ਸਟੇਟ ਸੈਨੇਟਰ ਬ੍ਰਾਇਨ ਡ੍ਹਾਲੀ ਨੇ ਕੈਲੀਫੋਰਨੀਆ ਵਿੱਚ ਰੈਲੀ ਕੱਢੀ

ਸਟੇਟ ਸੈਨੇਟਰ ਬ੍ਰਾਇਨ ਡ੍ਹਾਲੀ ਨੇ ਕੈਲੀਫੋਰਨੀਆ ਵਿੱਚ ਰੈਲੀ ਕੱਢੀ

ਪਿਛਲੇ ਹਫਤੇ ਸਟੇਟ ਸੈਨੇਟਰ ਬ੍ਰਾਇਨ ਡ੍ਹਾਲੀ ਨੇ, ਜੋ ਕਿ ਗੈਵਿਨ ਨਿਉਸੰਮ ਦੇ ਖਿਲਾਫ ਗਵਰਨਰ ਪੱਧ ਲਈ ਚੋਣਾਂ ਲੜ ਰਹੇ ਹਨ ਸੜਕ ਮਾਰਗ ਰਾਹੀਂ ਸਾਰੇ ਕੈਲੀਫੋਰਨੀਆ ਵਿੱਚ ਕਈ ਦਿਨਾਂ ਵਾਲੀ ਵੱਡੇ ਪੱਧਰ ਦੀ ਰੈਲੀ ਕੱਢੀ। ਇਕ ਹੇਅ ਟਰੱਕ ਜਿਸ ਉੱਪਰ ਬਹੁਤ ਵੱਡੇ ਬੈਨਰ, ਜਿੰਨਾ ਉੱਪਰ Brain Dahle for Governor ਲਿਖਿਆ ਹੋਇਆ ਸੀ ਬਿਊਟ ਕਾਉਂਟੀ ਤੋਂ ਸੈਨ ਡਿਐਗੋ ਤੱਕ ਸੈਨੇਟਰ ਬ੍ਰਾਇਨ ਡ੍ਹਾਲੀ ਨੇ ਆਪ ਟਰੱਕ ਚਲਾ ਰੈਲੀ ਕੱਢੀ, ਰਾਹ ਵਿੱਚ ਅਨੇਕਾਂ ਥਾਂਵਾਂ ਤੇ ਕੈਲੀਫੋਰਨੀਆ ਦੇ ਬਹੁਤ ਉਤਸਾਹੀ ਵੋਟਰਾਂ ਨੇ ਸੈਨੇਟਰ ਡ੍ਹਾਲੀ ਦਾ ਸਵਾਗਤ ਕੀਤਾ ਅਤੇ ਗੱਲਾਂ ਬਾਤਾਂ ਕੀਤੀਆਂ। ਆਪਣੀ ਰੈਲੀ ਦੌਰਾਨ ਸੈਨੇਟਰ ਡ੍ਹਾਲੀ ਨੇ ਕੈਲੀਫੋਰਨੀਆ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ’ਤੇ ਚਿੰਤਾ ਪ੍ਰਗਟ ਕੀਤੀ, ਉਹਨਾਂ ਗੰਭੀਰਤਾ ਨਾਲ ਦੱਸਿਆ ਕਿ ਨਿਉਸੰਮ ਦੀਆਂ ਅਪਰਾਧਾਂ ਖਿਲਾਫ ਕਮਜ਼ੋਰ ਨੀਤੀਆਂ ਮੌਜੂਦਾ ਵੱਧ ਰਹੇ ਹਿੰਸਕ ਅਪਰਾਧਾਂ ਲਈ ਜ਼ਿੰਮੇਵਾਰ ਹਨ। ਨਿਉਸੰਮ ਕੈਲੀਫੋਰਨੀਆ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ’ਚ ਅਸਮਰਥ ਹੈ। ਸੈਨੇਟਰ ਡ੍ਹਾਲੀ ਨੇ ਕਿਹਾ ਕਿ ਮੈਂ ਸੁਰੱਖਿਅਤ ਕੈਲੀਫੋਰਨੀਆ ਦੇ ਸੁਪਨੇ ਨੂੰ ਸੱਚ ਕਰਕੇ ਦਿਖਾਉਣਾ ਚਾਹੁੰਦਾ ਹਾਂ। ਗੱਲ ਤੋਰਦਿਆਂ ਉਹਨਾਂ ਕਿਹਾ ਕਿ ਮੈਂ ਸਿਰਫ ਕੈਲੀਫੋਰਨੀਆ ਦੇ ਲੋਕਾਂ ਨੂੰ ਕਹਿੰਦਾ ਹਾਂ ਕਿ ਇਕ ਝਾਤ ਆਪਣੇ ਆਲੇ-ਦੁਆਲੇ ਮਾਰਨ ਅਤੇ ਆਪਣੇ ਆਪ ਤੋਂ ਪੁੱਛਣ ਕਿ ਉਹਨਾਂ ਦੇ ਹਾਲਾਤ ਅੱਜ ਬਿਹਤਰ ਹਨ ਜਾਂ ਚਾਰ ਸਾਲ ਪਹਿਲਾਂ ਬਿਹਤਰ ਸਨ। ਕੈਲੀਫੋਰਨੀਆ ਦੇ ਵਸਨੀਕ ਇਕ ਸੁਰੱਖਿਅਤ ਅਤੇ ਮਹਿੰਗਾਈ ਮੁਕਤ ਕੈਲੀਫੋਰਨੀਆ ਵਿੱਚ ਰਹਿਣ ਦੇ ਹੱਕਦਾਰ ਹਨ। ਬ੍ਰਾਇਨ ਡ੍ਹਾਲੀ ਨੂੰ ਪਾਈ ਵੋਟ, ਚੰਗੇ ਬਦਲਾਵ ਲਈ ਵੋਟ ਹੈ, ਸੁਰੱਖਿਅਤ ਅਤੇ ਮਹਿੰਗਾਈ ਮੁਕਤ ਕੈਲੀਫੋਰਨੀਆ ਲਈ ਗਵਰਨਰ ਪੱਧ ਲਈ ਬ੍ਰਾਇਨ ਡ੍ਹਾਲੀ ਨੂੰ ਵੋਟਾਂ ਪਾਓ।