ਯੂਨਾਈਟਡ ਪੰਜਾਬ ਫਰੰਟ ਵਲੋਂ ਹਿੰਦੂ ਸਿੱਖ ਏਕਤਾ ਦੇ ਪਲੇਠੇ ਸਮਾਗਮ ’ਚ ਡਾ. ਕੇ. ਸਰੀਕਰ ਰੈੱਡੀ ਦਾ ਨਿੱਘਾ ਸਵਾਗਤ

ਯੂਨਾਈਟਡ ਪੰਜਾਬ ਫਰੰਟ ਵਲੋਂ ਹਿੰਦੂ ਸਿੱਖ ਏਕਤਾ ਦੇ ਪਲੇਠੇ ਸਮਾਗਮ ’ਚ ਡਾ. ਕੇ. ਸਰੀਕਰ ਰੈੱਡੀ ਦਾ ਨਿੱਘਾ ਸਵਾਗਤ

ਪੰਜਾਬੀਆਂ ਦੀ ਭਾਰਤ ’ਚ ਹੀ ਨਹੀਂ ਪੂਰੀਆਂ ’ਚ ਧਾਂਕ : ਡਾ. ਕੇ. ਸਰੀਕਰ ਰੈੱਡੀ
ਮਾਉਂਟੇਨਵਿਊ/ਕੈਲੀਫੋਰਨੀਆ : ਯੂਨਾਈਟਡ ਪੰਜਾਬ ਫਰੰਟ ਵਲੋਂ ਹਿੰਦੂ ਸਿੱਖ ਏਕਤਾ ਉਪਰ ਕਰਵਾਏ ਸਮਾਗਮ ’ਚ ਵੱਡੀ ਗਿਣਤੀ ’ਚ ਕੈਲੀਫੋਰਨੀਆ ਦੀਆਂ ਵੱਡੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ ਜਿਸ ਨੂੰ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ। ਇਸ ਭਰਵੇਂ ਇਕੱਠ ’ਚ ਭਾਰਤੀ ਦੂਤਾਵਾਸ ਡਾ. ਕੇ. ਸਰੀਕਰ ਰੈੱਡੀ ਅਤੇ ਹੋਰ ਆਗੂਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਯੂਨਾਈਟਡ ਪੰਜਾਬ ਫਰੰਟ ਦੇ ਫਾਉਂਡਰ ਸ੍ਰੀ ਪੰਕਜ ਆਂਸਲ ਨੇ ਕਿਹਾ ਕਿ ਸਾਡਾ ਮਕਸਦ ਗੁਰੂਆਂ ਦੀ ਧਰਤੀ ਪੰਜਾਬ ਉਪਰ ਅਤੇ ਪੂਰੀ ਦੁਨੀਆ ਵਿੱਚ ਹਿੰਦੂ ਸਿੱਖ ਏਕਤਾ ਲਈ ਕੰਮ ਕਰਨਾ ਹੈ। ਸਾਡਾ ਨਹੁੰ ਮਾਸ ਦਾ ਰਿਸ਼ਤਾ ਹੈ। ਅਸੀਂ ਇਕ ਹਾਂ, ਸਾਡਾ ਖੂਨ ਇਕ ਹੈ ਅਤੇ ਅਸੀਂ ਇਕ ਮਿੱਟੀ ਦੇ ਜਾਏ ਭਰਾ ਹਾਂ। ਉਨ੍ਹਾਂ ਕਿਹਾ ਕਿ ਦੋਵਾਂ ਪਾਸਿਆਂ ਤੋਂ ਕੁਝ ਲੋਕ ਹਨ ਜੋ ਸਾਨੂੰ ਪਾੜਨ ਦੀ ਕੋਸ਼ਿਸ਼ ਕਰਦੇ ਹਨ ਉਹ ਆਪਣੇ ਮਨਸੂਬਿਆਂ ’ਚ ਕਦੇ ਕਾਮਯਾਬ ਨਹੀਂ ਹੋਣਗੇ। ਇਸ ਤੋਂ ਉਪਰੰਤ ਗੁਰਦੁਆਰਾ ਸਾਹਿਬ ਸੈਨਹੋਜ਼ੇ ਦੇ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਢਿੱਲੋਂ, ਗੁਰਦਆਰਾ ਸਾਹਿਬ ਸੈਲਮਾ ਦੇ ਜਨਰਲ ਸੈਕਟਰੀ ਸ੍ਰ. ਹਰਨਿੰਦਰ ਸਿੰਘ ਗਿੱਲ, ਗੁਰਦੁਆਰਾ ਸਾਹਿਬ ਸਿੱਖ ਫਾਉਂਡੇਸ਼ਨ ਮਿਲਪੀਟਸ ਦੇ ਪ੍ਰਧਾਨ ਸ੍ਰ. ਧਨਵੰਤ ਸਿੰਘ, ਸ੍ਰ. ਸੁਰਿੰਦਰ ਸਿੰਘ ਬਦੇਸ਼ਾ ਮੰਡਾਲੀ ਇੰਡੋ ਅਮਰੀਕਨ ਹੈਰੀਟੇਜ ਫੌਰਮ ਫਰੀਜ਼ਨੋਂ, ਉਘੇ ਸਿੱਖ ਆਗੂ ਸ੍ਰ. ਸਰਬਜੋਤ ਸਿੰਘ ਸਵੱਦੀ, ਕਾਂਗਰਸਮੈਨ ਦੀ ਚੋਣ ਲੜ ਰਹੇ ਸ੍ਰੀ ਰਿਤੇਸ਼ ਟੰਡਨ, ਸ੍ਰ. ਹਰਜੀਤ ਸਿੰਘ ਭੰਗੂ ਅਮਰੀਕਨ ਕੈਨੀਐਨ ਬਿਜਨਿਸਮੈਨ, ਸ੍ਰੀ ਨੀਰਜ ਭਾਟੀਆ ਸੀ.ਪੀ.ਏ., ਹਿੰਦੂ ਮੰਦਰ ਸਨੀਵੇਲ ਦੇ ਸਾਬਕਾ ਪ੍ਰਧਾਨ ਸ੍ਰੀ ਰਾਜ ਭਨੋਟ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਉਪਰੰਤ ਵੱਖ ਵੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ’ਚ ਪਹੁੰਚਣ ਵਾਲੀਆਂ ਉਘੀਆਂ ਸ਼ਖਸੀਅਤਾਂ ਵਿਚ ਯੂਬਾ ਸਿਟੀ ਤੋਂ ਕਾਉਂਟੀ ਸੁਪਰਵਾਈਜ਼ਰ ਸ੍ਰ. ਕਰਮਜੀਤ ਸਿੰਘ ਬੈਂਸ, ਕੈਲੀਫੋਰਨੀਆ ਦੇ ਉਘੇ ਬਿਜਨਿਸਮੈਨ ਵੋਹਰਾ ਬ੍ਰਾਦਰਜ਼, ਨਗੀਨਾ ਰੈਸਟੋਰੈਂਟ ਅਤੇ ਸਬਲੋਕ ਟਰੱਕਿੰਗ ਦੇ ਮਾਲਕ ਸ੍ਰੀ ਪੰਕਜ ਸਬਲੋਕ, ਉਘੇ ਪੰਜਾਬੀ ਲੋਕ ਗਾਇਕ ਸ੍ਰ. ਸਤਵਿੰਦਰ ਸੱਤੀ, ਕੌਂਸਲ ਜਨਰਲ: ਡਾ.ਕੇ. ਸਰੀਕਰ ਰੈੱਡੀ, ਡਿਪਟੀ ਕੌਂਸਲ ਜਨਰਲ: ਰਾਕੇਸ਼ ਅਦਲਖਾ, ਵੀਜ਼ਾ ਅਫਸਰ: ਸ੍ਰ. ਐਨ.ਪੀ. ਸਿੰਘ, ਸ੍ਰ. ਸੁਖਵਿੰਦਰ ਸਿੰਘ, ਸ੍ਰ. ਮਹਿੰਦਰ ਸਿੰਘ, ਸ੍ਰੀ ਗਣੇਸ਼ ਦੱਤ, ਸ੍ਰੀ ਸ਼ਾਮ ਕੁਮਾਰ, ਡਾਇਮੰਡ ਇਨਵੈਸਟਮੈਂਟ ਗਰੁੱਪ ਦੇ ਭਾਈਵਾਲ ਸ. ਗੁਰਸੇਵਕ ਸਿੰਘ ਭੰਗੂ, ਸ੍ਰ. ਬਲਜੀਤ ਸਿੰਘ ਸੰਧੂ, ਸ੍ਰ.ਹਰਦੀਪ ਸਿੰਘ, ਸ੍ਰ. ਸਵਰਨਜੀਤ ਸਿੰਘ, ਸ੍ਰੀ ਸੰਨੀ ਭਾਰਦਵਾਜ, ਸ੍ਰ. ਸਰਬਜੋਤ ਸਿੰਘ ਸਵੱਦੀ, ਸ੍ਰੀ ਵਿਨੈ ਵੋਹਰਾ, ਸ੍ਰੀ ਵਿਕਰਮ ਵੋਹਰਾ, ਸ੍ਰ. ਹਰਜੀਤ ਸਿੰਘ ਭੰਗੂ, ਸ੍ਰੀ ਬੋਧਰਾਜ ਸੈਣੀ, ਸ੍ਰੀ ਨਰਿੰਦਰ ਪਰਾਸ਼ਰ, ਸ੍ਰੀ ਰਾਜ ਭਨੋਟ, ਗੁਰਦੁਆਰਾ ਸਾਹਿਬ ਮਿਲਪੀਟਸ ਤੋਂ ਸੀਨੀਅਰ ਸੇਵਾਦਾਰ ਸ੍ਰ. ਜਸਪਾਲ ਸਿੰਘ ਸੈਣੀ, ਸ੍ਰੀ ਚੰਦਰੂ ਭੰਵਰਾ, ਸ੍ਰੀ ਸ਼ੇਖਰ ਨਈਅਰ, ਉਘੇ ਬਿਜਨਿਸਮੈਨ ਸ੍ਰ. ਸੋਢੀ ਸਿੰਘ ਢੀਂਡਸਾ, ਸ੍ਰ. ਨਵਦੀਪ ਸਿੰਘ ਧਾਲੀਵਾਲ, ਸ੍ਰੀ ਰਮੇਸ਼ ਸ਼ਰਮਾ, ਸ੍ਰ. ਹਰਨਿੰਦਰ ਸਿੰਘ ਗਿੱਲ, ਅਮਰੀਕਾ ਦੇ ਉਘੇ ਟਰਾਂਸਪੋਰਟਰ ਅਤੇ ਫਾਰਮਰ ਅਤੇ ਗੁਰਦੁਆਰਾ ਸਾਹਿਬ ਸੈਲਮਾ ਦੇ ਚੇਅਰਮੈਨ ਸ੍ਰ. ਚਰਨਜੀਤ ਸਿੰਘ ਸਹੋਤਾ, ਸ੍ਰ. ਸੁਖਪਾਲ ਧਾਲੀਵਾਲ, ਸ੍ਰ. ਸੁਖਦੇਵ ਧਾਲੀਵਾਲ, ਸ੍ਰ. ਭੁਪਿੰਦਰ ਸਿੰਘ ਢਿੱਲੋਂ, ਸ੍ਰ. ਸੁਰਜੀਤ ਗਰੇਵਾਲ, ਸ੍ਰ. ਮਹਿੰਦਰ ਸਿੰਘ ਢਾਹ, ਆਰ.ਐਸ.ਐਮ. ਟਰੱਕਿੰਗ ਦੇ ਮਾਲਕ ਸ੍ਰ. ਰਾਜਿੰਦਰ ਸਿੰਘ ਮਾਨ, ਸ੍ਰੀ ਰੋਹਿਤ ਰਾਮਪਾਲ, ਸ੍ਰੀ ਰਮਨ ਰਾਮਪਾਲ, ਸ੍ਰ. ਕਮਲਵੀਰ ਸਿੰਘ, ਸ੍ਰ. ਕਮਲਜੀਤ ਸਿੰਘ ਕਾਹਲੋਂ, ਸ੍ਰੀ ਵਿਜੈ ਸੈਣੀ, ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਸ੍ਰੀ ਸੁੱਚਾ ਰਾਮ ਭਾਰਟਾ ਸਾਬਕਾ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਭਾ ਬੇਏਰੀਆ ਆਦਿ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰੈੱਡੀ ਨੇ ਕਿਹਾ ਕਿ ਜਦੋਂ ਵਿਦੇਸ਼ਾਂ ’ਚ ਬੱਚੇ ਪੜ੍ਹਨ ਜਾਂਦੇ ਹਨ ਤਾਂ ਉਨ੍ਹਾਂ ਨੂੰ ਗੁਰੂ ਘਰਾਂ ਦਾ ਸਹਾਰਾ ਹੁੰਦਾ ਹੈ ਉਹ ਬਿਨਾਂ ਕਿਸੇ ਭੈਅ ਅਤੇ ਭੇਦਭਾਵ ਦੇ ਉਥੇ ਜਾ ਕੇ ਰਹਿ ਸਕਦੇ ਹਨ ਅਤੇ ਗੁਰੂ ਕੇ ਲੰਗਰ ਛੱਕ ਸਕਦੇ ਹਨ। ਮੇਰੇ ਕਈ ਦੋਸਤਾਂ ਨੇ ਇਸ ਤਰ੍ਹਾਂ ਕਰਕੇ ਗੁਰੂਘਰਾਂ ’ਚ ਸਹਾਰਾ ਲਿਆ ਸੀ। ਉਨ੍ਹਾਂ ਕਿਹਾ ਕਿ ਸਿੱਖ ਭਾਰਤ ਦੀ ਸ਼ਾਨ ਹਨ। ਸਿੱਖ ਭਾਰਤ ਅਤੇ ਭਾਰਤ ਸਿੱਖ ਹੈ। ਪੰਜਾਬੀਆਂ ਦੀ ਪੂਰੀ ਦੁਨੀਆ ’ਚ ਧਾਕ ਹੈ। ਪੰਜਾਬੀ ਨੰਬਰ ਇਕ ਕਮਿਊਨਿਟੀ ਹੈ। ਪੰਜਾਬ ’ਚ ਹਿੰਦੂ ਸਿੱਖਾਂ ਦਾ ਕਦੇ ਕੋਈ ਰੌਲਾ ਨਹੀਂ ਰਿਹਾ। ਉਨ੍ਹਾਂ ਨੇ ਜਿਥੇ ਯੂਨਾਈਟਡ ਪੰਜਾਬ ਫਰੰਟ ਦਾ ਧੰਨਵਾਦ ਕੀਤਾ, ਉਥੇ ਕਿਸੇ ਵੀ ਪੰਜਾਬੀ ਨੂੰ ਕਿਸੇ ਕਿਸਮ ਦੀ ਕੋਈ ਲੋੜ ਹੋਵੇ ਤਾਂ ਬਿਨਾਂ ਝਿਜਕ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਉਪਰੰਤ ਵੱਖ ਵੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਇਸ ਸਮਾਗਮ ਦੀ ਰੂਹੇ ਰਵਾ ਸ੍ਰੀ ਪੰਕਜ ਆਂਸਲ ਵਲੋਂ ਸਾਰਿਆਂ ਦਾ ਤਹਿ ਦਿਲੋਂ ਤੋਂ ਧੰਨਵਾਦ ਕੀਤਾ ਗਿਆ।