ਰਿਸੀ ਸੁਨਕ ਨੇ ਰਚਿਆ ਇਤਿਹਾਸ, ਭਾਰਤੀ ਮੂਲ ਦੇ ਪਹਿਲੇ ਬਿ੍ਰਟਿਸ਼ ਪ੍ਰਧਾਨ ਮੰਤਰੀ ਬਣੇ

ਰਿਸੀ ਸੁਨਕ ਨੇ ਰਚਿਆ ਇਤਿਹਾਸ, ਭਾਰਤੀ ਮੂਲ ਦੇ ਪਹਿਲੇ ਬਿ੍ਰਟਿਸ਼ ਪ੍ਰਧਾਨ ਮੰਤਰੀ ਬਣੇ

ਭਾਰਤੀ ਮੂਲ ਦੇ ਰਿਸ਼ੀ ਸੂਨਕ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ
ਲੰਡਨ : ਰਿਸੀ ਸੁਨਕ ਨੇ ਉਸ ਸਮੇਂ ਇਤਿਹਾਸ ਰਚ ਦਿੱਤਾ ਜਦੋਂ ਉਹ ਮਹਾਰਾਜਾ ਚਾਰਲਸ ਤੀਜੇ ਦੁਆਰਾ ਭਾਰਤੀ ਮੂਲ ਦੇ ਪਹਿਲੇ ਬਿ੍ਰਟਿਸ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕੀਤੇ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦੀਵਾਲੀ ਵਾਲੇ ਦਿਨ ਕੰਜਰਵੇਟਿਵ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ ਸੀ। ਯੂਕੇ ਦੇ ਸਾਬਕਾ ਵਿੱਤ ਮੰਤਰੀ ਸੁਨਕ (42) ਇੱਕ ਹਿੰਦੂ ਹਨ ਅਤੇ ਉਹ ਪਿਛਲੇ 210 ਸਾਲਾਂ ਵਿੱਚ ਬਿ੍ਰਟੇਨ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਹਨ।
ਪਾਰਟੀ ਨੇਤਾ ਚੁਣੇ ਜਾਣ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ’ਚ ਸੁਨਕ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਤਰਜੀਹ ਦੇਸ ਨੂੰ ਇਕਜੁੱਟ ਕਰਨਾ ਹੋਵੇਗੀ। ਸੁਨਕ ਨੇ ਕਿਹਾ ਕਿਮੈਂ ਵਾਅਦਾ ਕਰਦਾ ਹਾਂ ਕਿ ਮੈਂ ਇਮਾਨਦਾਰੀ ਅਤੇ ਨਿਮਰਤਾ ਨਾਲ ਤੁਹਾਡੀ ਸੇਵਾ ਕਰਾਂਗਾ ਅਤੇ ਬਿ੍ਰਟੇ ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ। ਉਨ੍ਹਾਂ ਕਿਹਾ ਸੀ ਕਿ ਬਿ੍ਰਟੇਨ ਇਕ ਮਹਾਨ ਦੇਸ ਹੈ, ਪਰ ਇਸ ਵਿਚ ਕੋਈ ਸੱਕ ਨਹੀਂ ਕਿ ਦੇਸ ਇਕ ਗੰਭੀਰ ਆਰਥਿਕਤਾ ਦਾ ਸਾਹਮਣਾ ਕਰ ਰਿਹਾ ਹੈ। ਸੁਨਕ ਨੇ ਅਜਿਹੇ ਸਮੇਂ ਸੱਤਾ ਸੰਭਾਲੀ ਹੈ ਜਦੋਂ ਬਿ੍ਰਟੇਨ ਹੌਲੀ ਵਿਕਾਸ ਦਰ, ਉੱਚ ਮਹਿੰਗਾਈ, ਯੂਕ੍ਰੇਨ ਯੁੱਧ ਦੇ ਮੱਦੇਨਜਰ ਊਰਜਾ ਦੀਆਂ ਵਧਦੀਆਂ ਕੀਮਤਾਂ ਅਤੇ ਬਜਟ ਘਾਟੇ ਵਰਗੇ ਮੁੱਦਿਆਂ ਨਾਲ ਜੂਝ ਰਿਹਾ ਹੈ ਜਿਸ ਨੇ ਅੰਤਰਰਾਸਟਰੀ ਪੱਧਰ ’ਤੇ ਦੇਸ ਦੀ ਵਿੱਤੀ ਭਰੋਸੇਯੋਗਤਾ ਨੂੰ ਕਮਜੋਰ ਕੀਤਾ ਹੈ।
ਉਸਦਾ ਪਹਿਲਾ ਕੰਮ ਬਿ੍ਰਟੇਨ ਦੀ ਅੰਤਰਰਾਸਟਰੀ ਵਿੱਤੀ ਭਰੋਸੇਯੋਗਤਾ ਨੂੰ ਬਹਾਲ ਕਰਨਾ ਹੋਵੇਗਾ, ਕਿਉਂਕਿ ਬਾਹਰ ਜਾਣ ਵਾਲੇ ਪ੍ਰਧਾਨ ਮੰਤਰੀ ਲਿਜ ਟਰਸ ਦੀਆਂ ਟੈਕਸਾਂ ਵਿੱਚ ਕਟੌਤੀ ਕਰਨ ਦੀਆਂ ਯੋਜਨਾਵਾਂ ਅਤੇ ਇੱਕ ਮਹਿੰਗੀ ਊਰਜਾ ਕੀਮਤ ਗਾਰੰਟੀ ਨੇ ਬਾਂਡ ਮਾਰਕੀਟ ਨੂੰ ਹਿਲਾ ਦਿੱਤਾ ਸੀ। ਇਸ ਕੋਲ ਟੈਕਸ ਦਰਾਂ ਨੂੰ ਵਧਾਉਣ ਅਤੇ ਖਰਚਿਆਂ ਵਿੱਚ ਕਟੌਤੀ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ, ਜੋ ਕਿ ਲੋਕਪਿ੍ਰਯ ਨਹੀਂ ਹੋਵੇਗਾ ਅਤੇ ਇਸ ਦੇ ਅਣਪਛਾਤੇ ਸਿਆਸੀ ਨਤੀਜੇ ਹੋ ਸਕਦੇ ਹਨ।
ਕੰਜਰਵੇਟਿਵ ਪਾਰਟੀ ਦੇ ਨਵੇਂ ਆਗੂ ਰਿਸ਼ੀ ਸੂਨਕ ਨੇ ਅੱਜ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਉਹ ਬਰਤਾਨੀਆ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਅਹੁਦਾ ਸੰਭਾਲਣ ਤੋਂ ਪਹਿਲਾਂ ਸੂਨਕ ਨੇ ਬਰਤਾਨੀਆ ਦੇ ਸਮਰਾਟ ਚਾਰਲਸ 3 ਨਾਲ ਰਸਮੀ ਮੁਲਾਕਾਤ ਵੀ ਕੀਤੀ। ਉਧਰ ਅਹੁਦਾ ਛੱਡ ਰਹੀ ਪ੍ਰਧਾਨ ਮੰਤਰੀ ਲਿਜ ਟਰੱਸ ਨੇ ਬਕਿੰਘਮ ਪੈਲੇਸ ਜਾ ਕੇ ਆਪਣਾ ਅਸਤੀਫਾ ਸਮਰਾਟ ਨੂੰ ਸੌਂਪਣ ਤੋਂ ਪਹਿਲਾਂ ਅੱਜ ਸਵੇਰੇ 10 ਡਾਊਨਿੰਗ ਸਟਰੀਟ ਵਿੱਚ ਆਪਣੀ ਆਖਰੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ। ਟਰੱਸ ਨੇ ਆਪਣੀ ਅਧਿਕਾਰਤ ਰਿਹਾਇਸ਼ ਦੇ ਬਾਹਰ ਆਖਰੀ ਸੰਬੋਧਨ ਵਿੱਚ ਸੂਨਕ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਉਧਰ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਟਵੀਟ ਕਰਕੇ ਸੂਨਕ ਨੂੰ ਇਸ ਨਵੀਂ ਜ?ਿੰਮੇਵਾਰੀ ਲਈ ਵਧਾਈ ਦਿੱਤੀ। ਅਹੁਦਾ ਸੰਭਾਲਣ ਤੋਂ ਫੌਰੀ ਮਗਰੋਂ ਸੂਨਕ ਨੇ ਆਪਣੀ ਕੈਬਨਿਟ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਵੀ ਕੀਤੀਆਂ। ਇਸ ਤੋਂ ਪਹਿਲਾਂ ਪੈਲੇਸ ’ਚੋਂ ਟਰੱਸ ਦੀ ਰਵਾਨਗੀ ਮਗਰੋਂ ਸੂਨਕ ਉਥੇ ਪੁੱਜੇ ਤੇ ਉਨ੍ਹਾਂ ਸਮਰਾਟ ਨਾਲ ਮੁਲਾਕਾਤ ਕੀਤੀ। ਸਮਰਾਟ ਚਾਰਲਸ ਨੇ ਸੂਨਕ ਨੂੰ ਯੂਕੇ ਦੇ 57ਵੇਂ ਪ੍ਰਧਾਨ ਮੰਤਰੀ ਵਜੋਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਪਿਛਲੇ ਛੇ ਹਫਤਿਆਂ ਵਿੱਚ ਦੂਜੀ ਵਾਰ ਜਦੋਂ ਕਿ ਇਸ ਸਾਲ ਵਿੱਚ ਤੀਜਾ ਮੌਕਾ ਹੈ ਜਦੋਂ ਯੂਕੇ ਨੂੰ ਨਵਾਂ ਪ੍ਰਧਾਨ ਮੰਤਰੀ ਮਿਲਿਆ ਹੈ। 42 ਸਾਲਾ ਸੂਨਕ ਟਰੱਸ ਤੋਂ ਪਹਿਲਾਂ ਬੋਰਿਸ ਜੌਹਨਸਨ ਦੀ ਸਰਕਾਰ ਵਿੱਚ ਵਿੱਤ ਮੰਤਰੀ ਸਨ। ਸੂਨਕ, ਜੋ ਹਿੰਦੂ ਧਰਮ ਨਾਲ ਸਬੰਧ ਰੱਖਦੇ ਹਨ, ਪਿਛਲੇ 210 ਸਾਲਾਂ ਵਿੱਚ ਬਰਤਾਨੀਆ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਹਨ। ਉਹ ਦੇਸ਼ ਦੇ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਵੀ ਹਨ। ਸੂਨਕ ਨੇ ਸੋੋਮਵਾਰ ਨੂੰ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਮਨੋਨੀਤ ਕੀਤੇ ਜਾਣ ਮਗਰੋਂ ਆਪਣੇ ਪਲੇਠੇ ਸੰਬੋਧਨ ਵਿੱਚ ਕਿਹਾ ਸੀ, ‘‘ਯੂਕੇ ਮਹਾਨ ਦੇਸ਼ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਵੱਡੀ ਆਰਥਿਕ ਚੁਣੌਤੀ ਦਰਪੇਸ਼ ਹੈ।