ਵਿਸ਼ਵ ਚੈਂਪੀਅਨਸ਼ਿਪ: ਭਾਰਤੀ ਏਅਰ ਪਿਸਟਲ ਟੀਮ ਨੇ ਕਾਂਸੀ ਫੁੰਡੀ

ਵਿਸ਼ਵ ਚੈਂਪੀਅਨਸ਼ਿਪ: ਭਾਰਤੀ ਏਅਰ ਪਿਸਟਲ ਟੀਮ ਨੇ ਕਾਂਸੀ ਫੁੰਡੀ

ਮੁਕਾਬਲੇ ’ਚ ਸ਼ਿਵਾ ਨਰਵਾਲ, ਸਰਬਜੋਤ ਸਿੰਘ ਅਤੇ ਅਰਜੁਨ ਸਿੰਘ ਚੀਮਾ ਨੇ 1734 ਅੰਕ ਹਾਸਲ ਕੀਤੇ
ਬਾਕੂ- ਭਾਰਤੀ ਪੁਰਸ਼ ਦਸ ਮੀਟਰ ਏਅਰ ਪਿਸਟਲ ਟੀਮ ਨੇ ਆਈਐੱਸਐੱਸਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਅੱਜ ਇੱਥੇ ਕਾਂਸੇ ਦਾ ਤਗ਼ਮਾ ਜਿੱਤਿਆ। ਭਾਰਤੀ ਟੀਮ ਦੇ ਮੈਂਬਰਾਂ ਸ਼ਿਵਾ ਨਰਵਾਲ, ਸਰਬਜੋਤ ਸਿੰਘ ਅਤੇ ਅਰਜੁਨ ਸਿੰਘ ਚੀਮਾ ਨੇ 1734 ਅੰਕ ਹਾਸਲ ਕੀਤੇ। ਜਰਮਨੀ ਦੀ ਟੀਮ ਉਨ੍ਹਾਂ ਤੋਂ ਨੌਂ ਅੰਕ ਅੱਗੇ ਰਹਿ ਕੇ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੀ, ਜਦਕਿ ਚੀਨ ਨੇ ਸੋਨ ਤਗ਼ਮਾ ਜਿੱਤਿਆ। ਨਰਵਾਲ ਨੇ 579, ਸਰਬਜੋਤ ਸਿੰਘ ਨੇ 578 ਅਤੇ ਚੀਮਾ ਨੇ 577 ਅੰਕ ਹਾਸਲ ਕੀਤੇ। ੲਿਹ ਟੂਰਨਾਮੈਂਟ 2024 ਪੈਰਿਸ ਓਲੰਪਿਕ ਦਾ ਕੁਆਲੀਫਾਇੰਗ ਟੂਰਨਾਮੈਂਟ ਵੀ ਹੈ। ਚੀਨ ਦੀ ਟੀਮ ਨੇ 1749 ਅੰਕਾਂ ਨਾਲ ਸੋਨ ਤਗ਼ਮਾ ਆਪਣੇ ਨਾਂ ਕੀਤਾ। ਵਿਅਕਤੀਗਤ ਵਰਗ ਵਿੱਚ ਭਾਰਤ ਦਾ ਕੋਈ ਨਿਸ਼ਾਨੇਬਾਜ਼ ਅੱਠ ਖਿਡਾਰੀਆਂ ਦੇ ਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕਿਆ।