ਵਿਦਿਆਰਥੀ ਜਥੇਬੰਦੀਆਂ ਵੱਲੋਂ ਜੰਤਰ-ਮੰਤਰ ’ਤੇ ਮੁਜ਼ਾਹਰਾ

ਵਿਦਿਆਰਥੀ ਜਥੇਬੰਦੀਆਂ ਵੱਲੋਂ ਜੰਤਰ-ਮੰਤਰ ’ਤੇ ਮੁਜ਼ਾਹਰਾ

ਨਵੀਂ ਦਿੱਲੀ- ‘ਯੂਨਾਈਟਿਡ ਸਟੂਡੈਂਟਸ ਆਫ ਇੰਡੀਆ’’ ਦੇ ਬੈਨਰ ਹੇਠ 16 ਵਿਦਿਆਰਥੀ ਸੰਗਠਨ ਸੰਸਦ ਵੱਲ ਮਾਰਚ ਕਰਨ ਲਈ ਜੰਤਰ ਮੰਤਰ ’ਤੇ ਇਕੱਠੇ ਹੋਏ। ਵਿਦਿਆਰਥੀਆਂ ਆਗੂਆਂ ਨੇ ਨਵੀਂ ਸਿੱਖਿਆ ਨੀਤੀ ਅਤੇ ਸੀਯੂਈਟੀ ਵਰਗੀਆਂ ਸਿੱਖਿਆ ਨੀਤੀਆਂ ‘ਤੇ ਸਵਾਲ ਉਠਾਏ ਅਤੇ ਜਨਤਕ ਸਿੱਖਿਆ ਪ੍ਰਣਾਲੀ ਨੂੰ ਢਾਹ ਲਾਉਣ ਵਾਲੇ ਹਾਲਾਤ ਪੈਦਾ ਕਰਨ ਲਈ ਕੇਂਦਰ ਸਰਕਾਰ ਦੀ ਘੇਰਾਬੰਦੀ ਕੀਤੀ।

ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਆਲ ਇੰਡੀਆ ਪ੍ਰਧਾਨ ਵੀਪੀ ਸਾਨੂ ਤੇ 16 ਸੰਗਠਨਾਂ ਦੇ ਆਗੂਆਂ ਨੇ ਤੋਂ ਮਾਰਚ ਸ਼ੁਰੂ ਕੀਤਾ ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਸਾਂਝੇ ਵਿਦਿਆਰਥੀ ਮਾਰਚ ਨੂੰ ਰੋਕਣ ਲਈ ਆਪਣੀ ਮਸ਼ੀਨਰੀ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਿਆਰਥੀ ਵਾਲੰਟੀਅਰਾਂ ਨੂੰ ਸਬੰਧਤ ਰਾਜਾਂ ਤੋਂ ਰਵਾਨਾ ਹੋਣ ਤੋਂ ਪਹਿਲਾਂ ਪੁਲੀਸ ਦੁਆਰਾ ਪੁੱਛਗਿੱਛ ਕੀਤੀ ਗਈ ਅਤੇ ਭਾਜਪਾ ਨੇ ਵਿਦਿਆਰਥੀਆਂ ਨੂੰ ਮਾਰਚ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਵੱਖ-ਵੱਖ ਯੂਨੀਵਰਸਿਟੀ ਪ੍ਰਸ਼ਾਸਨ ਦੀ ਵਰਤੋਂ ਕੀਤੀ ਅਤੇ ਹੋਂਸਲਾ ਡੇਗਣ ਕਰਨ ਦੀ ਕੋਸ਼ਿਸ਼ ਕੀਤੀ। ਦਿੱਲੀ ਪੁਲੀਸ ਨੇ ਇਜਾਜ਼ਤ ਨਾ ਦੇਣ ਅਤੇ ਇਕੱਠ ਨੂੰ ਹੋਣ ਤੋਂ ਰੋਕਣ ਲਈ ਆਪਣੀ ਮਸ਼ੀਨਰੀ ਦੀ ਵਰਤੋਂ ਕੀਤੀ। ਯੂਨੀਅਨਾਂ ਨੇ ਦਾਅਵਾ ਕੀਤਾ ਕਿ ਵਿਦਿਆਰਥੀਆਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨੂੰ ਨਕਾਰਦਿਆਂ ਐੱਨਈਪੀ ਅਤੇ ਭਾਜਪਾ ਵਿਰੁੱਧ ਮਾਰਚ ਕੀਤਾ। ਸੌਮਯਦੀਪ ਸਰਕਾਰ (ਏਆਈਐਸਬੀ), ਪ੍ਰਿਯੰਕਾ ਭਾਰਤੀ (ਸੀਜੇਆਰਡੀ), ਅਨੁਰਾਗ ਨਿਗਮ (ਸਈਵਆਈਐਸ) ਆਦਿ ਆਗੂਆਂ ਨੇ ਸਿੱਖਿਆ ਪ੍ਰਣਾਲੀ ਦੀ ਵਿਗੜਦੀ ਹਾਲਤ ਅਤੇ ਨਵੀਂ ਸਿੱਖਿਆ ਨੀਤੀ ਅਤੇ ਸੀਯੂਈਟੀ ਦੇ ਮਾੜੇ ਪ੍ਰਭਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਭਾਰਤ ਦੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਨੂੰ ਨਕਾਰ ਦੇਣ ਕਿਉਂਕਿ ਜਨਤਕ ਸਿੱਖਿਆ ਦਾ ਇਹ ਢਾਹ ਉਨ੍ਹਾਂ ਦੀਆਂ ਨੀਤੀਆਂ ਕਾਰਨ ਹੈ। ਇਸ ਰੈਲੀ ਨੂੰ ਪ੍ਰਿੰਸ ਏਨਾਰੇਸ ਪੇਰੀਆਰ (ਦ੍ਰਾਵਿੜੀਅਨ ਸਟੂਡੈਂਟਸ ਫੈਡਰੇਸ਼ਨ), ਅਨਘਾ ਪ੍ਰਦੀਪ (ਡੀਐਸਐਫ), ਚਿਨਾ ਥੰਬੀ (ਐਨਐਸਯੂਆਈ), ਰਾਮਦਾਸ ਪ੍ਰਿੰਨੀ ਸਿਵਾਨੰਦਨ (ਪੀਐਸਐਫ) ਨੌਫਾਲ ਮੋ. ਸੈਫੁੱਲਾ (ਪੀਐਸਯੂ), ਅਮਨ ਪਾਂਡੇ ਨੇ ਵੀ ਸੰਬੋਧਨ ਕੀਤਾ।