ਰਾਹੁਲ ਦੀਆਂ ਟਿੱਪਣੀਆਂ ਕਾਰਨ ਹੋ ਰਿਹੈ ਕਾਂਗਰਸ ਦਾ ਨੁਕਸਾਨ: ਰਿਜਿਜੂ

ਰਾਹੁਲ ਦੀਆਂ ਟਿੱਪਣੀਆਂ ਕਾਰਨ ਹੋ ਰਿਹੈ ਕਾਂਗਰਸ ਦਾ ਨੁਕਸਾਨ: ਰਿਜਿਜੂ

ਨਵੀਂ ਦਿੱਲੀ: ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਨਾਲ ਕਾਂਗਰਸ ਨੂੰ ਹੀ ਨੁਕਸਾਨ ਹੋਇਆ ਹੈ ਅਤੇ ਉਸ ਦੇ ਨੇਤਾ ਫਿਕਰਮੰਦ ਹਨ ਕਿ ਪਾਰਟੀ ਲਗਾਤਾਰ ਡੁੱਬ ਰਹੀ ਹੈ। ਗੁਜਰਾਤ ਦੀ ਅਦਾਲਤ ਵੱਲੋਂ ਰਾਹੁਲ ਨੂੰ ਸੁਣਾਈ ਗਈ ਸਜ਼ਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਰਾਹੁਲ ਗਾਂਧੀ ਜੋ ਵੀ ਕਹਿੰਦੇ ਹਨ, ਉਸ ਨਾਲ ਨੁਕਸਾਨ ਹੁੰਦਾ ਹੈ। ਇਸ ਨਾਲ ਨਾ ਸਿਰਫ਼ ਪਾਰਟੀ ਨੂੰ ਬਲਕਿ ਹੋਰਨਾਂ ਨੂੰ ਵੀ ਨੁਕਸਾਨ ਹੁੰਦਾ ਹੈ। ਇਹ ਦੇਸ਼ ਲਈ ਚੰਗਾ ਨਹੀਂ ਹੈ।’ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਨੇ ਕਿਹਾ ਸੀ ਕਿ ਰਾਹੁਲ ਦੇ ਕੰਮ ਕਰਨ ਦਾ ਢੰਗ ਮੁੱਖ ਵਿਰੋਧੀ ਧਿਰ ਨੂੰ ਪ੍ਰਭਾਵਿਤ ਕਰ ਰਿਹਾ ਹੈ।