ਯੂਪੀ: ਬਾਂਕੇਬਿਹਾਰੀ ਮੰਦਰ ’ਚ ਭਗਦੜ ਕਾਰਨ ਦੋ ਸ਼ਰਧਾਲੂਆਂ ਦੀ ਮੌਤ

ਯੂਪੀ: ਬਾਂਕੇਬਿਹਾਰੀ ਮੰਦਰ ’ਚ ਭਗਦੜ ਕਾਰਨ ਦੋ ਸ਼ਰਧਾਲੂਆਂ ਦੀ ਮੌਤ

ਮਥੁਰਾ – ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ‘ਚ ਬਾਂਕੇ ਬਿਹਾਰੀ ਮੰਦਰ ‘ਚ ਸ਼ੁੱਕਰਵਾਰ ਦੇਰ ਰਾਤ ਮੰਗਲਾ ਆਰਤੀ ਦੌਰਾਨ ਠਾਕੁਰ ਜੀ ਦੇ ਮਹਾਭਿਸ਼ੇਕ ਤੋਂ ਬਾਅਦ ਮਚੀ ਭਗਦੜ ‘ਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਿਟੀ ਮੈਜਿਸਟ੍ਰੇਟ ਸੌਰਭ ਦੂਬੇ ਨੇ ਦੱਸਿਆ ਕਿ ਹਾਦਸੇ ‘ਚ ਮਰਨ ਵਾਲਿਆਂ ਦੀ ਪਛਾਣ ਨੋਇਡਾ ਸੈਕਟਰ-99 ਦੀ ਨਿਰਮਲਾ ਦੇਵੀ ਅਤੇ ਰਾਮ ਪ੍ਰਸਾਦ ਵਿਸ਼ਵਕਰਮਾ ਵਜੋਂ ਹੋਈ ਹੈ।