ਵਰਜੀਨੀਆ ’ਚ 4th July 9ndependence 4ay ਬੜੀ ਧੂਮ ਧਾਮ ਨਾਲ ਮਨਾਇਆ

ਵਰਜੀਨੀਆ ’ਚ 4th July 9ndependence 4ay ਬੜੀ ਧੂਮ ਧਾਮ ਨਾਲ ਮਨਾਇਆ

ਸਿੱਖ ਸੈਂਟਰ ਆਫ਼ ਵਰਜੀਨੀਆ ਦੇ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਭਾਰੀ ਗਿਣਤੀ ਸੰਗਤਾਂ ਨੇ ਕੀਤੀ ਸ਼ਿਰਕਤ
ਵਰਜੀਨੀਆ : ਅੱਜ ਸਿੱਖ ਸੈਂਟਰ ਆਫ਼ ਵਰਜੀਨੀਆ (ਮਨਾਸਸ) ਦੀ ਸਾਧ ਸੰਗਤ ਦੇ ਸਹਿਯੋਗ ਨਾਲ 4th July 9ndependence 4ay ਬੜੀ ਧੂਮ ਧਾਮ ਨਾਲ ਡੇਲ ਸਿਟੀ ਵਿਚ ਮਨਾਇਆ ਗਿਆ ਜਿਸ ਵਿਚ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਜਿਵੇਂ ਕਿ ਪੁਲਿਸ, Marian, 6ire 4epartment ਅਤੇ Motor 3ycle Ride, 4ancing 3ar ਅਤੇ ਇਸ ਤੋਂ ਇਲਾਵਾ ਵੱਖ-ਵੱਖ ਪੋਲੀਟਿਸ਼ਨਾਂ ਨੇ ਵੀ ਹਿੱਸਾ ਲਿਆ ਸਿੱਖ ਸੈਂਟਰ ਆਫ਼ ਵਰਜੀਨੀਆ ਦੀ ਸੰਗਤ ਵਲੋਂ ਫ੍ਰੀ ਪਾਣੀ ਦੀ ਸੇਵਾ ਕੀਤੀ ਗਈ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ, ਇਸ ਵਿੱਚ ਸ਼ਾਮਲ ਹੋਣ ਵਾਲੀਆਂ ਉਘੀਆਂ ਸਖਸ਼ੀਅਤਾਂ ਵਿੱਚ ਸ੍ਰ. ਦਵਿੰਦਰ ਸਿੰਘ ਬਦੇਸਾ, ਸ੍ਰ. ਪ੍ਰਤਾਪ ਸਿੰਘ ਗਿੱਲ (ਤਰਨ ਤਾਰਨ), ਸ੍ਰ. ਲਖਬੀਰ ਸਿੰਘ ਤੱਖਰ, ਸ੍ਰ. ਕੁਲਦੀਪ ਸਿੰਘ ਮੱਲਾ, ਸ੍ਰ. ਇੰਦਰਜੀਤ ਸਿੰਘ, ਸ੍ਰ. ਦਲਬੀਰ ਸਿੰਘ ਘੋਤਰਾ, ਸ੍ਰ. ਰਣਜੀਤ ਸਿੰਘ ਖਾਲਸਾ, ਸ੍ਰ. ਬਲਜੀਤ ਸਿੰਘ ਘੁੰਮਣ, ਸ੍ਰ. ਰਜਿੰਦਰ ਸਿੰਘ ਭੁੱਲਰ, ਸ੍ਰ. ਹਰਜਿੰਦਰ ਸਿੰਘ, ਸ੍ਰ. ਅਮਰੀਕ ਸਿੰਘ, ਸ੍ਰ. ਇੰਦਰਜੀਤ ਸਿੰਘ ਰਾਣਾ ਤੇ ਸਿੱਖ ਸੈਂਟਰ ਆਫ਼ ਵਰਜੀਨੀਆ ਸਕੂਲ ਦੇ ਇੰਚਾਰਜ ਅਮਨਦੀਪ ਕੌਰ, ਗਗਨਦੀਪ ਕੌਰ, ਰੁਪਿੰਦਰ ਕੌਰ ਚਾਹਲ, ਅਮਰਜੀਤ ਕੌਰ ਪੰਨੂੰ ਤੋਂ ਇਲਾਵਾ ਬੱਚਿਆਂ ਨੇ ਵੀ ਹਿੱਸਾ ਲਿਆ ਅਤੇ ਅਖੀਰ ਵਿਚ ਇਕ ਪਰਿਵਾਰ ਦੀ ਤਰ੍ਹਾਂ ਬੈਠ ਕੇ ਗੁਰੂ ਕੇ ਲੰਗਰ ਦਾ ਵੀ ਆਨੰਦ ਮਾਣਿਆ। ਸਮੂਹ ਸੰਗਤਾਂ ਵਲੋਂ ਸੇਵਾ ਦੇ ਨਾਲ ਨਾਲ ਅਜ਼ਾਦੀ ਦਿਵਸ ਦੀਆਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ।