੇ ਆਡੀਓਲੋਜਿਸਟ ਡਾ. ਸਤਿਆਨੰਦ ਨੇ ਮਰੀਜ਼ਾਂ ਦਾ ਮੈਡੀਕਲ ਚੈਕਅਪ ਕੀਤਾ ਤੇ ਦਵਾਈਆਂ ਦਿੱਤੀਆਂ। ਇਸ ਤੋਂ ਇਲਾਵਾ ਦੰਦਾਂ ਤੇ ਨਿੱਜੀ ਸਫਾਈ ਦੇ ਮਹੱਤਵ, ਓਰਲ ਰੀਹਾਈਡਰੇਸ਼ਨ ਥੈਰੇਪੀ ਸਮੇਤ ਬਿਮਾਰੀਆਂ ਤੋਂ ਬਚਣ ਬਾਰੇ ਜਾਗਰੂਕ ਕੀਤਾ। ਕੈਂਪ ਦਾ 400 ਤੋਂ ਵੱਧ ਲੋਕਾਂ ਨੇ ਲਾਭ ਉਠਾਇਆ।

ਸਮਾਗਮ ਦੌਰਾਨ ਓਐੱਸਡੀ ਗੁਰਦੇਵ ਟਿਵਾਣਾ, ਬਲਕਾਰ ਗੱਜੂਮਾਜਰਾ, ਗੁਲਜ਼ਾਰ ਵਿਰਕ, ਸੁਰਜੀਤ ਸਿੰਘ ਗਾਜੀਪੁਰ, ਜਤਿੰਦਰ ਝੰਡੀ, ਰਜਿਸਟਰਾਰ ਪ੍ਰੋ. ਮਨਜੀਤ ਸਿੰਘ, ਚੀਫ ਇੰਜਨੀਅਰ ਇੰਜ. ਐਚ.ਐਸ. ਤਲਵਾੜ, ਸਕੱਤਰ ਰੋਟਰੀ ਕਲੱਬ ਐਸ.ਕੇ. ਭਾਰਦਵਾਜ, ਡੀਨ ਅਕਾਦਮਿਕ ਮਾਮਲੇ ਪ੍ਰੋ: ਗੁਰਦੀਪ ਸਿੰਘ ਬੱਤਰਾ ਮੌਜੂਦ ਸਨ।