ਸ਼ਿੰਜ਼ੋ ਆਬੇ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਹੋਣ ਲਈ ਮੋਦੀ 27 ਨੂੰ ਜਾਣਗੇ ਜਾਪਾਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਸ਼ਿੰਜ਼ੋ ਆਬੇ ਦੇ ਸਰਕਾਰੀ ਸਨਮਾਨਾਂ ਨਾਲ ਹੋਣ ਵਾਲੇ ਸਸਕਾਰ ਸਮਾਗਮ ’ਚ ਸ਼ਾਮਲ ਹੋਣ ਲਈ 27 ਸਤੰਬਰ ਨੂੰ ਜਾਪਾਨ ਦਾ ਦੌਰਾ ਕਰਨਗੇ। ਜਾਪਾਨ ਦੇ ਸਭ ਤੋਂ ਲੰਮਾ ਸਮਾਂ ਪ੍ਰਧਾਨ ਮੰਤਰੀ ਰਹੇ ਸ਼ਿੰਜ਼ੋ ਆਬੇ ਦੀ 8 ਜੁਲਾਈ ਨੂੰ ਪੱਛਮੀ ਜਾਪਾਨ ’ਚ ਚੋਣ ਪ੍ਰਚਾਰ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸ੍ਰੀ ਮੋਦੀ ਸਰਕਾਰੀ ਸਸਕਾਰ ਸਮਾਗਮ ’ਚ ਸ਼ਾਮਲ ਹੋਣ ਲਈ 27 ਸਤੰਬਰ ਨੂੰ ਜਾਪਾਨ ਦਾ ਦੌਰਾ ਕਰਨਗੇ। ਦੌਰੇ ਦੌਰਾਨ ਉਹ ਵੱਖਰੇ ਤੌਰ ’ਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ੀਦਾ ਨਾਲ ਮੁਲਾਕਾਤ ਵੀ ਕਰਨਗੇ।