ਸਮੁੱਚਤਾ ਤੋਂ ਬਿਨਾਂ ਅਸਲ ਵਿਕਾਸ ਸੰਭਵ ਨਹੀਂ: ਮੋਦੀ

ਸਮੁੱਚਤਾ ਤੋਂ ਬਿਨਾਂ ਅਸਲ ਵਿਕਾਸ ਸੰਭਵ ਨਹੀਂ: ਮੋਦੀ

ਪ੍ਰਧਾਨ ਮੰਤਰੀ ਨੇ ਪਲੇਠੇ ਅਰੁਣ ਜੇਤਲੀ ਯਾਦਗਾਰੀ ਲੈਕਚਰ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮੁੱਚਤਾ ਤੋਂ ਬਿਨਾਂ ਅਸਲ ਵਿਕਾਸ ਸੰਭਵ ਨਹੀਂ ਹੈ। ਇਥੇ ਪਲੇਠੇ ਅਰੁਣ ਜੇਤਲੀ ਯਾਦਗਾਰੀ ਲੈਕਚਰ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਆਪਣੀ ਸਰਕਾਰ ਵੱਲੋਂ ਪਿਛਲੇ ਅੱਠ ਸਾਲਾਂ ਦੌਰਾਨ ਸ਼ੁਰੂ ਕੀਤੀਆਂ ਨਵੀਆਂ ਪਹਿਲਕਦਮੀਆਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਵਿੱਚ ਨਿੱਜੀ ਸੈਕਟਰ ਨਾਲ ਭਾਈਵਾਲਾਂ ਵਾਲਾ ਵਰਤਾਅ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ, ‘ਮੈਂ ਤੁਹਾਨੂੰ ਸਾਰਿਆਂ ਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਕੀ ਸਮੁੱਚਤਾ ਤੋਂ ਬਿਨਾਂ ਅਸਲ ਵਿਕਾਸ ਸੰਭਵ ਹੈ? ਕੀ ਵਿਕਾਸ ਤੋਂ ਬਿਨਾਂ ਸਮੁੱਚਤਾ ਬਾਰੇ ਸੋਚਿਆ ਜਾ ਸਕਦਾ ਹੈ।’’ ਸਮੁੱਚੇ ਰੁੂਪ ਵਿੱਚ ਵਿਕਾਸ ਦੇ ਪ੍ਰਚਾਰ ਪਾਸਾਰ ਲਈ ਆਪਣੀ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਨੂੰ ਗਿਣਾਉਂਦਿਆਂ ਸ੍ਰੀ ਮੋਦੀ ਨੇ ਕਿਹਾ ਕਿ 9 ਕਰੋੜ ਦੇ ਕਰੀਬ ਮੁਫ਼ਤ ਕੁਕਿੰਗ ਗੈਸ ਕੁਨੈਕਸ਼ਨ ਦਿੱਤੇ ਗੲੇ ਹਨ। ਪਿਛਲੇ ਅੱਠ ਸਾਲਾਂ ਦੌਰਾਨ 10 ਕਰੋੜ ਪਖਾਨਿਆਂ ਦੀ ਉਸਾਰੀ ਕੀਤੀ ਗਈ ਹੈ ਜਦੋਂਕਿ 45 ਕਰੋੜ ਬੈਂਕ ਖਾਤੇ ਖੋਲ੍ਹੇ ਗਏ ਹਨ।