ਵਾਈਟ ਹਾਊਸ ’ਚ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

ਵਾਈਟ ਹਾਊਸ ’ਚ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

ਸਾਨ ਫਰਾਂਸਿਸਕੋ : ਦੀਵਾਲੀ ਦੇ ਪਵਿੱਤਰ ਤਿਓਹਾਰ ਮੌਕੇ ਦੱਖਣੀ ਏਸ਼ੀਆਈ ਅਮਰੀਕੀਆਂ ਨੂੰ ਵਧਾਈ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਦੀਵਾਲੀ ਜਿੱਤ, ਪਿਆਰ ਅਤੇ ਏਕਤਾ ਦਾ ਪ੍ਰਤੀਕ ਹੈ ਤੇ ਸਾਨੂੰ ਰੌਸ਼ਨੀਆਂ ਦੇ ਇਸ ਤਿਓਹਾਰ ਨੂੰ ਸਾਂਝੀਵਾਲਤਾ ਦੀ ਮਜਬੂਤੀ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਬਾਈਡਨ ਨੇ ਵਾਈਟ ਹਾਊਸ ਵਿਖੇ ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਹਾਜ਼ਰੀ ’ਚ ਦੀਵਾ ਜਗਾ ਕੇ ਤਿਓਹਾਰ ਪ੍ਰਤੀ ਸਤਿਕਾਰ ਪੇਸ਼ ਕੀਤਾ। ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਮਾਗਮ ਦੀ ਮੇਜ਼ਬਾਨੀ ਕੀਤੀ ਜਦੋਂ ਕਿ ਵਿਸ਼ਵ ਬੈਂਕ ਦੇ ਅਜੇ ਬੰਗਾ, ਨੈੱਟ ਫਲੈਕਸ ਦੇ ਬੇਲਾ ਬਜਾਰੀਆ, ਸੈਨੇਟਰ ਕ੍ਰਿਸ਼ਨਾ ਮੂਰਤੀ ਆਦਿ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸਾਲ 2003 ’ਚ ਰਾਸ਼ਟਪਤੀ ਜਾਰਜ ਡਬਲਯੂ ਬੁਸ਼ ਨੇ ਪਹਿਲੀ ਵਾਰ ਵਾਈਟ ਹਾਊਸ ਵਿਖੇ ਦੀਵਾਲੀ ਮਨਾਈ ਸੀ ਤੇ ਬਾਅਦ ਵਿਚ ਇਸ ਪ੍ਰੰਪਰਾ ਨੂੰ ਬਰਾਕ ਓਬਾਮਾ ਤੇ ਡੋਨਾਲਡ ਟਰੰਪ ਨੇ ਵੀ ਜਾਰੀ ਰੱਖਿਆ।