ਰਾਜਿੰਦਰਾ ਹਸਪਤਾਲ ਕਿਸਾਨ ਦੀ ਲਾਸ਼ ਲੈਣ ਪੁੱਜੇ ਕਿਸਾਨਾਂ ਦੀ ਪੁਲੀਸ ਨਾਲ ਤਕਰਾਰ

ਰਾਜਿੰਦਰਾ ਹਸਪਤਾਲ ਕਿਸਾਨ ਦੀ ਲਾਸ਼ ਲੈਣ ਪੁੱਜੇ ਕਿਸਾਨਾਂ ਦੀ ਪੁਲੀਸ ਨਾਲ ਤਕਰਾਰ

ਬਿਨਾਂ ਮੁਆਵਜ਼ਾ ਪੀੜਤ ਕਿਸਾਨ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ
ਪਟਿਆਲਾ- ਲੌਂਗੋਵਾਲ ਵਿੱਚ ਟਰੈਕਟਰ ਟਰਾਲੀ ਹੇਠ ਆ ਕੇ ਮੌਤ ਦੇ ਮੂੰਹ ਪਏ ਕਿਸਾਨ ਪ੍ਰੀਤਮ ਸਿੰਘ ਦੇ ਪੋਸਟ ਮਾਰਟਮ ਨੂੰ ਲੈ ਕੇ ਅੱਜ ਇਥੇ ਵਿਵਾਦ ਪੈਦਾ ਹੋ ਗਿਆ। ਕਿਸਾਨ ਬਿਨਾ ਮੁਆਵਜ਼ਾ ਮਿਲਿਆਂ ਪ੍ਰੀਤਮ ਸਿੰਘ ਦਾ ਸਸਕਾਰ ਕਰਨ ਤੋਂ ਇਨਕਾਰੀ ਹਨ। ਇੱਥੇ ਰਜਿੰਦਰਾ ਹਸਪਤਾਲ ’ਚੋਂ ਲਾਸ਼ ਲੈਣ ਪੁੱਜੇ ਕਿਸਾਨਾਂ ਦਾ ਤਰਕ ਸੀ ਕਿ ਉਹ ਲਾਸ਼ ਨੂੰ ਲੌਂਗੋਵਾਲ ਵਿਖੇ ਜਾਰੀ ਧਰਨੇ ’ਚ ਰੱਖ ਕੇ ਪ੍ਰਦਰਸ਼ਨ ਕਰਨਗੇ। ਹਾਲਾਂਕਿ ਪੁਲੀਸ ਨੇ ਲਾਸ਼ ਲਿਜਾਣ ਦੀ ਇਜਾਜ਼ਤ ਨਾ ਦਿੱਤੀ। ਪੁਲੀਸ ਅਧਿਕਾਰੀਆਂ ਦਾ ਕਹਿਣਾ ਸੀ ਨਿਯਮਾਂ ਅਨੁਸਾਰ ਲਾਸ਼ ਪੋਸਟ ਮਾਰਟਮ ਉਪਰੰਤ ਹੀ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਦਾ ਪੁਲੀਸ ਨਾਲ਼ ਤਕਰਾਰ ਵੀ ਹੋਇਆ। ਲਾਸ਼ ਲੈਣ ਆਏ ਕਿਸਾਨਾਂ ਵਿੱਚ ਗਮਦੂਰ ਸਿੰਘ ਸਮੇਤ ਹੋਰ ਆਗੂ ਵੀ ਮੌਜੂਦ ਸਨ। ਇਥੇ ਸੁਰੱਖਿਆ ਪ੍ਰਬੰਧਾਂ ਦੀ ਅਗਵਾਈ ਡੀਐਸਪੀ ਜਸਵਿੰਦਰ ਟਿਵਾਣਾ, ਕ੍ਰਿਸ਼ਨ ਕੁਮਾਰ ਪੇਂਥੇ ਤੇ ਸੰਜੀਵ ਸਿੰਗਲਾ ਸਮੇਤ ਇੰਸਪੈਕਟਰ ਹਰਜਿੰਦਰ ਢਿੱਲੋਂ, ਚੌਕੀ ਇੰਚਾਰਜ ਜਪਨਾਮ ਵਿਰਕ ਤੇ ਰਣਜੀਤ ਰੀਤੂ ਕਰ ਰਹੇ ਸਨ।