ਮੋਦੀ ਸਰਕਾਰ ਦੀ ਹੈਟਰਿਕ ਅਤੇ ਵਰਲਡ ਕੱਪ ਜਿੱਤਣ ’ਤੇ ਕੈਲੀਫੋਰਨੀਆ ਵਿਚ ਇਤਿਹਾਸਕ ਇਕੱਠ ਅਤੇ ਰੰਗਾਰੰਗ ਪ੍ਰੋਗਰਾਮ

ਮੋਦੀ ਸਰਕਾਰ ਦੀ ਹੈਟਰਿਕ ਅਤੇ ਵਰਲਡ ਕੱਪ ਜਿੱਤਣ ’ਤੇ ਕੈਲੀਫੋਰਨੀਆ ਵਿਚ ਇਤਿਹਾਸਕ ਇਕੱਠ ਅਤੇ ਰੰਗਾਰੰਗ ਪ੍ਰੋਗਰਾਮ

ਮਿਲਪੀਟਸ/ਕੈਲੀਫੋਰਨੀਆ : ਭਾਰਤ ਵਿਚ ਨਰਿੰਦਰ ਮੋਦੀ (ਬੀਜੇਪੀ) ਦੀ ਤੀਜੀ ਵਾਰ ਸਰਕਾਰ ਬਣਨ ਨਾਲ ਜਿਥੇ ਦੁਨੀਆ ਭਰ ਵਿਚ ਵਸਦੇ ਸਮੁੱਚੇ ਭਾਰਤੀਆਂ ਵਿਚ ਮਾਹੌਲ ਵਿਆਹ ਵਰਗਾ ਹੈ, ਉਥੇ ਕੈਲੀਫੋਰਨੀਆ ਦੇ ਬੇ-ਏਰੀਆ ਸ਼ਹਿਰ ਮਿਲਪੀਟਸ ’ਚ ਮੋਦੀ ਸਰਕਾਰ ਦੀ ਹੈਟਰਿਕ ਲੱਗਣ ਉਪਰ ਅਤੇ ਭਾਰਤੀ ਕ੍ਰਿਕਟ ਟੀਮ ਵਲੋਂ ਵਰਲਡ ਕੱਪ ਜਿੱਤਣ ਦੀ ਖੁਸ਼ੀ ’ਚ ਵੱਡਾ ਇਕੱਠ ਹੋਇਆ ਜਿਸ ਵਿਚ ਬਿਜਨਸਮੈਨ, ਡਾਕਟਰ, ਕਮਿਊਨਿਟੀ ਦੇ ਲੀਡਰ ਅਤੇ ਪਰਿਵਾਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਇਸ ਭਰਵੇਂ ਇਕੱਠ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿਚ ਡਾ. ਰਮੇਸ਼ ਜਾਪਰਾ, ਸ੍ਰੀ ਸਚਿਦਰ ਨਾਥ ਅਸ਼ੀਸ਼ ਖੁਰਾਣਾ, ਵੈਨਕਟ ਕੋਮਾਤੀ (NR9 “4P), ਰਾਮ ਟੋਟਾ NR9 Jan Sena ਅਤੇ ਹੋਰ ਬੁਲਾਰੇ ਸ਼ਾਮਲ ਸਨ। ਇਸ ਸਮੇਂ ਬੀਜੇਪੀ ਦੇ ਉਘੇ ਆਗੂ ਸ੍ਰੀ 7 patwra 4han ਸ੍ਰੀਮਤੀ Ritu Maheshwari, ਉਘੇ ਸ਼ਾਇਰ ਪੰਕਜ ਆਂਸਲ, ਸ੍ਰੀ ਨੀਰਜ ਭਾਟੀਆ ਅਤੇ ਹੋਰ ਆਗੂ ਸ਼ਾਮਲ ਸਨ। ਇਸ ਸਮੇਂ ਉਚ ਕੋਟੀ ਦੇ ਗਾਇਕ ਸ੍ਰੀਮਤੀ ਅਲਕ ਭਟਨਾਗਰ ਅਤੇ ਉਘੇ ਗਾਇਕ 4haval N. Shah ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਆਪਣੇ ਸੰਗੀਤ ਅਤੇ ਦੇਸ਼ ਭਗਤੀ ਗੀਤਾਂ ਨਾਲ ਸਰੋਤਿਆਂ ਨੂੰ ਕੀਲਕੇ ਰੱਖ ਦਿੱਤਾ।
ਇਸ ਸਮੇਂ ਅਮਰੀਕਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਵੱਖ-ਵੱਖ ਸਟੇਟਾਂ ਤੋਂ ਆਏ ਆਗੂਆਂ ਦਾ ਸਿਰੋਪੇ ਪਾਕੇ ਸਨਮਾਨ ਕੀਤਾ ਗਿਆ। ਇਹ ਪ੍ਰੋਗਰਾਮ ਜਿਥੇ ਖੁਸ਼ੀਆਂ ਅਤੇ ਖੇੜਿਆਂ ਭਰਿਆ ਸੀ, ਉਥੇ ਭਰਵਾਂ ਅਤੇ ਯਾਦਗਾਰੀ ਇਕੱਠ ਸੀ। ਅਖੀਰ ’ਚ ਸਾਰਿਆਂ ਨੇ ਸਵਾਇਸ਼ਟ ਖਾਣਾ ਖਾ ਕੇ ਇਕ ਦੂਜੇ ਤੋਂ ਅਲਵਿਦਾ ਲਈ ਅਤੇ ਦੋ ਇਤਿਹਾਸਕ ਜਿੱਤਾਂ ਉਪਰ ਵਧਾਈ ਦਿੱਤੀ।