ਰਾਸ਼ਟਰਪਤੀ ਨੇ ਰਾਮ ਮੰਦਰ, ਆਰਥਿਕ ਸੁਧਾਰ ਸਮੇਤ ਮੋਦੀ ਸਰਕਾਰ ਦੀਆਂ ਗਿਣਾਈਆਂ ਅਹਿਮ ਪ੍ਰਾਪਤੀਆਂ

ਰਾਸ਼ਟਰਪਤੀ ਨੇ ਰਾਮ ਮੰਦਰ, ਆਰਥਿਕ ਸੁਧਾਰ ਸਮੇਤ ਮੋਦੀ ਸਰਕਾਰ ਦੀਆਂ ਗਿਣਾਈਆਂ ਅਹਿਮ ਪ੍ਰਾਪਤੀਆਂ

• ਅੱਤਵਾਦ ਨੂੰ ਮੂੰਹ ਤੋੜ ਜਵਾਬ ਦੇਣ ਲਈ ਸੁਰੱਖਿਆ ਬਲਾਂ ਦੀ ਪ੍ਰਸੰਸਾ

  • ਨਵੇਂ ਸੰਸਦ ਭਵਨ ‘ਚ ਪਹਿਲੇ ਸਾਂਝੇ ਇਜਲਾਸ ਨੂੰ ਕੀਤਾ ਸੰਬੋਧਨ

ਨਵੀਂ ਦਿੱਲੀ -ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਆਖਰੀ ਬਜਟ ਇਜਲਾਸ ‘ਚ ਰਾਮ ਮੰਦਰ, ਨਾਰੀ ਸ਼ਕਤੀ ਵੰਦਨ ਬਿੱਲ, ਕਲਿਆਣਕਾਰੀ ਅਤੇ ਯੋਜਨਾਵਾਂ ਵਿਕਸਿਤ ਭਾਰਤ ਦੇ ਚਾਰ ਥੰਮ੍ਹ ਨੌਜਵਾਨ, ਕਿਸਾਨ, ਗਰੀਬ ਅਤੇ ਔਰਤਾਂ ਨੂੰ ਆਪਣੇ ਭਾਸ਼ਨ ‘ਚ ਤਰਜੀਹੀ ਥਾਂ ਦੇ ਕੇ ਭਾਜਪਾ ਦਾ ਲੋਕ ਸਭਾ ਚੋਣਾਂ 2024 ਲਈ ਅਣਉਲੀਕਿਆ ਖਾਕਾ ਪੇਸ਼ ਕੀਤਾ, ਜਿਸ ‘ਚ ਰਾਮ ਮੰਦਰ ਨੂੰ ਸਦੀਆਂ ਦੀ ਤਾਂਘ, ਇਸ ਸਾਲ ਪੂਰੀ ਹੋਈ ਦੱਸਣ ‘ਤੇ ਸੱਤਾ ਧਿਰ ਵਲੋਂ ਕਾਫ਼ੀ ਦੇਰ ਤੱਕ ਤਾੜੀਆਂ ਵੱਜਦੀਆਂ ਰਹੀਆਂ ਅਤੇ ਕਈ ਮੈਂਬਰਾਂ ਵਲੋਂ ਲੋਕ ਸਭਾ ‘ਚ ਜੈ ਸ੍ਰੀਰਾਮ ਦੇ ਨਾਅਰੇ ਵੀ ਲਗਾਏ ਗਏ | ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਦਿਆਂ ਆਪਣੇ ਭਾਸ਼ਨ ‘ਚ ਧਾਰਾ 370, ਤਿੰਨ ਤਲਾਕ, ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਅਤੇ ਨਵੇਂ ਅਪਰਾਧਿਕ ਨਿਆਂ ਸਿਸਟਮ ਜਿਹੇ ਪਿਛਲੇ 10 ਸਾਲਾਂ ‘ਚ ਸਰਕਾਰ ਵਲੋਂ ਲਿਆਂਦੇ ਸਖ਼ਤ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਜਿੱਥੇ ਇਹ ਸੰਦੇਸ਼ ਦਿੱਤਾ ਕਿ ਸਰਕਾਰ ਸਖ਼ਤ ਫ਼ੈਸਲੇ ਲੈਣ ਤੋਂ ਗੁਰੇਜ਼ ਨਹੀਂ ਕਰਦੀ, ਉੱਥੇ ਸਰਕਾਰ ਦੀਆਂ ਉਪਲਬਧੀਆਂ ਬਾਰੇ ਦੱਸਦਿਆਂ ਉਨ੍ਹਾਂ ਚੰਦਰਯਾਨ, ਆਦਿੱਤਿਆ ਐੱਲ-1, ਖੇਡਾਂ ‘ਚ ਵਧਦਾ ਮਾਣ ਅਤੇ ਅਰਥਚਾਰੇ ਦਾ ਚੁਣੌਤੀ ਭਰੇ ਸਮੇਂ ‘ਚ ਚੰਗੇ ਪ੍ਰਦਰਸ਼ਨ ਨੂੰ ਵੀ ਆਪਣੇ ਭਾਸ਼ਨ ‘ਚ ਉਚੇਚੀ ਥਾਂ ਦਿੱਤੀ | ਰਾਸ਼ਟਰਪਤੀ ਨੇ ਨੀਤੀ ਆਯੋਗ ਦੀ ਰਿਪੋਰਟ ਦੇ ਹਵਾਲੇ ਨਾਲ ਮੋਦੀ ਸਰਕਾਰ ਵਲੋਂ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਗਰੀਬੀ ਹਟਾਓ ਦੇ ਸਿਰਫ ਨਾਅਰੇ ਸੁਣੇ ਜਾਂਦੇ ਸਨ, ਹੁਣ ਨੀਤੀ ਆਯੋਗ ਦੀ ਰਿਪੋਰਟ ਮੁਤਾਬਿਕ ਮੋਦੀ ਸਰਕਾਰ ਦੇ ਇਕ ਦਹਾਕੇ ਦੇ ਕਾਰਜਕਾਲ ‘ਚ ਤਕਰੀਬਨ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ | ਰਾਸ਼ਟਰਪਤੀ ਨੇ ਅੱਤਵਾਦ ਨੂੰ ਮੂੰਹ ਤੋੜ ਜਵਾਬ ਦੇਣ ਲਈ ਸੁਰੱਖਿਆ ਬਲਾਂ ਦੀ ਵੀ ਪ੍ਰਸੰਸਾ ਕੀਤੀ |
ਨਵੇਂ ਸੰਸਦ ਭਵਨ ‘ਚ ਨਵੀਆਂ ਰਵਾਇਤਾਂ ਨਾਲ ਸ਼ੁਰੂ ਹੋਇਆ ਪਹਿਲਾ ਇਜਲਾਸ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਵੇਂ ਸੰਸਦ ਭਵਨ ‘ਚ ਪਹਿਲੀ ਵਾਰ ਦੋਵਾਂ ਸਦਨਾਂ ਨੂੰ ਸੰਬੋਧਨ ਕਰਦਿਆਂ ਕਈ ਨਵੀਆਂ ਰਵਾਇਤਾਂ ਦੀ ਵੀ ਸ਼ੁਰੂਆਤ ਕੀਤੀ | ਨਵੇਂ ਸੰਸਦ ਭਵਨ ‘ਚ ਸਥਾਪਿਤ ਕੀਤੇ ਗਏ ਚਰਚਿਤ ਸੇਂਗੋਲ ਨੂੰ ਰਾਸ਼ਟਰਪਤੀ ਦੀ ਆਮਦ ਤੋਂ ਪਹਿਲਾਂ ਉਤਾਰ ਕੇ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਇਕ ਮਾਰਸ਼ਲ ਉਸ ਦਵਾਰ ਤੱਕ ਲੈ ਕੇ ਗਏ ਜਿੱਥੋਂ ਰਾਸ਼ਟਰਪਤੀ ਨੇ ਦਾਖ਼ਲ ਹੋਣਾ ਸੀ | ਰਾਸ਼ਟਰਪਤੀ ਦੇ ਆਉਣ ਤੋਂ ਪਹਿਲਾਂ ਸੇਂਗੋਲ ਨੂੰ ਇਕ ਪਵਿੱਤਰ ਵਸਤੂ ਵਾਂਗ ਅੱਗੇ ਲੈ ਜਾਇਆ ਗਿਆ | ਇਸ ਦੌਰਾਨ ਸਪੀਕਰ ਅਤੇ ਮਾਰਸ਼ਲ ਨੇ ਪੈਰਾਂ ‘ਚ ਪਾਏ ਬੂਟ ਵੀ ਉਤਾਰ ਦਿੱਤੇ | ਆਮਦ ਵਾਂਗ ਰਾਸ਼ਟਰਪਤੀ ਦੀ ਰੁਖਸਤੀ ਵੇਲੇ ਵੀ ਪਹਿਲਾਂ ਸੇਂਗੋਲ ਉਨ੍ਹਾਂ ਦੇ ਅੱਗੇ-ਅੱਗੇ ਲੈ ਜਾਇਆ ਗਿਆ |
ਸੈਂਟਰਲ ਹਾਲ ਦੀ ਥਾਂ ‘ਤੇ ਲੋਕ ਸਭਾ ‘ਚ ਕੀਤਾ ਸੰਬੋਧਨ
ਪੁਰਾਣੇ ਸੰਸਦ ਭਵਨ ਅਤੇ ਹੁਣ ਦੇ ਸੰਵਿਧਾਨ ਸਦਨ ‘ਚ ਰਾਸ਼ਟਰਪਤੀ ਵਲੋਂ ਸੈਂਟਰਲ ਹਾਲ ‘ਚ ਦੋਵੇਂ ਸਦਨਾਂ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ ਜਾਂਦਾ ਸੀ | ਨਵੇਂ ਸੰਸਦ ਭਵਨ ‘ਚ ਕੋਈ ਵੀ ਕੇਂਦਰੀ ਹਾਲ ਨਾ ਹੋਣ ਕਰਕੇ ਰਾਸ਼ਟਰਪਤੀ ਨੇ ਲੋਕ ਸਭਾ ‘ਚ ਮੈਂਬਰਾਂ ਨੂੰ ਸੰਬੋਧਨ ਕੀਤਾ |
ਸਵਾਗਤੀ ਧੁਨ ਵਜਾਈ
ਰਾਸ਼ਟਰਪਤੀ ਦਾ ਸਵਾਗਤ ਕਰਨ ਵਾਲੀ ਬੈਂਡ ਟੀਮ ਲੋਕ ਸਭਾ ਦੀ ਦਰਸ਼ਕ ਗੈਲਰੀ ‘ਚ ਬੈਠੀ ਨਜ਼ਰ ਆਈ | ਪਹਿਲਾਂ ਇਹ ਟੀਮ ਰਾਸ਼ਟਰਪਤੀ ਦੇ ਪਿੱਛੇ-ਪਿੱਛੇ ਰਸਮੀ ਧੁਨ ਵਜਾਉਂਦੀ ਆਉਂਦੀ ਸੀ, ਪਰ ਲੋਕ ਸਭਾ ਗੈਲਰੀ ‘ਚ ਉਨ੍ਹਾਂ ਦੀ ਥਾਂ ਨਾ ਹੋਣ ਕਾਰਨ ਇਹ ਵਿਵਸਥਾ ਕੀਤੀ ਗਈ |
ਪੱਤਰਕਾਰਾਂ ਦੀ ਗੈਲਰੀ ‘ਚ ਨਹੀਂ ਸਨ ਲੋੜੀਂਦੇ ਹੈੱਡ ਫ਼ੋਨ
ਪੱਤਰਕਾਰਾਂ ਲਈ ਲੋਕ ਸਭਾ ‘ਚ ਬਣੀਆਂ ਦੋ ਗੈਲਰੀਆਂ ‘ਚ ਲੋੜੀਂਦੇ ਹੈੱਡ ਫ਼ੋਨ ਗਾਇਬ ਸਨ | ਸੰਸਦ ਭਵਨ ਦੇ ਇਕ ਅਧਿਕਾਰੀ ਮੁਤਾਬਿਕ ਦੋਵਾਂ ਸਦਨਾਂ ਦੇ ਮੈਂਬਰਾਂ ਨੂੰ ਹੈੱਡਫ਼ੋਨ ਉਪਲਬਧ ਕਰਵਾਉਣ ਲਈ ਪੱਤਰਕਾਰ ਗੈਲਰੀ ‘ਚ ਹੈੱਡ ਫ਼ੋਨਾਂ ਦੀ ਕਮੀ ਹੋਈ |
ਹੁਣ ਲੋਕ ਸਭਾ ਦੀ ਕਾਰਵਾਈ ਦਾ ਸੁਣਿਆ ਜਾ ਸਕਦਾ ਹੈ ਲਾਈਵ ਤਰਜਮਾ
ਬਜਟ ਇਜਲਾਸ ਦੀ ਸ਼ੁਰੂਆਤ ‘ਚ ਸਰਕਾਰ ਵਲੋਂ ਕੀਤੀ ਨਵੀਂ ਪਹਿਲਕਦਮੀ ਤਹਿਤ ਹੁਣ ਲੋਕ ਸਭਾ ਦੀ ਚੱਲ ਰਹੀ ਕਾਰਵਾਈ ਦਾ ਲਾਈਵ ਪੰਜਾਬੀ ਤਰਜਮਾ ਸੁਣਿਆ ਜਾ ਸਕਦਾ ਹੈ, ਉਂਝ ਕੇਂਦਰ ਵਲੋਂ ਇਹ ਵਿਵਸਥਾ ਕੁੱਲ 22 ਭਾਸ਼ਾਵਾਂ ਲਈ ਲਾਗੂ ਕੀਤੀ ਗਈ ਹੈ, ਜਿਸ ਲਈ ਸੰਸਦ ਦੇ ਪਿਛਲੇ ਸਰਦ ਰੁੱਤ ਇਜਲਾਸ ਤੋਂ ਸਿਖਲਾਈ ਵੀ ਜ਼ੋਰ-ਸ਼ੋਰ ਨਾਲ ਚੱਲ ਰਹੀ ਸੀ | ਉਸ ਇਜਲਾਸ ਦੌਰਾਨ ਵੀ ਭਾਸ਼ਾਵਾਂ ਦੇ ਤਰਜਮੇ ਕੀਤੇ ਜਾ ਰਹੇ ਸਨ, ਪਰ ਉਨ੍ਹਾਂ ਨੂੰ ਲਾਈਵ ਨਹੀਂ ਕੀਤਾ ਗਿਆ | ਫਿਲਹਾਲ ਪੰਜਾਬੀ ਤੋਂ ਇਲਾਵਾ ਜਿਹੜੀਆਂ ਹੋਰ 9 ਭਾਸ਼ਾਵਾਂ ਨੂੰ ਲਾਈਵ ਕੀਤਾ ਗਿਆ ਹੈ ਉਨ੍ਹਾਂ ‘ਚ ਆਸਾਮੀ, ਗੁਜਰਾਤੀ, ਕੰਨੜਾ, ਬੰਗਲਾ, ਮਰਾਠੀ, ਉੜੀਆ, ਮਲਿਆਲਮ, ਤਾਮਿਲ ਅਤੇ ਤੇਲਗੂ ਸ਼ਾਮਿਲ ਹਨ |
ਸਦੀਆਂ ਦੇ ਇੰਤਜ਼ਾਰ ਤੋਂ ਬਾਅਦ ਰਾਮ ਲੱਲਾ ਮੰਦਰ ‘ਚ ਹੋਏ ਬਿਰਾਜਮਾਨ-ਰਾਸ਼ਟਰਪਤੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਭਾਸ਼ਨ ‘ਚ ਰਾਮ ਮੰਦਰ ਦਾ ਤਿੰਨ ਵਾਰ ਜ਼ਿਕਰ ਕਰਦਿਆਂ ਕਿਹਾ ਕਿ ਸਦੀਆਂ ਦੀ ਉਡੀਕ ਤੋਂ ਬਾਅਦ ਅਯੁੱਧਿਆ ‘ਚ ਰਾਮ ਲੱਲਾ ਆਪਣੇ ਵਿਸ਼ਾਲ ਰਾਮ ਮੰਦਰ ‘ਚ ਬਿਰਾਜਮਾਨ ਹਨ | ਉਨ੍ਹਾਂ ਕਿਹਾ ਕਿ ਸੱਭਿਅਤਾ ਦੇ ਫੇਰ ਵੇਲੇ ਅਜਿਹਾ ਸਮਾਂ ਆਉਂਦਾ ਹੈ, ਜੋ ਸਦੀਆਂ ਦਾ ਭਵਿੱਖ ਤੈਅ ਕਰਦਾ ਹੈ | ਭਾਰਤ ਦੇ ਭਵਿੱਖ ‘ਚ ਵੀ ਅਜਿਹੇ ਕਈ ਪੜਾਅ ਆਏ | ਇਸ ਸਾਲ 22 ਜਨਵਰੀ ਨੂੰ ਵੀ ਦੇਸ਼ ਅਜਿਹੇ ਹੀ ਇਕ ਪੜਾਅ ਦਾ ਗਵਾਹ ਬਣਿਆ | ਰਾਸ਼ਟਰਪਤੀ ਵਲੋਂ ਰਾਮ ਮੰਦਰ ਦਾ ਜ਼ਿਕਰ ਕਰਨ ਦੇ ਨਾਲ ਹੀ ਸੱਤਾ ਧਿਰ ਵਲੋਂ ਮੇਜ਼ ਥਪਥਪਾ ਕੇ ਇਸ ਦਾ ਸਵਾਗਤ ਕੀਤਾ ਗਿਆ | ਪ੍ਰਧਾਨ ਮੰਤਰੀ ਮੋਦੀ ਖੁਦ ਹਰ ਵਾਰ ਮੇਜ਼ ਥਪਥਪਾਉਂਦੇ ਨਜ਼ਰ ਆਏ | ਸੱਤਾ ਧਿਰ ਦੇ ਸੰਸਦ ਮੈਂਬਰ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਉਂਦੇ ਨਜ਼ਰ ਆਏ |
ਅਰਥਚਾਰੇ ਦੇ ਮਜ਼ਬੂਤ ਹੋਣ ਦੇ ਕੀਤੇ ਦਾਅਵੇ
ਰਾਸ਼ਟਰਪਤੀ ਨੇ ਆਪਣੇ ਭਾਸ਼ਨ ‘ਚ ਅਰਥਚਾਰੇ ਦੀ ਮਜ਼ਬੂਤੀ ਦੇ ਦਾਅਵੇ ਕਰਦਿਆਂ ਮਹਿੰਗਾਈ, ਗਰੀਬੀ, ਐਨ. ਪੀ. ਏ. ਘਟਣ ਦਾ ਹਵਾਲਾ ਦਿੱਤਾ | ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੀ ਅਰਥਵਿਵਸਥਾ ਨੂੰ ਪੰਜ ਨਾਜ਼ੁਕ ਅਰਥਵਿਵਸਥਾਵਾਂ ‘ਚੋਂ ਕੱਢ ਕੇ ਚੋਟੀ ਦੀਆਂ 5 ਅਰਥਵਿਵਸਥਾਵਾਂ ‘ਚ ਲੈ ਆਈ | ਬੈਂਕਿੰਗ ਪ੍ਰਣਾਲੀ ਮਜ਼ਬੂਤ ਹੋਈ ਹੈ | ਉਨ੍ਹਾਂ ਜੀ. ਐਸ. ਟੀ., ਐਫ. ਡੀ. ਆਈ., ਮੇਕ ਇਨ ਇੰਡੀਆ, ਈਜ਼ ਆਫ਼ ਬਿਜ਼ਨੈੱਸ ਅਤੇ ਡਿਜੀਟਲ ਇੰਡੀਆ, ਆਯੁਸ਼ਮਾਨ ਭਾਰਤ ਜਿਹੀਆਂ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ | ਉਨ੍ਹਾਂ 10 ਕਰੋੜ ਤੋਂ ਵੱਧ ਲੋਕਾਂ ਨੂੰ ਪੱਕਾ ਘਰ ਮਿਲਣ, 11 ਕਰੋੜ ਪਿੰਡ ਵਾਸੀਆਂ ਨੂੰ ਪਾਈਪ ਨਾਲ ਪਾਣੀ ਮਿਲਣ, ਕੋਰੋਨਾ ਕਾਲ ਤੋਂ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਨੂੰ ਸਰਕਾਰ ਦੀ ਉਪਲਬਧੀ ਕਰਾਰ ਦਿੱਤਾ |
ਨਾਰੀ ਸ਼ਕਤੀ ਵੰਦਨ ਅਤੇ ਨਿਆਂ ਸੰਹਿਤਾ ਦਾ ਜ਼ਿਕਰ
ਰਾਸ਼ਟਰਪਤੀ ਨੇ ਕਿਹਾ ਕਿ ਤਿੰਨ ਦਹਾਕਿਆਂ ਬਾਅਦ ਨਾਰੀ ਸ਼ਕਤੀ ਵੰਦਨ ਬਿੱਲ ਪਾਸ ਕਰਨ ਲਈ ਉਹ ਸਭ ਦੀ ਸ਼ਲਾਘਾ ਕਰਦੇ ਹਨ | ਇਸ ਨਾਲ ਲੋਕ ਸਭਾ ਅਤੇ ਵਿਧਾਨ ਸਭਾ ‘ਚ ਔਰਤਾਂ ਦੀ ਜ਼ਿਆਦਾ ਭਾਗੀਦਾਰੀ ਯਕੀਨੀ ਬਣੀ ਹੈ | ਉਨ੍ਹਾਂ ਤਾਜ਼ੀਰਾਤੇ ਹਿੰਦ ਨੂੰ ਇਤਿਹਾਸ ਦੱਸਦਿਆਂ ਕਿਹਾ ਕਿ ਹੁਣ ਸਜ਼ਾ ਨੂੰ ਨਹੀਂ ਨਿਆਂ ਨੂੰ ਤਰਜੀਹ ਹੈ | ਦੇਸ਼ ਨੂੰ ਨਿਆਂ ਸੰਹਿਤਾ ਮਿਲੀ ਹੈ |
ਦੇਸ਼ ਦੇ ਚਾਰ ਥੰਮ੍ਹਾਂ ਦਾ ਜ਼ਿਕਰ
ਰਾਸ਼ਟਰਪਤੀ ਮੁਰਮੂ ਨੇ ਨੌਜਵਾਨ ਨਾਰੀ ਸ਼ਕਤੀ, ਕਿਸਾਨ ਅਤੇ ਗਰੀਬ ਨੂੰ ਦੇਸ਼ ਦੇ ਚਾਰ ਥੰਮ੍ਹ ਦੱਸਦਿਆਂ ਕਿਹਾ ਕਿ ਸਰਕਾਰ ਇਨ੍ਹਾਂ ਥੰਮ੍ਹਾਂ ਨੂੰ ਠੀਕ ਕਰਨ ਲਈ ਹਰ ਪੱਧਰ ‘ਤੇ ਕੰਮ ਕਰ ਰਹੀ ਹੈ | ਦੱਸਣਯੋਗ ਹੈ ਕਿ ਵਿਰੋਧੀ ਧਿਰ ਵਲੋਂ ਜਾਤ ਆਧਾਰਿਤ ਮਰਦਮਸ਼ੁਮਾਰੀ ਦੀ ਮੰਤਰੀ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਦੇਸ਼ ‘ਚ ਸਿਰਫ਼ ਚਾਰ ਹੀ ਜਾਤਾਂ ਹਨ ਨੌਜਵਾਨ, ਔਰਤਾਂ, ਕਿਸਾਨ ਅਤੇ ਗਰੀਬ | ਰਾਸ਼ਟਰਪਤੀ ਨੇ ਆਦਿਵਾਸੀਆਂ ਨੂੰ ਵੀ ਆਪਣੇ ਭਾਸ਼ਨ ‘ਚ ਭਰਵੀਂ ਥਾਂ ਦਿੰਦਿਆਂ, ਉਨ੍ਹਾਂ ਲਈ ਸਰਕਾਰ ਵਲੋਂ ਲਿਆਂਦੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਪਹਿਲੀ ਵਾਰ ਆਮ ਵਰਗ ਨੂੰ ਰਾਖਵੇਂਕਰਨ ਦੀ ਸੁਵਿਧਾ ਦਿੱਤੀ ਹੈ | ਬਾਬਾ ਸਾਹਿਬ ਅੰਬੇਡਕਰ ਨਾਲ ਜੁੜੀਆਂ 5 ਥਾਵਾਂ ਨੂੰ ਪੰਜ ਤੀਰਥ ਵਜੋਂ ਵਿਕਸਿਤ ਕੀਤਾ ਹੈ | ਰਾਸ਼ਟਰਪਤੀ ਨੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੀ ਸਰਕਾਰ ਵਲੋਂ ਸਾਰ ਲੈਣ ਬਾਰੇ ਕਿਹਾ ਕਿ ਸਰਹੱਦਾਂ ਨਾਲ ਲਗਦੇ ਪਿੰਡਾਂ ਨੂੰ ਅੰਤਿਮ ਪਿੰਡ ਕਿਹਾ ਜਾਂਦਾ ਸੀ, ਸਰਕਾਰ ਨੇ ਇਨ੍ਹਾਂ ਨੂੰ ਦੇਸ਼ ਦਾ ਪਹਿਲਾ ਪਿੰਡ ਬਣਾਇਆ |
ਕਿਸਾਨ ਵੀ ਭਾਸ਼ਨ ‘ਚ ਸ਼ਾਮਿਲ
ਰਾਸ਼ਟਰਪਤੀ ਨੇ ਆਪਣੇ 74 ਮਿੰਟ ਦੇ ਭਾਸ਼ਨ ‘ਚ ਕਿਸਾਨਾਂ ਨੂੰ ਵੀ ਲੋੜੀਂਦੀ ਥਾਂ ਦਿੰਦਿਆਂ ਕਿਹਾ ਕਿ ਪਹਿਲੀ ਵਾਰ ਖੇਤੀ ਨਿਰਯਾਤ ਦੀ ਨੀਤੀ ਬਣਾਈ ਗਈ ਹੈ | ਸਰਕਾਰ ਵਲੋਂ ਖੇਤੀ ਨੂੰ ਕਿਸਾਨਾਂ ਲਈ ਲਾਹੇਵੰਦ ਬਣਾਉਣ ‘ਤੇ ਬਹੁਤਾ ਧਿਆਨ ਦਿੱਤਾ ਜਾ ਰਿਹਾ ਹੈ | ਮੁਰਮੂ ਨੇ ਆਪਣੇ ਭਾਸ਼ਨ ‘ਚ ਜੀ-20 ਸੰਮੇਲਨ ਏਸ਼ਿਆਈ ਖੇਡਾਂ ‘ਚ 100 ਤੋਂ ਵੱਧ ਤਗਮੇ, ਸਟਾਰਟ ਅੱਪ ਦੀ ਗਿਣਤੀ ਇਕ ਲੱਖ ਤੋਂ ਪਾਰ ਹੋਣ, ਮੋਬਾਈਲ ਉਤਪਾਦਨ ‘ਚ 5 ਫੀਸਦੀ ਵਾਧਾ, ਯੂ. ਪੀ. ਆਈ. ਰਾਹੀਂ 18 ਲੱਖ ਕਰੋੜ ਰੁਪਏ ਦੇ ਰਿਕਾਰਡ ਲੈਣ-ਦੇਣ, ਵਨ ਰੈਂਕ ਵਨ ਪੈਨਸ਼ਨ, ਵਨ ਗਿ੍ਡ ਵਨ ਨੇਸ਼ਨ ਆਦਿ ਉਪਬਲਧੀਆਂ ਨੂੰ ਵੀ ਸ਼ਾਮਿਲ ਕੀਤਾ |
ਅਟਲ, ਗਾਰੰਟੀ ਅਤੇ 2047 ਦੇ ਜ਼ਿਕਰ ਨਾਲ ਕੀਤਾ ਭਾਸ਼ਨ ਖ਼ਤਮ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਭਾਸ਼ਨ ਦੇ ਅੰਤ ‘ਚ ਅਟਲ, ਗਾਰੰਟੀ ਅਤੇ 2047 ਦੇ ਜ਼ਿਕਰ ਨੂੰ ਸ਼ਾਮਿਲ ਕੀਤਾ | ਭਾਜਪਾ ਦੇ ਮੋਢੀ ਨੇਤਾ ਅਟਲ ਬਿਹਾਰੀ ਵਾਜਪਾਈ ਦੀਆਂ ਸਤਰਾਂ ਨਾਲ ਉਨ੍ਹਾਂ ਨੂੰ ਯਾਦ ਕਰਦਿਆਂ ਰਾਸ਼ਟਰਪਤੀ ਨੇ ਕਿਹਾ
ਆਪਨੀ ਯਾਤਰਾ ਮੇਂ ਹਮ
ਕਹੀਂ ਰੁਕੇ ਨਹੀਂ,
ਕਿਸੀ ਚੁਨੌਤੀ ਕੇ ਆਗੇ,