‘ਲੋਕਾਂ ਦੇ ਘਰਾਂ ਦੀ ਚੁੱਲਿਆਂ ਦੀ ਅੱਗ ਨਹੀਂ ਬੁਝਣ ਦੇਵਾਂਗੇ’ ਦਾ ਨਾਅਰਾ ਦੇ ਕੇ ਪੰਜਾਬ ’ਤੇ ਕਾਬਜ਼ ਹੁਕਮਰਾਨਾ ਨੇ ਲੋਕਾਂ ਨੂੰ 75 ਸਾਲ ਬਾਅਦ ਮੁੜ ਉਜਾੜਿਆ, ਪੂਰੀ ਦੁਨੀਆ ਦੇ ਸਿੱਖਾਂ ਵਿੱਚ ਰੋਹ

‘ਲੋਕਾਂ ਦੇ ਘਰਾਂ ਦੀ ਚੁੱਲਿਆਂ ਦੀ ਅੱਗ ਨਹੀਂ ਬੁਝਣ ਦੇਵਾਂਗੇ’ ਦਾ ਨਾਅਰਾ ਦੇ ਕੇ ਪੰਜਾਬ ’ਤੇ ਕਾਬਜ਼ ਹੁਕਮਰਾਨਾ ਨੇ ਲੋਕਾਂ ਨੂੰ 75 ਸਾਲ ਬਾਅਦ ਮੁੜ ਉਜਾੜਿਆ, ਪੂਰੀ ਦੁਨੀਆ ਦੇ ਸਿੱਖਾਂ ਵਿੱਚ ਰੋਹ

ਜਲੰਧਰ : ਲਤੀਫਪੁਰਾ ‘ਲੋਕਾਂ ਦੇ ਘਰਾਂ ਦੀ ਚੁੱਲਿਆ ਦੀ ਅੱਗ ਨਹੀਂ ਬੁਝਣ ਦੇਵਾਂਗੇ’ ਦਾ ਨਾਅਰਾ ਦੇ ਕੇ ਪੰਜਾਬ ’ਤੇ ਕਾਬਜ਼ ਹੁਕਮਰਾਨਾ ਨੇ ਪਾਕਿਸਤਾਨ ਤੋਂ ਉਜੜਕੇ ਆਏ ਲੋਕਾਂ ਨੂੰ ਮੁੜ ਉਜਾੜਿਆ ਪੂਰੀ ਦੁਨੀਆ ਦੇ ਸਿੱਖਾਂ ਵਿੱਚ ਰੋਹ ਖਾਲਸਾ ਏਡ ਨੇ ਬੇਵਸ ਪੰਜਾਬ ਦੇ ਉਜਾੜੇ ਗਏ ਸਿੱਖਾਂ ਦੀ ਮਦਦ ਦਾ ਕੀਤਾ ਐਲਾਨ ਕੀਤਾ ਹੈ।


ਮਾਡਲ ਟਾਊਨ ਲਤੀਫਪੁਰਾ ਚ ਇੰਪਰੂਵਮੈਂਟ ਟਰੱਸਟ, ਪੁਲਿਸ ਪ੍ਰਸਾਸ਼ਨ ਨੇ 400 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਦੀ ਸਹਾਇਤਾ ਨਾਲ ਕਬਜ਼ੇ ਹਟਾਉਣ ਦੀ ਕੀਤੀ ਗਈ ਕਾਰਵਾਈ ਦਾ ਵਿਰੋਧ ਕਰਨ ਵਾਲੇ ਕੁਝ ਲੋਕਾਂ ਨੂੰ ਸਵੇਰੇ ਉਸ ਵੇਲੇ ਹਿਰਾਸਤ ਵਿਚ ਲੈ ਲਿਆ ਗਿਆ ਸੀ ਜਦੋਂ ਅਜੇ ਕਾਰਵਾਈ ਸ਼ੁਰੂ ਹੋਈ ਸੀ। ਬਾਅਦ ਵਿਚ ਹਿਰਾਸਤ ਵਿਚ ਲਏ ਲੋਕਾਂ ਨੂੰ ਕੈਂਟ ਥਾਣੇ ’ਚ ਛੱਡ ਦਿੱਤਾ ਗਿਆ। ਟਰੱਸਟ ਵੱਲੋਂ ਕਰਵਾਈ ਗਈ ਇਸ ਕਾਰਵਾਈ ਵਿਚ 4 ਤੋਂ ਜ਼ਿਆਦਾ ਡਿੱਚਾਂ ਨੇ 100 ਤੋਂ ਜ਼ਿਆਦਾ ਕਬਜ਼ਿਆਂ ਨੂੰ ਤੋੜ ਦਿੱਤਾ ਜਿਨ੍ਹਾਂ ਵਿਚ ਮਕਾਨ ਅਤੇ ਕਈ ਦੁਕਾਨਾਂ ਬਣੀਆਂ ਹੋਈਆਂ ਸੀ। ਲਤੀਫਪੁਰਾ ਵਿਚ ਕਬਜ਼ੇ ਹਟਾਉਣ ਦੀ ਕਾਰਵਾਈ ਇਕ ਤਰ੍ਹਾਂ ਨਾਲ ਵੀਰਵਾਰ ਸ਼ਾਮ ਨੂੰ ਸ਼ੁਰੂ ਹੋ ਗਈ ਸੀ ਜਦੋਂ ਲਤੀਫਪੁਰਾ ਵਿਚ ਜਾਣ ਵਾਲੇ ਰਸਤਿਆਂ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ। ਲਤੀਫਪੁਰਾ ਵਿਚ ਸਵੇਰੇ ਸਾਢੇ ਅੱਠ ਵਜੇ ਸ਼ੁਰੂ ਹੋਈ ਕਾਰਵਾਈ ਦੇਰ ਸ਼ਾਮ ਤੱਕ ਜਾਰੀ ਰਹੀ। ਟਰੱਸਟ ਨੇ ਲਤੀਫਪੁਰਾ ਵਿਚ ਸਵਾ ਏਕੜ ਜ਼ਮੀਨ ਖਾਲੀ ਕਰਵਾਈ ਹੈ। ਟਰੱਸਟ ਨੇ ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ ’ਤੇ ਕੀਤੀ ਹੈ ਕਿਉਂਕਿ ਹਾਈਕੋਰਟ ਨੇ ਟਰੱਸਟ ਨੂੰ ਕਾਰਵਾਈ ਕਰਕੇ 12 ਦਸੰਬਰ ਨੂੰ ਰਿਪੋਰਟ ਦੇਣ ਦੀ ਹਦਾਇਤ ਦਿੱਤੀ ਸੀ। ਸੁਪਰੀਮ ਕੋਰਟ ਨੇ 2012 ਵਿਚ ਟਰੱਸਟ ਨੂੰ ਇਹ ਕਬਜ਼ੇ ਹਟਾਉਣ ਦੇ ਆਦੇਸ਼ ਦਿੱਤੇ ਸਨ। ਟਰੱਸਟ ਮੁਤਾਬਕ ਇਸ ਜਗ੍ਹਾ ’ਤੇ 70 ਤੋਂ ਜ਼ਿਆਦਾ ਲੋਕਾਂ ਦੇ ਕਬਜ਼ੇ ਸੀ। ਕਾਰਵਾਈ ਦੌਰਾਨ ਜਿੱਥੇ ਕਈ ਲੋਕ ਮਕਾਨਾਂ ਤੋਂ ਸਾਮਾਨ ਕੱਢ ਰਹੇ ਸਨ ਸਗੋਂ ਪੁਲਿਸ ਨੇ ਵੀ ਲੋਕਾਂ ਨੂੰ ਆਪ ਸਾਮਾਨ ਕੱਢਣ ਦੀ ਮੌਕੇ ’ਤੇ ਮੁਨਾਦੀ ਵੀ ਕੀਤੀ। ਟਰੱਸਟ ’ਤੇ ਕਾਰਵਾਈ ਲਈ ਅਦਾਲਤੀ ਆਦੇਸ ਸੀ ਜਿਸ ਕਰਕੇ ਜ਼ਿਲ੍ਹਾ ਪ੍ਰਸਾਸ਼ਨ, ਪੁਲਿਸ ਪ੍ਰਸਾਸ਼ਨ, ਟਰੱਸਟ, ਨਗਰ ਨਿਗਮ ਨੇ ਸਾਂਝੇ ਤੌਰ ’ਤੇ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ।।
ਮੌਕੇ ’ਤੇ ਸਾਰਾ ਦਿਨ ਮੌਜੂਦ ਰਹੇ ਪੁਲਿਸ ਅਫਸਰ : ਲਤੀਫਪੁਰਾ ਵਿਚ ਟਰੱਸਟ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਵੀ ਸਾਰਾ ਦਿਨ ਮੌਜੂਦ ਰਹੇ। ਇਨ੍ਹਾਂ ਵਿਚ ਡੀ. ਸੀ. ਪੀ. ਜਸਕਿਰਨ ਜੀਤ ਸਿੰਘ ਤੇਜਾ, ਡੀ. ਸੀ. ਪੀ. (ਕਾਨੂੰਨ ਵਿਵਸਥਾ) ਡਾ. ਅੰਕੁਰ ਗੁਪਤਾ, ਡੀ. ਸੀ. ਪੀ. ਜਗਮੋਹਨ ਸਿੰਘ ਤੇ ਹੋਰ ਵੀ ਪੁਲਿਸ ਅਫਸਰ ਮੌਜੂਦ ਸੀ। ਕਾਰਵਾਈ ਦੌਰਾਨ ਪੁਲਿਸ ਅਫਸਰ ਪੁਲਿਸ ਮੁਲਾਜਮਾਂ ਨੂੰ ਹਦਾਇਤਾਂ ਦੇਣ ਤੋਂ ਇਲਾਵਾ ਲੋਕਾਂ ਨੂੰ ਵੀ ਜਾਗਰੂਕ ਕਰਦੇ ਨਜ਼ਰ ਆਏ।