ਰਾਜ ਚਾਹਲ ਨੇ ਚੁੱਕੀ ਸੈਂਟਾ ਕਲਾਰਾ ਸਿਟੀ ਵਿੱਚ ਕੌਸਿਲ ਮੈਂਬਰ ਦੀ ਸਹੁੰ

ਰਾਜ ਚਾਹਲ ਨੇ ਚੁੱਕੀ ਸੈਂਟਾ ਕਲਾਰਾ ਸਿਟੀ ਵਿੱਚ ਕੌਸਿਲ ਮੈਂਬਰ ਦੀ ਸਹੁੰ

ਸੈਂਟਾ ਕਲਾਰਾ ਸਿਟੀ (ਸਾਡੇ ਲੋਕ) ਸੈਂਟਾ ਕਲਾਰਾ ਸਿਟੀ ਲਈ ਪੰਜਾਬੀ ਭਾਈਚਾਰੇ ਵਿਚ ਬੇਹੱਦ ਸਤਿਕਾਰ ਰੱਖਣ ਵਾਲੇ ਰਾਜ ਚਾਹਲ, ਨੇ ਸੈਂਟਾ ਕਲਾਰਾ ਸਿਟੀ ਵਿੱਚ ਕੌਸ਼ਿਲ ਮੈਂਬਰ ਦੀ ਦੂਜੀ ਵਾਰ ਸਹੁੰ ਚੁੱਕ ਕੇ ਆਪਣਾ ਕੰਮਕਾਰ ਸ਼ੁਰੂ ਕਰ ਦਿੱਤਾ। ਸੈਂਟਾ ਕਲਾਰਾ ਨਿਵਾਸੀਆਂ ਨੇ ਉਨ੍ਹਾਂ ਨੂੰ ਇਹ ਮਾਣ ਬਖਸ਼ਿਆ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ 1995 ਤੋਂ ਕਮਿਉਨਿਟੀ ਸੇਵਾਵਾਂ ਨਿਭਾਉਂਦੇ ਆ ਰਹੇ ਰਾਜ ਚਾਹਲ ਨੇ ਇੱਥੇ ਆ ਕੇ ਆਪਣੇ ਕਾਰੋਬਾਰ ਨੂੰ ਪ੍ਰਫੁੱਲਤ ਕੀਤਾ ਤੇ ਨਾਲ-ਨਾਲ ਅਮਰੀਕਨ ਰਾਜਨੀਤੀ ਵਿਚ ਵੀ ਦਿਲਚਸਪੀ ਬਣਾਈ ਰੱਖੀ। ਇਹੀ ਕਾਰਨ ਸੀ ਕਿ ਅੱਜ ਉਨ੍ਹਾਂ ਨੂੰ ਸੈਂਟਾ ਕਲਾਰਾ ਸਿਟੀ ਲਈ ਦੂਜੀ ਵਾਰ ਸਿਟੀ ਕੌਸਿਲ ਮੈਂਬਰ ਚੁਣ ਲਿਆ ਗਿਆ। ਪੰਜਾਬੀ ਭਾਈਚਾਰੇ ਦੀਆਂ ਨਾਮਵਰ ਹਸਤੀਆਂ ਨੇ ਰਾਜ ਚਾਹਲ ਨੂੰ ਮੁਬਾਰਕਬਾਦ ਦਿੰਦਿਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਹਨ ਅਤੇ ਆਸ ਪ੍ਰਗਟਾਈ ਹੈ ਕਿ ਉਹ ਆਪਣੀਆਂ ਸੇਵਾਵਾਂ ਨੂੰ ਯਾਦਗਾਰੀ ਤੇ ਇਤਿਹਾਸਕ ਬਣਾਉਣਗੇ।