ਅੰਮ੍ਰਿਤਸਰ : ਕੌਸਲੇਟ ਜਨਰਲ ਆਫ਼ ਇੰਡੀਆ ਡਾ. ਕੇ ਸਰੀਕਰ ਰੈਡੀ ਜੋ ਕਿ ਸਨਫਰਾਂਸਿਸਕੋ ਵਿਖੇ ਸੇਵਾਵਾਂ ਦੇਣ ਲਈ ਆ ਰਹੇ ਹਨ। ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਇਸ ਦੌਰਾਨ ਉਨ੍ਹਾਂ ਨੇ ਜਿੱਥੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਉੱਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਥੇ ਇਹ ਜਿਕਰਯੋਗ ਹੈ ਕਿ ਡਾ. ਕੇ ਸਰੀਕਰ ਰੈਡੀ 4r. “.V. Nagendra Prasad ਦੀ ਥਾਂ ਲੈਣਗੇ ਜੋ ਪਿਛਲੇ ਦਿਨੀਂ ਆਪਣੀ ਸਨਫਰਾਂਸਿਸਕੋ ਅਮਰੀਕਾ ਵਿਖੇ ਤਿੰਨ ਸਾਲ ਦੀ ਡਿਊਟੀ ਪੂਰੀ ਕਰਕੇ ਕਿਸੇ ਹੋਰ ਦੇਸ਼ ਜਾ ਭਾਰਤ ’ਚ ਸੇਵਾ ਕਰਨਗੇ। ਡਾ: ਕੇ ਸਰੀਕਰ ਰੈਡੀ ਇੱਕ ਦੂਰਅੰਦੇਸ਼ੀ ਠੰਡੇ ਸੁਭਾਅ ਵਾਲੇ ਅਤੇ ਨਿਹਾਇਤ ਇਮਾਨਦਾਰ ਉੱਚ ਅਧਿਕਾਰੀ ਹਨ ਉਨ੍ਹਾਂ ਨੇ ਪਰਿਵਾਰ ਸਮੇਤ ਗੁਰੂਘਰ ਵਿਖੇ ਸੇਵਾ ਕੀਤੀ ਅਤੇ ਸਮੇਤ ਪਰਿਵਾਰ ਗੁਰੂ ਕਾ ਲੰਗਰ ਛਕਿਆ।
ਇਸ ਤੋਂ ਉਪਰੰਤ ਉਨ੍ਹਾਂ ਨੂੰ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਵਲੋਂ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।