ਮੌਜੂਦਾ ਦੌਰ ਦੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਦਾ ਜਨਮ ਦਿਹਾੜਾ ਗੁਰਦੁਆਰਾ ਗੁਰਮਤਿ ਪ੍ਰਕਾਸ਼ ਮਨਟੀਕਾ ਵਿਖੇ ਸ਼ਰਧਾ ਤੇ ਸੇਵਾ ਨਾਲ ਮਨਾਇਆ

ਮੌਜੂਦਾ ਦੌਰ ਦੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਦਾ ਜਨਮ ਦਿਹਾੜਾ ਗੁਰਦੁਆਰਾ ਗੁਰਮਤਿ ਪ੍ਰਕਾਸ਼ ਮਨਟੀਕਾ ਵਿਖੇ ਸ਼ਰਧਾ ਤੇ ਸੇਵਾ ਨਾਲ ਮਨਾਇਆ

ਸ਼ੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ ਅਤੇ ਗੁਰੂ ਘਰ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ

ਮਨਟੀਕਾ/ਕੈਲੀਫੋਰਨੀਆ : ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੇ ਸਪੁੱਤਰ ਅਤੇ ਸਿੱਖ ਪੰਥ ਦੇ ਮਹਾਨ ਜਰਨੈਲ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜਨਮ ਦਿਹਾੜਾ ਦਿਨ ਬੜੀ ਚੜਦੀਕਲਾ ਅਤੇ ਸਤਿਕਾਰ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ-ਅਗਵਾਈ ਹੇਠ ਭਾਈ ਤਰਲੋਚਨ ਸਿੰਘ ਜੀ ਸਪੁੱਤਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤ ਵੱਲੋਂ ਗੁਰਦੁਆਰਾ ਗੁਰਮਤਿ ਪ੍ਰਕਾਸ਼ ਮਨਟੀਕਾ ਕੈਲੀਫੋਰਨੀਆ ਵਿਖੇ ਮਨਾਇਆ ਗਿਆ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ। ਰਾਗੀ ਸਿੰਘਾਂ ਉਪਰੰਤ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀਆਂ ਦੇ ਸਪੁੱਤਰ ਭਾਈ ਤਰਲੋਚਨ ਸਿੰਘ ਜੀ, ਗਿਆਨੀ ਭਾਈ ਹਰਵਿੰਦਰ ਸਿੰਘ ਜੀ ਦਮਦਮੀ ਟਕਸਾਲ, ਗਿਆਨੀ ਅਮਰਵੀਰ ਸਿੰਘ ਜੀ ਦਮਦਮੀ ਟਕਸਾਲ, ਗਿਆਨੀ ਜਤਿੰਦਰ ਸਿੰਘ ਜੀ ਦਮਦਮੀ ਟਕਸਾਲ, ਭਾਈ ਤਰਸੇਮ ਸਿੰਘ ਜੀ ਟੁਲੈਰੀ ਨੇ ਭਾਈ ਸਾਹਿਬ ਜੀ ਦਾ ਇਤਿਹਾਸ ਸੰਗਤਾਂ ਸਾਂਝਾ ਕੀਤਾ ਅਤੇ ਕੈਲੀਫੋਰਨੀਆ ਗਤਕਾ ਦਲ ਨੇ ਗਤਕੇ ਦੇ ਜੌਹਰ ਦਿਖਾਏ। ਇਸ ਮੌਕੇ ਬੀਬੀ ਹਰਮੀਤ ਕੌਰ ਜੀ ਧਰਮ ਸੁਪਤਨੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜੀ ਦਾ ਸਿੱਖ ਸੰਗਤਾਂ ਵੱਲੋਂ ਸਤਿਕਾਰ ਕੀਤਾ ਗਿਆ।