ਮੋਦੀ ਵੱਲੋਂ ਮੰਦਰ ਦੀ ਉਸਾਰੀ ਦੇ ਕੰਮ ’ਚ ਲੱਗੇ ਵਰਕਰਾਂ ਦਾ ਸਨਮਾਨ

ਮੋਦੀ ਵੱਲੋਂ ਮੰਦਰ ਦੀ ਉਸਾਰੀ ਦੇ ਕੰਮ ’ਚ ਲੱਗੇ ਵਰਕਰਾਂ ਦਾ ਸਨਮਾਨ

ਅਯੁੱਧਿਆ/ਮੁੰਬਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁਧਿਆ ’ਚ ਰਾਮ ਮੰਦਰ ਦੀ ਉਸਾਰੀ ਨਾਲ ਜੁੜੇ ਵਰਕਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸ੍ਰੀ ਮੋਦੀ ਨੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ। ਉੱਧਰ ਉੱਤਰੀ ਮਹਾਰਾਸ਼ਟਰ ਦੇ 60 ਸਾਲਾ ਵਿਲਾਸ ਭਾਵਸਰ ਨੇ ਰਾਮ ਮੰਦਰ ਬਣਨ ’ਤੇ 32 ਸਾਲ ਪੈਰਾਂ ’ਚ ਚੱਪਲ ਪਹਿਨੀ ਹੈ। ਉਸ ਨੇ 1992 ’ਚ ਸਹੁੰ ਖਾਧੀ ਸੀ ਕਿ ਜਦੋਂ ਤੱਕ ਅਯੁੱਧਿਆ ’ਚ ਵੱਡੇ ਰਾਮ ਮੰਦਰ ਦਾ ਨਿਰਮਾਣ ਨਹੀਂ ਹੋ ਜਾਂਦਾ, ਉਹ ਨੰਗੇ ਪੈਰੀਂ ਰਹੇਗਾ। ਅੱਜ ਉਸ ਦਾ ਸੁਫਨਾ ਪੂਰਾ ਹੋਣ ’ਤੇ ਉਸ ਨੇ ਜਲਗਾਓਂ ਜ਼ਿਲ੍ਹੇ ਦੇ ਜਾਮਨੇਰ ’ਚ ਕਰਵਾਏ ਗਏ ਸਮਾਗਮ ਦੌਰਾਨ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਗਿਰੀਸ਼ ਮਹਾਜਨ ਨੇ ਭਾਵਸਰ ਨੂੰ ਚੱਪਲ ਦਾ ਜੋੜਾ ਭੇਟ ਕੀਤਾ ਜੋ ਬਾਅਦ ਵਿੱਚ ਉਸ ਨੇ ਪਹਿਨ ਲਿਆ।