ਵਿਸ਼ਵ ਕੱਪ ਕ੍ਰਿਕਟ ਦੇ ਫਾਈਨਲ ਲਈ ਭਾਰਤੀ ਰੇਲਵੇ ਨੇ ਦਿੱਲੀ ਤੋਂ ਅਹਿਮਦਾਬਾਦ ਲਈ ਵਿਸ਼ੇਸ਼ ਗੱਡੀ ਚਲਾਈ

ਵਿਸ਼ਵ ਕੱਪ ਕ੍ਰਿਕਟ ਦੇ ਫਾਈਨਲ ਲਈ ਭਾਰਤੀ ਰੇਲਵੇ ਨੇ ਦਿੱਲੀ ਤੋਂ ਅਹਿਮਦਾਬਾਦ ਲਈ ਵਿਸ਼ੇਸ਼ ਗੱਡੀ ਚਲਾਈ

ਨਵੀਂ ਦਿੱਲੀ- ਵਿਸ਼ਵ ਕੱਪ ਕ੍ਰਿਕਟ ਲਈ ਨਵੀਂ ਦਿੱਲੀ ਤੋਂ ਅਹਿਮਦਾਬਾਦ ਜਾਣ ਵਾਲੇ ਕ੍ਰਿਕਟ ਪ੍ਰੇਮੀਆਂ ਲਈ ਭਾਰਤੀ ਰੇਲਵੇ ਵੱਲੋਂ ਅੱਜ ਵਿਸ਼ੇਸ਼ ਰੇਲਗੱਡੀ ਚਲਾਈ ਜਾ ਰਹੀ ਹੈ। ਇਹ ਪਹਿਲਕਦਮੀ ਉਨ੍ਹਾਂ ਪ੍ਰਸ਼ੰਸਕਾਂ ਲਈ ਰਾਹਤ ਹੈ, ਜੋ 20,000 ਰੁਪਏ ਤੋਂ 40,000 ਰੁਪਏ ਦੇ ਵਿਚਕਾਰ ਹਵਾਈ ਕਿਰਾਇਆਂ ਨਹੀਂ ਦੇ ਸਕਦੇ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 19 ਨਵੰਬਰ ਨੂੰ ਭਾਰਤ ਤੇ ਆਸਟਰੇਲੀਆ ਵਿਚਾਲੇ ਫਾਈਨਲ ਖੇਡਿਆ ਜਾ ਰਿਹਾ ਹੈ। ਰੇਲਵੇ ਨੇ ਵਿਸ਼ੇਸ਼ ਗੱਡੀ ਲਈ ਹਵਾਈ ਜਹਾਜ਼ ਦੇ ਮੁਕਾਬਲੇ ਬਹੁਤ ਕਿਰਾਏ ਦੀ ਪੇਸ਼ਕਸ਼ ਕੀਤੀ ਹੈ। ਸਲੀਪਰ ਸੀਟ ਲਈ 620 ਰੁਪਏ, ਫਸਟ ਏਸੀ ਸੀਟ 3490 ਰੁਪਏ। 3ਏਸੀ ਇਕਾਨਮੀ ਅਤੇ 3ਏਸੀ ਸੀਟ ਦਾ ਕਿਰਾਇਆ ਕ੍ਰਮਵਾਰ 1525 ਰੁਪਏ ਅਤੇ 1665 ਰੁਪਏ ਹੈ। ਰੇਲਗੱਡੀ ਅੱਜ ਸ਼ਾਮ ਨੂੰ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਕੱਲ੍ਹ ਸਵੇਰੇ ਅਹਿਮਦਾਬਾਦ ਪਹੁੰਚੇਗੀ। ਮੈਚ ਤੋਂ ਬਾਅਦ ਰੇਲਗੱਡੀ ਤੜਕੇ 2:30 ਵਜੇ ਅਹਿਮਦਾਬਾਦ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਇਸ ਰੇਲਗੱਡੀ ਤੋਂ ਇਲਾਵਾ ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਤਿੰਨ ਅਜਿਹੀਆਂ ਵਿਸ਼ੇਸ਼ ਗੱਡੀਆਂ ਚਲਾਈਆਂ ਜਾ ਰਹੀਆਂ ਹਨ।