ਯੂਨਾਈਟਡ ਨੇਸ਼ਨ ’ਚ ਸਿੱਖ ਆਗੂਆਂ ਵਲੋ ਸਿੱਖ ਨਸਲਕੁਸ਼ੀ ਉਪਰ ਡੋਜ਼ੀਅਰ (Dossier submitted ) ਸੌਂਪਿਆ ਗਿਆ

ਯੂਨਾਈਟਡ ਨੇਸ਼ਨ ’ਚ ਸਿੱਖ ਆਗੂਆਂ ਵਲੋ ਸਿੱਖ ਨਸਲਕੁਸ਼ੀ ਉਪਰ ਡੋਜ਼ੀਅਰ (Dossier submitted ) ਸੌਂਪਿਆ ਗਿਆ

ਯੂਨਾਈਟਡ ਨੇਸ਼ਨ ਵਿੱਚ ਡੋਜ਼ੀਅਰ ਸਂੌਪਣ ਸਿਰਫ ਦੇਸ਼ਾਂ ਨੂੰ ਇਜ਼ਾਜਤ ਹੁੰਦੀ ਸਿੱਖਾਂ ਨੂੰ ਇਜ਼ਾਜਤ
ਦੇ ਕੇ ਸੰਯੁਕਤ ਰਾਸ਼ਟਰ (ਯੂ.ਐਨ.) ਨੇ ਇਤਿਹਾਸ ਸਿਰਜਿਆ : ਡਾ. ਪਿ੍ਰਤਪਾਲ ਸਿੰਘ


ਨਿਊਯਾਰਕ (ਸਾਡੇ ਲੋਕ) : ਸੰਯੁਕਤ ਰਾਸ਼ਟਰ (ਯੂ.ਐਨ.) ਦਾ ਨਸਲਕੁਸ਼ੀ ਦੇ ਅਪਰਾਧ ਤੇ ਇਸ ਅਪਰਾਧ ਦੀ ਰੋਕਥਾਮ ਦੇ ਪੀੜਤਾਂ ਦੀ ਯਾਦਗਾਰ ਅਤੇ ਸਨਮਾਨ ਦਾ ਅੰਤਰਰਾਸ਼ਟਰੀ ਦਿਵਸ ਜੋ ਹਰ ਸਾਲ 9 ਦਸੰਬਰ ਨੂੰ ਦੁਨੀਆਂ ਭਰ ਵਿਚ ਨਸਲਕੁਸ਼ੀ ਦੇ ਪੀੜਤਾਂ ਦੀ ਯਾਦ ’ਚ ਨਸਲਕੁਸ਼ੀ ਕਨਵੈਨਸ਼ਨ ਦੀ ਵਰ੍ਹੇਗੰਢ ਦੇ ਸਨਮਾਨ ਲਈ ਮਨਾਇਆ ਜਾਂਦਾ ਹੈ। ਇਸ ਸਾਲ ਨਸਲਕੁਸ਼ੀ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ 74ਵੀਂ ਵਰ੍ਹੇਗੰਢ ’ਤੇ ਸੰਯੁਕਤ ਰਾਸ਼ਟਰ ਹੈਡਕੁਆਰਟਰ ਵਿਖੇ ਸਿੱਖ ਕੌਮ ਦੇ ਨੁਮਾਇੰਦੇ ਵੀ ਪੁੱਜੇ। ਸਿੱਖ ਭਾਈਚਾਰੇ ਦੀ ਇਹ ਸ਼ਮੂਲੀਅਤ ਹਰ ਸਿੱਖ ਲਈ ਮਾਣ ਵਾਲੀ ਗੱਲ ਹੈ। ਇਸ ਵਰ੍ਹੇਗੰਢ ਮੌਕੇ ਡਾਕਟਰ ਪਿ੍ਰਤਪਾਲ ਸਿੰਘ ਅਤੇ ਡਾਕਟਰ ਚੀਮਾ ਅਤੇ ਨੇ ਸੰਯੁਕਤ ਰਾਸ਼ਟਰ ਦੇ ਅੰਡਰ ਸੈਕਟਰੀ ਜਨਰਲ Alice Wairimu Nderitu ਨੂੰ ਸਿੱਖ ਨਸਲਕੁਸ਼ੀ ਬਾਰੇ ਇੱਕ ਮੰਗ ਪੱਤਰ ਸੌਂਪਿਆ।


ਦੱਸਣਯੋਗ ਹੈ ਕਿ 9 ਦਸੰਬਰ 1948 ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂ.ਐਨ.ਜੀ.ਏ.) ਦੁਆਰਾ ਪਹਿਲੀ ਵਾਰ ਮਨੁੱਖੀ ਅਧਿਕਾਰ ਸੰਧੀ ਨੂੰ ਅਪਣਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਸਾਲ 1984 ’ਚ ਦਿੱਲੀ ਸਮੇਤ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿਚ ਸਿੱਖ ਨਸਲਕੁਸ਼ੀ ਕੀਤੀ ਗਈ ਸੀ। ਜਿਸ ਦੇ ਰੋਸ ਵਜੋਂ ਅਮਰੀਕਨ ਸਿੱਖ ਕਾਂਗਰੇਸ਼ਨਲ ਕਮੇਟੀ ਵੱਲੋਂ ਸਮੇਂ-ਸਮੇਂ ’ਤੇ ਆਵਾਜ਼ ਉਠਾਈ ਜਾਂਦੀ ਰਹੀ ਹੈ। ਡਾ. ਪਿ੍ਰਤਪਾਲ ਸਿੰਘ ਨੇ ਦੱਸਿਆ ਕਿ 1984 ਦਾ ਦੌਰ ਇਕ ਘਿਨਾਉਣਾ ਸਮਾਂ ਸੀ, ਜਿਸ ਦੌਰਾਨ ਹੋਈ ਨਸਲਕੁਸ਼ੀ ਨੇ ਦੁਨੀਆਂ ਭਰ ਦੇ ਸਿੱਖ ਹਿਰਦਿਆਂ ਨੂੰ ਵਲੂੰਧਰ ਦਿੱਤਾ ਸੀ। ਯੂ.ਐਨ. ਵਿਚ ਇਸ ਸੰਬੰਧੀ ਲਗਾਤਾਰ ਆਵਾਜ਼ ਉਠਾਈ ਜਾਂਦੀ ਰਹੇਗੀ, ਤਾਂਕਿ ਸਿੱਖ ਕੌਮ ਨੂੰ ਇਨਸਾਫ ਮਿਲ ਸਕੇ।