ਰਾਹੁਲ ਗਾਂਧੀ ਦਾ ਲੋਕ ਸਭਾ ’ਚ ਧਮਾਕੇਦਾਰ ਦਾਖਲਾ

ਰਾਹੁਲ ਗਾਂਧੀ ਦਾ ਲੋਕ ਸਭਾ ’ਚ ਧਮਾਕੇਦਾਰ ਦਾਖਲਾ

  • ਹੁਣ ਮਨੀਪੁਰ ਭਾਰਤ ਦਾ ਹਿੱਸਾ ਨਹੀਂ, ਸਰਕਾਰ ਨੇ ਮਨੀਪੁਰ ਵਿੱਚ ਭਾਰਤ ਮਾਤਾ ਦਾ ਕਤਲ ਕਰ ਦਿੱਤਾ ਹੈ
  • ਮਨੀਪੁਰ ਵਿੱਚ ਮਨੀਪੁਰ ਦਾ ਕੁਝ ਨਹੀਂ ਬਚਿਆ, ਤੁਸੀਂ ਮਨੀਪੁਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ : ਰਾਹੁਲ ਗਾਂਧੀ

ਨਵੀ ਦਿੱਲੀ (ਸਾਡੇ ਲੋਕ) ਗਾਂਧੀ ਪਰਿਵਾਰ ਦੇ ਵਾਰਿਸ ਅਤੇ ਕਾਂਗਰਸ, ਨਵੇਂ ਗੰਠਬਧਨ ਇੰਡੀਆ ਦੇ ਸਿਰਮੌਰ ਆਗੂ ਸ਼੍ਰੀ ਰਾਹੁਲ ਗਾਂਧੀ ਦੀ ਲੋਕ ਸਭਾ ’ਚ ਧਮਾਕੇਦਾਰ ਦਾਖਲੇ ਨਾਲ ਮਨੀਪੁਰ ਹਰਿਆਣਾ ਅਤੇ ਦੇਸ਼ ਵਿੱਚ ਲੱਗੀ ਹੋਈ ਫਿਰਕੂ ਅੱਗ ਉਪਰ ਦਿੱਤੀ ਤਕਰੀਰ ਨੇ ਭਾਰਤ ਵਾਸੀਆ ਦੇ ਲੂ-ਕੰਡੇ ਖੜ੍ਹੇ ਕਰ ਦਿੱਤੇ ਭਾਰਤੀ ਸੁਪਰੀਮ ਕੋਰਟ ਦੇੇ ਹੁਕਮਾਂ ਨਾਲ ਲੋਕ ਸਭਾ ’ਚ ਕਾਫੀ ਸਮੇਂ ਬਾਅਦ ਪਹੁੰਚੇ ਸ਼੍ਰੀ ਰਾਹੁਲ ਗਾਧੀ ਨੇ ਭਾਰਤ ’ਚ ਮਚੇ ਹੋਏ ਫਿਰਕੂ ਕੁਹਰਾਮ ਉਪਰ ਬੋਲਦੇ ਅਤੇ ਖਾਸ ਕਰਨੇ ਮਨੀਪੁਰ ਅਤੇ ਹਰਿਆਣੇ ਉਪਰ ਬੋਲਦੇ ਸਮੇਂ ਕਿਹਾ ਕਿ ਹੁਣ ਮਨੀਪੁਰ ਭਾਰਤ ਦਾ ਹਿੱਸਾ ਨਹੀਂ, ਸਰਕਾਰ ਨੇ ਮਨੀਪੁਰ ਵਿੱਚ ਭਾਰਤ ਮਾਤਾ ਦਾ ਕਤਲ ਕੀਤਾ ਹੈ।
ਮਨੀਪੁਰ ਵਿੱਚ ਮਨੀਪੁਰ ਦਾ ਕੁਝ ਨਹੀਂ ਬਚਿਆ, ਤੁਸੀਂ ਮਨੀਪੁਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ।
ਉਸਨੇ ਪੀਐਮ ਮੋਦੀ ਨੂੰ ਗੱਦਾਰ ਤੱਕ ਕਹਿ ਦਿੱਤਾ ਅਤੇ ਉਨ੍ਹਾਂ ਦੀ ਤੁਲਨਾ ਰਾਵਣ ਨਾਲ ਕੀਤੀ। ਸ਼੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ’ਚ ਮਨੀਪੁਰ ਅਤੇ ਭਾਰਤ ਮਾਤਾ ਦਾ ਕਤਲ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਉਪਰ ਉਨ੍ਹਾਂ ਨੇ ਮਣੀਪੁਰ, ਹਰਿਆਣਾ ਅਤੇ ਪੂਰੇ ਭਾਰਤ ’ਚ ਮਿੱਟੀ ਦਾ ਤੇਲ ਸੁੱਟਕੇ ਦੇਸ਼ ਨੂੰ ਅੱਗ ਲਾਉਣ ਦਾ ਦੋਸ਼ ਲਗਾਇਆ।
ਉਨਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਦੋ ਲੋਕਾਂ ਦੀ ਗੱਲ ਸੁਣਦੇ ਹਨ ਇੱਕ ਅਮਿਤ ਸ਼ਾਹ ਅਤੇ ਦੂਜਾ ਅਡਾਨੀ।
ਪ੍ਰਧਾਨ ਮੰਤਰੀ ਮੋਦੀ ਪੂਰੇ ਭਾਰਤ ’ਚ ਮਿੱਟੀ ਦਾ ਤੇਲ ਸੁੱਟ ਰਹੇ ਹਨ…ਪਹਿਲਾਂ ਮਨੀਪੁਰ ਨੂੰ ਸਾੜਿਆ, ਫਿਰ ਹਰਿਆਣਾ…ਉਹ ਹੌਲੀ-ਹੌਲੀ ਪੂਰੇ ਦੇਸ਼ ਨੂੰ ਸਾੜ ਦੇਣਗੇ, ‘‘ਰਾਹੁਲ ਗਾਂਧੀ ਨੇ ਮੋਦੀ ’ਤੇ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਲੋਕ ਸਭਾ ’ਚ ਬੋਲਦੇ ਹੋਏ ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਨੀਪੁਰ ’ਚ ਭਾਰਤ ਮਾਤਾ ਦਾ ਕਤਲ ਕੀਤਾ ਹੈ। ਉਨ੍ਹਾਂ ਨੇ ਮਨੀਪੁਰ ‘ਚ ‘ਭਾਰਤ ਮਾਤਾ‘ ਦਾ ਕਤਲ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਰਾਸ਼ਟਰਵਾਦੀ ਨਹੀਂ ਸਗੋਂ ਦੇਸ਼ਧ੍ਰੋਹੀ ਹਨ। ਭਾਰਤ ਅਤੇ ਮਨੀਪੁਰ।
‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਪੁਰ ਨੂੰ ਤੋੜ ਕੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ’’ ਰਾਹੁਲ ਗਾਂਧੀ ਨੇ ਝੜਪ ਪ੍ਰਭਾਵਿਤ ਰਾਜ ਦਾ ਦੌਰਾ ਨਾ ਕਰਨ ਲਈ ਪ੍ਰਧਾਨ ਮੰਤਰੀ ਦੀ ਨਿੰਦਾ ਕੀਤੀ।