ਵਿਜੀਲੈਂਸ ਅੱਗੇ ਪੇਸ਼ ਨਾ ਹੋਏ ਡਾ. ਹਮਦਰਦ

ਵਿਜੀਲੈਂਸ ਅੱਗੇ ਪੇਸ਼ ਨਾ ਹੋਏ ਡਾ. ਹਮਦਰਦ

ਜਲੰਧਰ: ਕਰਤਾਰਪੁਰ ਜੰਗ-ਏ-ਆਜ਼ਾਦੀ ਯਾਦਗਾਰ ਮਾਮਲੇ ਵਿੱਚ ਅੱਜ ਡਾ. ਬਰਜਿੰਦਰ ਸਿੰਘ ਹਮਦਰਦ ਤੇ ਆਈਏਐਸ ਅਧਿਕਾਰੀ ਵਿਨੈ ਬੁਬਲਾਨੀ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ। ਹਾਲਾਂਕਿ ਪੀਡਬਲਿਊਡੀ ਵਿਭਾਗ ਦੇ ਸੱਤ ਐਕਸੀਅਨਾਂ ਨੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਡਾ. ਹਮਦਰਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਪੇਸ਼ ਨਹੀਂ ਹੋਏ। ਬੁਬਲਾਨੀ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਮੀਟਿੰਗ ਵਿੱਚ ਸੀ ਅਤੇ ਜਿਸ ਕਾਰਨ ਅੱਜ ਪੇਸ਼ ਨਹੀਂ ਹੋ ਸਕੇ।