ਯੂਪੀ ਸਰਕਾਰ ਦਾ ਅਕਸ ‘ਖ਼ਰਾਬ’ ਕਰਨ ਵਾਲੀਆਂ ਖ਼ਬਰਾਂ ਛਾਪਣ ਵਾਲਿਆਂ ਦੀ ਲਈ ਜਾਵੇਗੀ ‘ਖ਼ਬਰ’

ਯੂਪੀ ਸਰਕਾਰ ਦਾ ਅਕਸ ‘ਖ਼ਰਾਬ’ ਕਰਨ ਵਾਲੀਆਂ ਖ਼ਬਰਾਂ ਛਾਪਣ ਵਾਲਿਆਂ ਦੀ ਲਈ ਜਾਵੇਗੀ ‘ਖ਼ਬਰ’

ਲਖਨਊ- ਉੱਤਰ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਹੜੇ ਕਿਸੇ ਮੀਡੀਆ ਸਮੂਹ ਦੇ ਪ੍ਰਬੰਧਕ ‘ਨਕਾਰਾਤਮਕ’ ਖ਼ਬਰਾਂ ਪ੍ਰਕਾਸ਼ਤ ਕਰਦੇ ਹਨ, ਜਿਸ ਨਾਲ ਰਾਜ ਦਾ ਅਕਸ ਵਿਗੜ ਸਕਦਾ ਹੈ ਜਾਂ ਆਪਣੀਆਂ ਰਿਪੋਰਟਾਂ ਵਿੱਚ ਗਲਤ ਤੱਥ ਪੇਸ਼ ਕਰਦੇ ਹਨ ਤਾਂ ਉਸ ਤੋਂ ਸਪੱਸ਼ਟੀਕਰਨ ਮੰਗਿਆ ਜਾਵੇ। 16 ਅਗਸਤ ਨੂੰ ਆਦੇਸ਼ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਪ੍ਰਮੁੱਖ ਸਕੱਤਰ ਸੰਜੈ ਪ੍ਰਸਾਦ ਨੇ ਕਿਹਾ ਕਿ ਨਕਾਰਾਤਮਕ ਖ਼ਬਰਾਂ ਨੂੰ ਸਾਂਝੀ ਸ਼ਿਕਾਇਤ ਨਿਵਾਰਣ ਪ੍ਰਣਾਲੀ ’ਤੇ ਦਰਜ ਕੀਤਾ ਜਾਵੇਗਾ ਅਤੇ ਸਬੰਧਤ ਡਿਵੀਜ਼ਨਲ ਕਮਿਸ਼ਨਰਾਂ, ਜ਼ਿਲ੍ਹਾ ਮੈਜਿਸਟਰੇਟਾਂ ਅਤੇ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ। ਜ਼ਿਲ੍ਹਾ ਮੈਜਿਸਟਰੇਟ ਦੁਆਰਾ ਸਥਿਤੀ ਨੂੰ ਸਪੱਸ਼ਟ ਕਰਨ ਲਈ ਸਬੰਧਤ ਮੀਡੀਆ ਸਮੂਹ/ਅਖਬਾਰਾਂ ਦੇ ਮੈਨੇਜਰ ਨੂੰ ਨੋਟਿਸ ਭੇਜਿਆ ਜਾਵੇਗਾ। ਪ੍ਰਸਾਦ ਨੇ ਕਿਹਾ ਕਿ ਨਕਾਰਾਤਮਕ ਖ਼ਬਰਾਂ ਦੇ ਤੱਥਾਂ ਦੀ ਤੁਰੰਤ ਜਾਂਚ ਕੀਤੀ ਜਾਣੀ ਜ਼ਰੂਰੀ ਹੈ ਕਿਉਂਕਿ ਇਹ ਖ਼ਬਰਾਂ ਸਰਕਾਰ ਦੇ ਅਕਸ ਨੂੰ ਖਰਾਬ ਕਰਦੀਆਂ ਹਨ।