ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਵਾਈ ਸੈਨਾ ਦਿਵਸ ‘ਤੇ ਚੰਡੀਗੜ੍ਹ ਵਿਚ ਵੇਖਿਆ ਏਅਰ ਸ਼ੋਅ

ਰਾਫ਼ੇਲ ਅਤੇ ਸੂਰਿਆ ਕਿਰਨ ਲੜਾਕੂ ਜਹਾਜ਼ਾਂ ਨਾਲ ਵਿਖਾਏ ਹੈਰਾਨ ਕਰਨ ਵਾਲੇ ਕਰਤਬ

ਚੰਡੀਗੜ੍ਹ : ਭਾਰਤੀ ਹਵਾਈ ਸੈਨਾ ਦੇ 90 ਸਾਲ ਪੂਰੇ ਹੋ ਗਏ ਹਨ | ਇਸ ਵਾਰ ਹਵਾਈ ਸੈਨਾ ਦਾ ਮੁੱਖ ਪ੍ਰੋਗਰਾਮ ਚੰਡੀਗੜ੍ਹ ਵਿਚ ਪਰੇਡ ਅਤੇ ਏਅਰ ਸ਼ੋਅ ਕਰਵਾਇਆ ਗਿਆ | ਸੁਖਨਾ ਝੀਲ ‘ਤੇ ਕਰਵਾਏ ਗਏ ਇਸ ਏਅਰ ਸ਼ੋਅ ‘ਚ ਰਾਫ਼ੇਲ ਅਤੇ ਤੇਜਸ ਸਮੇਤ ਵੱਖ-ਵੱਖ ਲੜਾਕੂ ਜਹਾਜ਼ਾਂ ਨੇ ਰੋਮਾਂਚਕ ਕਰਤਬ ਵਿਖਾਏ | ਸੂਰਿਆ ਕਿਰਨ ਜਹਾਜ਼ਾਂ ਦੇ ਸਾਹ ਰੋਕੂ ਪ੍ਰਦਰਸ਼ਨ ਨੇ ਕੈਪ ਕੀਤਾ | ਸਾਰੰਗ ਟੀਮ ਨੇ ਵੀ ਵਿਲੱਖਣ ਕਰਤਬ ਦਿਖਾਏ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਪੁੱਜੇ |
ਉਨ੍ਹਾਂ ਤੋਂ ਇਲਾਵਾ ਰਖਿਆ ਮੰਤਰੀ ਰਾਜਨਾਥ ਸਿੰਘ, ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ | ਏਅਰ ਫ਼ੋਰਸ ਡੇਅ 2022 ‘ਤੇ ਚੰਡੀਗੜ੍ਹ ‘ਚ ਹੋਏ ਏਅਰ ਸ਼ੋਅ ਤੋਂ ਪਹਿਲਾਂ ਸਨਿਚਰਵਾਰ ਸਵੇਰੇ ਚੰਡੀਗੜ੍ਹ ਏਅਰਫ਼ੋਰਸ ਸਟੇਸ਼ਨ ‘ਤੇ ਏਅਰ ਫ਼ੋਰਸ
ਦੇ ਜਵਾਨਾਂ ਨੇ ਪਰੇਡ ਕੀਤੀ | ਰਾਫ਼ੇਲ, ਤੇਜਸ, ਜੈਗੁਆਰ ਸਮੇਤ ਲੜਾਕੂ ਜਹਾਜ਼ਾਂ ਦੇ ਕਾਰਨਾਮੇ ਲੋਕਾਂ ਨੂੰ ਦੰਦਾਂ ਹੇਠ ਉਂਗਲਾਂ ਦਬਾਉਣ ਲਈ ਮਜਬੂਰ ਕਰ ਦਿਤਾ | ਵੀ.ਵੀ.ਆਈ ਸਮੇਤ ਸੁਖਨਾ ਝੀਲ ਵਿਖੇ ਹੋਏ ਪ੍ਰੋਗਰਾਮ ਵਿਚ ਹਾਜ਼ਰ ਲੋਕ ਕਾਫ਼ੀ ਰੋਮਾਂਚਿਤ ਸਨ | ਸਾਰੰਗ ਦੀ ਟੀਮ ਨੇ ਜਦੋਂ ਅਸਮਾਨੀ ਦਸਤਕ ਦਿਤੀ ਤਾਂ ਦਿਲ ਦੀ ਧੜਕਣਾਂ ਥਮ ਗਈਆਂ ਤੇ ਲੋਕ ਦੰਗ ਰਹਿ ਗਏ | ਇਸ ਤੋਂ ਪਹਿਲਾਂ ਸੂਰਿਆ ਕਿਰਨ ਟੀਮ ਦੇ ਜਹਾਜ਼ਾਂ ਨੇ ਅਪਣੇ ਕਾਰਨਾਮੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ |
ਗਾਜ਼ੀਆਬਾਦ ਦੇ ਹਿੰਡਨ ਏਅਰਫ਼ੋਰਸ ਸਟੇਸ਼ਨ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ‘ਚ ਏਅਰ ਫ਼ੋਰਸ ਡੇਅ ਪਰੇਡ ਕਰਵਾਈ ਗਈ | ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਅਸਮਾਨ ਵਿਚ ਅਦਭੁਤ ਕਰਤਬ ਦਿਖਾਏ | ਸੁਖਨਾ ਝੀਲ ‘ਤੇ ਕਰੀਬ 35000 ਲੋਕ ਏਅਰ ਸ਼ੋਅ ਦੇਖਣ ਲਈ ਪਹੁੰਚੇ | ਜਹਾਜ਼ਾਂ ਦੀ ਗੜਗੜਾਹਟ ਨਾਲ ਪੂਰਾ ਸ਼ਹਿਰ ਗੂੰਜ ਉੱਠਿਆ | ਲੋਕ ਇਨ੍ਹਾਂ ਲੜਾਕੂ ਜਹਾਜ਼ਾਂ ਨੂੰ ਅਪਣੇ ਮੋਬਾਈਲਾਂ ਵਿਚ ਕੈਦ ਕਰੇ ਵੇਖੇ ਗਏ | ਸੁਖਨਾ ਝੀਲ ‘ਤੇ ਦੇਸ਼ ਭਗਤੀ ਦੇ ਗੀਤ ਗੂੰਜ ਰਹੇ ਸੀ | ਜੈ ਹੋ ਗੀਤ ਨਾਲ ਝੀਲ ‘ਤੇ ਮੌਜੂਦ ਲੋਕਾਂ ‘ਚ ਦੇਸ਼ ਭਗਤੀ ਦੀ ਭਾਵਨਾ ਭਰ ਗਈ | ਇਸ ਸਮੇਂ ਲੋਕਾਂ ਦਾ ਉਤਸ਼ਾਹ ਵੀ ਬੁਲੰਦ ਸੀ | ਦੂਜੇ ਪਾਸੇ ਸੂਰਿਆ ਕਿਰਨ ਟੀਮ ਦੇ ਕਰਤਬ ਵੇਖ ਕੇ ਲੋਕ ਹੈਰਾਨ ਰਹਿ ਗਏ | ਏਅਰ ਸ਼ੋਅ ਦੇ ਅੰਤ ਵਿਚ ਰਾਫ਼ੇਲ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਹੋਈ |
ਇਸ ਏਅਰ ਸ਼ੋਅ ਵਿਚ 83 ਜਹਾਜ਼ਾਂ ਨੇ ਹਿੱਸਾ ਲਿਆ ਏਐਨ-32, ਐਮਆਈ-17, ਮਿੱਗ-29, ਪਰਚੰਦਾ, ਮਿੱਗ-35, ਜੈਪੁਰ, ਰਫੇਲ, ਆਈਐਲ-76, ਕੁਖੋ, ਤੇਜਸ, ਅਪਾਚੇ, ਏਡਬਲਿਊ ਐਨਸੀ ਤੇ ਹਾਰਵਰਡ ਨੇ ਹਵਾ ਵਿੱਚ ਕਰਤਬ ਵਿਖਾਏ | ਸਵਦੇਸ਼ੀ ਤੌਰ ‘ਤੇ ਨਿਰਮਿਤ ਲਾਈਟ ਕੰਬੈਟ ਹੈਲੀਕਾਪਟਰ ਪ੍ਰਚੰਡ ਨੇ ਵੀ ਸ਼ੋਅ ਵਿਚ ਹਿੱਸਾ ਲਿਆ | ਆਕਾਸ਼, ਬ੍ਰਹਮੋਸ ਵਰਗੀਆਂ ਮਿਜ਼ਾਈਲਾਂ ਅਤੇ ਪ੍ਰਚੰਡ ਵਰਗੇ ਲੜਾਕੂ ਜਹਾਜ਼ ਪੂਰੀ ਤਰ੍ਹਾਂ ਸਵਦੇਸ਼ੀ ਹਨ, ਜਿਸ ਕਾਰਨ ਭਾਰਤੀ ਫ਼ੌਜ ਹੋਰ ਮਜ਼ਬੂਤ ਹੋਈ ਹੈ | ਭਾਰਤੀ ਫ਼ੌਜ ਸਮਾਰਟ ਸੋਚ ਅਤੇ ਨਵੀਨਤਾਕਾਰੀ ਵਿਚਾਰਾਂ ਨਾਲ ਤੇਜ਼ੀ ਨਾਲ ਬਦਲ ਰਹੀ ਹੈ | ਅਗਨੀਵੀਰ ਯੋਜਨਾ ਹਵਾਈ ਸੈਨਾ ਲਈ ਵੱਡੀ ਚੁਣੌਤੀ ਵਾਂਗ ਹੈ |
ਏਅਰ ਸ਼ੋਅ ਤੋਂ ਪਹਿਲਾਂ ਹਵਾਈ ਸੈਨਾ ਮੁਖੀ ਨੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਹਵਾਈ ਸੈਨਾ ਦੀ ਨਵੀਂ ਲੜਾਕੂ ਵਰਦੀ ਲਾਂਚ ਕੀਤੀ | ਇਸ ਮੌਕੇ ਏਅਰ ਚੀਫ਼ ਏਅਰ ਫੀਲਡ ਮਾਰਸ਼ਲ ਵੀ.ਕੇ. ਚੌਧਰੀ ਨੇ ਨਵਾਂ ਵੈਪਨ ਸਿਸਟਮ ਵਿੰਗ ਬਣਾਉਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਇਹ ਸ਼ਾਖਾ ਹਵਾਈ ਸੈਨਾ ਵਿੱਚ ਕਈ ਹਥਿਆਰ ਪ੍ਰਣਾਲੀਆਂ ਲਈ ਜ਼ਿੰਮੇਵਾਰ ਹੋਵੇਗੀ ਅਤੇ ਇਸ ਨਾਲ ਕਰੀਬ 35 ਸੌ ਕਰੋੜ ਰੁਪਏ ਦੀ ਬਚਤ ਹੋਵੇਗੀ |
ਇਸ ਤੋਂ ਪਹਿਲਾਂ ਹਵਾਈ ਸੈਨਾ ਦੇ ਜਵਾਨਾਂ ਨੇ ਸਵੇਰੇ 9 ਵਜੇ ਏਅਰ ਫ਼ੋਰਸ ਸਟੇਸ਼ਨ 3 ਬੀਆਰਡੀ ਵਿਖੇ ਪਰੇਡ ਦੌਰਾਨ ਮਾਰਚ ਪਾਸਟ ਕੀਤਾ | ਇਸ ਦੌਰਾਨ ਹਵਾਈ ਸੈਨਾ ਦੀ ਨਵੀਂ ਲੜਾਕੂ ਵਰਦੀ ਵੀ ਲਾਂਚ ਕੀਤੀ ਗਈ | ਪਰੇਡ ਦੌਰਾਨ ਏਅਰ ਚੀਫ ਮਾਰਸ਼ਲ ਵੀਕੇ ਚੌਧਰੀ ਮੁੱਖ ਮਹਿਮਾਨ ਸਨ | ਏਅਰ ਚੀਫ ਮਾਰਸ਼ਲ ਵੀ.ਕੇ. ਚੌਧਰੀ ਨੇ ਸਾਰਿਆਂ ਨੂੰ ਹਵਾਈ ਸੈਨਾ ਦਿਵਸ ਦੀ ਵਧਾਈ ਦਿਤੀ | ਉਨ੍ਹਾਂ ਕਿਹਾ ਕਿ ਸਮੇਂ ਦੀਆਂ ਲੋੜਾਂ ਅਨੁਸਾਰ ਹਵਾਈ ਸੈਨਾ ਲਗਾਤਾਰ ਆਪਣੇ ਆਪ ਨੂੰ ਹਾਈਟੈਕ ਬਣਾ ਰਹੀ ਹੈ | ਅਸੀਂ ਹਰ ਕਦਮ ਵਿਚ ਸੁਧਾਰ ਕਰ ਰਹੇ ਹਾਂ | ਦੇਸ਼ ਦੀਆਂ ਰਖਿਆ ਲੋੜਾਂ ਨੂੰ ਪੂਰਾ ਕਰਨ ਲਈ ਸਵੈ-ਨਿਰਭਰਤਾ ਅਤੇ ਮੇਡ ਇਨ ਇੰਡੀਆ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ | ਏਅਰ ਸ਼ੋਅ ਪ੍ਰਤੀ ਲੋਕਾਂ ਵਿੱਚ ਇੰਨਾ ਉਤਸਾਹ ਸੀ ਕਿ ਟਿਕਟਾਂ ਦੀ ਆਨਲਾਈਨ ਬੁਕਿੰਗ ਖੁਲ੍ਹਣ ਦੇ ਨਾਲ ਹੀ ਸਾਰੀਆਂ ਟਿਕਟਾਂ ਕੱੁਝ ਘੰਟਿਆਂ ਵਿਚ ਬੁੱਕ ਹੋ ਗਈਆਂ ਸੀ ਤੇ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਸੁਖਨਾ ‘ਤੇ ਪਹੁਚਾਉਣ ਲਈ ਸੀਟੀਯੂ ਬੱਸਾਂ ਦਾ ਇੰਤਜ਼ਾਮ ਕੀਤਾ ਸੀ | ਸ਼ੋਅ ਕਾਰਨ ਸ਼ਹਰ ਵਿਚ ਵੀਆਪੀ ਮੂਵਮੈਂਟ ਦੇ ਚਲਦਿਆਂ ਚੰਡੀਗੜ੍ਹ ਪੁਲਿਸ ਵਲੋਂ ਸੁਰਖਿਆ ਇੰਤਜ਼ਾਮ ਲਈ ਚਾਰ ਹਜ਼ਾਰ ਮੁਲਾਜ਼ਮਾਂ ਦੀ ਫ਼ੋਰਸ ਤਾਇਨਾਤ ਕੀਤੀ ਸੀ¢

ਰਾਜਪਾਲ ਨੇ ਭਗਵੰਤ ਮਾਨ ਦੀ ਗ਼ੈਰ ਹਾਜ਼ਰੀ ‘ਤੇ ਚੁਕੇ ਸਵਾਲ
ਪੰਜਾਬ ਦੇ ਰਾਜਪਾਲ ਦੇ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਚੰਡੀਗੜ੍ਹ ਵਿਚ ਭਾਰਤੀ ਹਵਾਈ ਫ਼ੌਜ ਦੇ ਸਥਾਪਨਾ ਦਿਵਸ ਸਮਾਗਮ ਵਿਚ ਭਾਰਤ ਦੇ ਰਾਸ਼ਟਰਪਤੀ ਦਰੋਪਤੀ ਮੁਰਮੂ ਦੇ ਵਿਸ਼ੇਸ਼ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜਰੀ ‘ਤੇ ਸਵਾਲ ਚੁੱਕੇ ਹਨ | ਰਾਜਪਾਲ ਨੇ ਕਿਹਾ Tਰਾਸ਼ਟਰਪਤੀ ਇਥੇ ਨੇ ਪਰ ਮੁੱਖ ਮੰਤਰੀ ਕਿਥੇ ਹੈ?” ਉਨ੍ਹਾਂ ਕਿ ਉਨ੍ਹਾਂ ਆਪ ਮੁੱਖ ਮੰਤਰੀ ਨੂੰ ਸੱਦਾ ਦਿਤਾ ਸੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀਆਂ ਕੁੱਝ ਸੰਵਿਧਾਨਕ ਜ਼ਿੰਮੇਵਾਰੀਆਂ ਹੁੰਦੀਆਂ ਹਨ ਤੇ ਉਹ ਆਪ ਰਾਸ਼ਟਰਪਤੀ ਦੀ ਹਾਜ਼ਰੀ ਵਿਚ ਇਥੇ ਨਹੀਂ ਹਨ | ਰਾਜਪਾਲ ਦੇ ਇਸ ਬਿਆਨ ਨੂੰ ਮੁੱਖ ਮੰਤਰੀ ਨਾਲ ਨਰਾਜ਼ਗੀ ਵਜੋਂ ਵੇਖਿਆ ਜਾ ਰਿਹਾ ਹੈ | ਰਾਸ਼ਟਰਪਤੀ ਨੇ ਇਥੇ ਰਾਜ ਭਵਨ ਵਿਚ ਉਹਨਾਂ ਦੇ ਸਨਮਾਨ ਵਿਚ ਦਿੱਤੇ ਸਮਾਗਮ ਨੂੰ ਵੀ ਸੰਬੋਧਨ ਕੀਤਾ |