ਮੋਦੀ ਵੱਲੋਂ ‘ਮੇਕ ਇਨ ਇੰਡੀਆ’ ਤਹਿਤ ਹਾਸਲ ਉਪਲੱਬਧੀਆਂ ਦੀ ਸ਼ਲਾਘਾ

ਮੋਦੀ ਵੱਲੋਂ ‘ਮੇਕ ਇਨ ਇੰਡੀਆ’ ਤਹਿਤ ਹਾਸਲ ਉਪਲੱਬਧੀਆਂ ਦੀ ਸ਼ਲਾਘਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮੇਕ ਇਨ ਇੰਡੀਆ’ ਉੱਦਮ ਤਹਿਤ ਆਲਮੀ ਪੱਧਰ ਉਤੇ ਹਾਸਲ ਕੀਤੀਆਂ ਗਈਆਂ ਉਪਲੱਬਧੀਆਂ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਕੀਤੇ ਟਵੀਟ ਦਾ ਹਵਾਲਾ ਦਿੰਦਿਆਂ ਭਾਰਤ ਵੱਲੋਂ ਇਸ ਸਬੰਧੀ ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕੀਤੀ। ਮੋਜ਼ਮਬੀਕ ਦੇ ਦੌਰੇ ਉਤੇ ਗਏ ਜੈਸ਼ੰਕਰ ਨੇ ਉੱਥੇ ‘ਮੇਡ ਇਨ ਇੰਡੀਆ’ ਰੇਲਗੱਡੀ ਵਿਚ ਸਫ਼ਰ ਕੀਤਾ ਹੈ। ਜੈਸ਼ੰਕਰ ਦੇ ਟਵੀਟ ਨੂੰ ਟੈਗ ਕਰਦਿਆਂ ਮੋਦੀ ਨੇ ਕਿਹਾ, ‘ਇਸ ਨਾਲ ਹਰ ਭਾਰਤੀ ਖ਼ੁਸ਼ ਹੋਵੇਗਾ। ‘ਮੇਕ ਇਨ ਇੰਡੀਆ’ ਆਲਮੀ ਪੱਧਰ ਉਤੇ ਛਾ ਰਿਹਾ ਹੈ।’ ਮੋਦੀ ਨੇ ਇਸ ਮੌਕੇ ਵਿਦਰਭ ਖੇਤਰ ਵਿਚ ਉਸਾਰੇ ਛੇ ਪੁਲਾਂ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਕੀਤੇ ਟਵੀਟ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਵਿਦਰਭ ਖੇਤਰ ਵਿਚ ਸੰਪਰਕ ਮਜ਼ਬੂਤ ਹੋਵੇਗਾ। ਮੋਦੀ ਨੇ ਮੁੰਬਈ ਵਿਚ ਹੋ ਰਹੇ ਐੱਸਸੀਓ ਫੂਡ ਫੈਸਟੀਵਲ ਦਾ ਵੀ ਜ਼ਿਕਰ ਕੀਤਾ।