ਸਨੀ ਦਿਓਲ ਦੀ ‘ਗਦਰ 2’ ਨੇ ਕੀਤੀ ਰਿਕਾਰਡ ਕਮਾਈ

ਸਨੀ ਦਿਓਲ ਦੀ ‘ਗਦਰ 2’ ਨੇ ਕੀਤੀ ਰਿਕਾਰਡ ਕਮਾਈ

ਮੁੰਬਈ: ਅਦਾਕਾਰ ਸਨੀ ਦਿਓਲ ਦੀ ਫਿਲਮ ‘ਗਦਰ 2’ ਬਾਕਸ ਆਫਿਸ ’ਤੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਤੇ ਹੁਣ ਇਸ ਫਿਲਮ ਨੇ ਆਪਣੇ ਦੂੂਸਰੇ ਹਫ਼ਤੇ ਵਿੱਚ 90.47 ਕਰੋੜ ਦੀ ਕਮਾਈ ਦਰਜ ਕਰਵਾ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਵਪਾਰ ਸਮੀਖਿਅਕ ਤਰੁਨ ਆਦਰਸ਼ ਨੇ ਆਪਣੇ ਟਵਿਟਰ ’ਤੇ ਇਹ ਖ਼ਬਰ ਸਾਂਝੀ ਕਰਦਿਆਂ ਕਿਹਾ, ‘‘ਗਦਰ 2’ ਨੇ ਇੱਕ ਨਵਾਂ ਰਿਕਾਰਡ ਸਥਾਪਤ ਕੀਤਾ ਹੈ। ਇਹ ਫਿਲਮ ਆਪਣੇ ਦੂਸਰੇ ਹਫ਼ਤੇ ਦੀ ਕਮਾਈ ਦੇ ਆਧਾਰ ’ਤੇ ਹੁਣ ਤੱਕ ਸਭ ਤੋਂ ਵੱਧ ਕਮਾਈ ਦਰਜ ਕਰਾਉਣ ਵਾਲੀਆਂ ਫਿਲਮਾਂ ਨੂੰ ਵੀ ਪਛਾੜ ਗਈ ਹੈ। ਅੰਕੜਿਆਂ ਅਨੁਸਾਰ ‘ਗਦਰ 2’ ਨੇ ਆਪਣੇ ਦੂਸਰੇ ਹਫ਼ਤੇ ਵਿੱਚ 90.47 ਕਰੋੜ ਦੀ ਕਮਾਈ ਕੀਤੀ ਹੈ, ਜਦਕਿ ਇਸ ਦੇ ਮੁਕਾਬਲੇ ‘ਪਠਾਨ’ ਨੇ 63.50, ‘ਬਾਹੂਬਲੀ 2’ ਨੇ 80.75, ‘ਕੇਜੀਐੱਫ’ ਨੇ 52.49, ‘ਦੰਗਲ’ ਨੇ 73.70 ਅਤੇ ਫਿਲਮ ‘ਸੰਜੂ’ ਨੇ 62.97 ਕਰੋੜ ਦੀ ਕਮਾਈ ਦਰਜ ਕਰਵਾਈ ਸੀ।