ਵਿੰਬਲਡਨ: ਜੋਕੋਵਿਚ ਤੇ ਸਵਿਆਤੇਕ ਤੀਜੇ ਗੇੜ ’ਚ

ਵਿੰਬਲਡਨ: ਜੋਕੋਵਿਚ ਤੇ ਸਵਿਆਤੇਕ ਤੀਜੇ ਗੇੜ ’ਚ

ਵਿੰਬਲਡਨ- ਵਿੰਬਲਡਨ ਵਿੱਚ ਨੋਵਾਕ ਜੋਕੋਵਿਚ 350ਵਾਂ ਗਰੈਂਡਸਲੈਮ ਮੈਚ ਜਿੱਤਣ ਵਾਲੇ ਰੋਜਰ ਫੈਡਰਰ ਅਤੇ ਸੈਰੇਨਾ ਵਿਲੀਅਮਜ਼ ਤੋਂ ਬਾਅਦ ਟੈਨਿਸ ਦੇ ਇਤਿਹਾਸ ਵਿੱਚ ਤੀਜੇ ਖਿਡਾਰੀ ਬਣ ਗਏ, ਜਦਕਿ ਦੋ ਸਾਲ ਪਹਿਲਾਂ ਦੀ ਰਨਰ-ਅੱਪ ਕੈਰੋਲੀਨਾ ਪਲਿਸਕੋਵਾ ਪਹਿਲੇ ਗੇੜ ਵਿੱਚ ਕੁਆਲੀਫਾਇਰ ਤੋਂ ਹਾਰ ਗੲੀ।
ਛੇਵੀਂ ਰੈਂਕਿੰਗ ਵਾਲੇ ਹੋਲਗਰ ਰੂਨੇ ਨੇ ਬਰਤਾਨੀਆ ਦੇ ਵਾਈਲਡ ਕਾਰਡ ਐਂਟਰੀ ਜੌਰਜ ਲੋਫਾਗੇਨ ਨੂੰ 7-6, 6-3, 6-2 ਨਾਲ ਹਰਾਇਆ। ਪੁਰਸ਼ ਵਰਗ ਵਿੱਚ ਸਭ ਤੋਂ ਵੱਧ 23 ਗਰੈਂਡਸਲੈਮ ਜਿੱਤਣ ਵਾਲੇ ਜੋਕੋਵਿਚ ਨੇ ਜਾਰਡਨ ਥੌਂਪਸਨ ਨੂੰ 6-3, 7-6, 7-5 ਨਾਲ ਹਰਾਇਆ। ਤਿੰਨ ਗਰੈਂਡ ਸਲੈਮ ਖ਼ਿਤਾਬ ਜੇਤੂ ਸਟੇਨ ਵਾਵਰਿੰਕਾ ਨੇ ਅਰਜਨਟੀਨਾ ਦੇ ਟੌਮਸ ਮਾਰਟਿਨ ਐਚਵਰੀ ਨੂੰ 6-3, 4-6, 6-4, 6-2 ਨਾਲ ਹਰਾ ਕੇ ਦੂੁਜੇ ਗੇੜ ’ਚ ਜਗ੍ਹਾ ਬਣਾ ਲਈ ਹੈ। ਦੂਜੇ ਗੇੜ ’ਚ ਸਵਿਟਜ਼ਰਲੈਂਡ ਦੇ ਖਿਡਾਰੀ ਵਾਵਰਿੰਕਾ ਦਾ ਮੁਕਾਬਲਾ ਨੋਵਾਕ ਜੋਕੋਵਿਚ ਨਾਲ ਹੋਵੇਗਾ। ਦੋ ਵਾਰ ਦੇ ਗਰੈਂਡਸਲੈਮ ਚੈਂਪੀਅਨ ਸਟੇਫਾਨੋਸ ਸਿਟਸਿਪਾਸ ਨੇ 2020 ਅਮਰੀਕੀ ਓਪਨ ਚੈਂਪੀਅਨ ਡੋਮੀਨਿਕ ਥੀਮ ਨੂੰ 3-6, 7-6, 6-2, 6-7, 7-6 ਨਾਲ ਹਰਾਇਆ। ਸਿਖਰਲਾ ਦਰਜਾ ਪ੍ਰਾਪਤ ਪੋਲੈਂਡ ਦੀ ਈਗਾ ਸਵਿਆਤੇਕ ਸਪੇਨ ਦੀ ਸਾਰਾ ਸੋਰਿਬੋਸ ਟੋਰਮੋ ਨੂੰ 6-2, 6-0 ਨਾਲ ਹਰਾ ਕੇ ਤੀਜੇ ਗੇੜ ’ਚ ਦਾਖ਼ਲ ਹੋੲੀ। ਰੂਸ ਦੇ ਤੀਜਾ ਦਰਜਾ ਪ੍ਰਾਪਤ ਖਿਡਾਰੀ ਮੈਦਵੇਦੇਵ ਨੇ ਬਰਤਾਨੀਆ ਦੇ 20 ਸਾਲ ਤੇ ਆਰਥਰ ਫੇਰੀ ਨੂੰ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਸਿੱਧੇ ਸੈੱਟਾਂ ’ਚ 7-5, 6-4, 6-3 ਨਾਲ ਹਰਾਇਆ।