ਸਟੇਟ ਕੈਪੀਟਲ ਸੈਕਰਾਮੈਂਟੋ ਕੈਲੀਫੋਰਨੀਆ ਵਿਖੇ ਕਿਸਾਨਾਂ ਵਲੋਂ ਸ਼ਾਂਤੀਪੂਰਵਕ ਰੋਸ ਮੁਜ਼ਾਹਰਾ

ਸਟੇਟ ਕੈਪੀਟਲ ਸੈਕਰਾਮੈਂਟੋ ਕੈਲੀਫੋਰਨੀਆ ਵਿਖੇ ਕਿਸਾਨਾਂ ਵਲੋਂ ਸ਼ਾਂਤੀਪੂਰਵਕ ਰੋਸ ਮੁਜ਼ਾਹਰਾ

ਸੈਕਰਾਮੈਂਟੋ/ਕੈਲੀਫੋਰਨੀਆ (ਸਾਡੇ ਲੋਕ) : ਕਰੋਨਾ ਵਾਇਰਸ ਤੋਂ ਬਾਅਦ ਪੂਰੀ ਦੁਨੀਆਂ ’ਚ ਲੋਕ ਚੰਗੀ ਜ਼ਿੰਦਗੀ ਲਈ ਜਦੋ ਜਹਿਦ ਕਰ ਰਹੇ ਹਨ, ਉਸ ਤੋਂ ਉਪਰ ਰੂਸੀ ਦੇ ਨਾਜੀ ਨੇ ਬਿਨਾ ਵਜ੍ਹਾ ਯੂਕਰੇਨ ਉਪਰ ਹਮਲਾ ਕਰਕੇ ਪੂਰੀ ਦੁਨੀਆ ਦੇ ਹਾਲਤ ਬਦ ਤੋਂ ਬਦਤਰ ਬਣਾ ਦਿੱਤੇ ਹਨ। ਉਸੇ ਵਿਚ ਕੈਲੀਫੋਰਨੀਆ ਅਤੇ ਕੈਲੀਫੋਰਨੀਆ ਦੇ ਕਿਸਾਨ ਆਉਦੇ ਹਨ। ਕਈ ਦਹਾਕਿਆਂ ਤੋਂ ਕੈਲੀਫੋਰਨੀਆ ’ਚ ਮੀਂਹ ਨਾ ਪੈਣ ਕਾਰਨ ਕਿਸਾਨਾਂ ਦੀ ਹਾਲਤ ਪਹਿਲਾਂ ਹੀ ਤਰਸਯੋਗ ਹੈ। ਉਪਰ ਸਰਕਾਰ ਨੇ ਕਿਸਾਨਾਂ ਵਲੋਂ ਫਸਲਾਂ ਨੂੰ ਲਾਏ ਜਾਂਦੇ ਪਾਣੀ ਉਪਰ ਵੱਖਰਾ ਟੈਕਸ ਲਾ ਕੇ ਕਿਸਾਨਾਂ ਲਈ ਇਕ ਤਰ੍ਹਾਂ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਕਿਸਾਨ ਹੀ ਨਹੀਂ ਪੂਰਾ ਅਮਰੀਕਾ ਗੈਸ (ਪੈਟਰੋਲ) ਦੀਆਂ ਕੀਮਤਾਂ ਅਸਮਾਨਾਂ ਨੂੰ ਛੂਹਣ ਕਰਕੇ ਪਹਿਲਾਂ ਹੀ ਔਖਿਆਈ ’ਚੋਂ ਲੰਘ ਰਹੇ ਸਨ ਉਪਰੋਂ ਟੈਕਸ ਦੀ ਮਾਰ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਜਿਸ ਕਾਰਨ ਅੱਜ 26 ਅਕਤੂਬਰ ਨੂੰ ਵੱਡੀ ਗਿਣਤੀ ’ਚ ਕਿਸਾਨਾਂ ਨੇ ਕੈਲੀਫੋਰਨੀਆ ਦੇ ਗਵਰਨਰ ਦੇ ਸਾਹਮਣੇ ਰੋਸ ਸ਼ਾਂਤੀਪੂਰਵਕ ਮੁਜ਼ਾਹਰਾ ਕੀਤਾ ਜਿਸ ਨੂੰ ਪਾਣੀ ਦੇ ਐਕਸਪਰਟ ਲੋਕਾਂ ਦੇ ਨਾਲ-ਨਾਲ ਕਿਾਨਾਂ ਅਤੇ ਬੁੱਧੀਜੀਵੀਆਂ ਨੇ ਸੰਬੋਧਨ ਕੀਤਾ। ਲੋਕਾਂ ਨੇ ਬੈਨਰ ਫੜੇ ਹੋਏ ਸਨ। No Food Security Without Water, Save Water for everyone, Save Farmer Save Family Save Communities, No Farmer No Food, Sate Policy Kills Soy. Farmers Family, Farmer Pro Environment, Support Farmers, Save Farms ਵੱਖ-ਵੱਖ ਬੈਨਰਾਂ ਨਾਲ ਰੋਸ ਪ੍ਰਗਟ ਕੀਤਾ ਜਾ ਰਿਹਾ ਸੀ। ‘ਸਾਡੇ ਲੋਕ’ ਅਖ਼ਬਾਰ ਗੱਲਬਾਤ ਕਰਦਿਆਂ ਉਘੇ ਫਾਰਮਰ ਸ੍ਰ. ਅਮਰੀਕ ਸਿੰਘ ਬਜਰਾ ਨੇ ਕਿਹਾ ਕਿ ਹਰ ਇਕ ਨੂੰ ਕਿਸਾਨਾਂ ਦੀ ਮਦਦ ਲਈ ਆਉਣਾ ਚਾਹੀਦਾ ਹੈ। ਜੇਕਰ ਕਿਸਾਨ ਖੁਸ਼ਹਾਲ ਨਾ ਰਿਹਾ ਤਾਂ ਸੂਬਾ ਤੇ ਸੂਬੇ ਦੇ ਲੋਕ ਕਦੇ ਖੁਸ਼ਹਾਲ ਨਹੀਂ ਰਹਿ ਸਕਦੇ।