ਮੋਦੀ ਵੱਲੋਂ ਦਿੱਲੀ ’ਚ ਜੀ-20 ਸੰਮੇਲਨ ਨੂੰ ਸਫਲ ਬਣਾਉਣ ਦਾ ਸੱਦਾ

ਮੋਦੀ ਵੱਲੋਂ ਦਿੱਲੀ ’ਚ ਜੀ-20 ਸੰਮੇਲਨ ਨੂੰ ਸਫਲ ਬਣਾਉਣ ਦਾ ਸੱਦਾ

ਰਾਜਧਾਨੀ ’ਚ 9 ਤੇ 10 ਸਤੰਬਰ ਨੂੰ ਹੋਵੇਗਾ ਸਿਖਰ ਸੰਮੇਲਨ, 40 ਦੇਸ਼ਾਂ ਦੇ ਮੁਖੀ ਲੈਣਗੇ ਹਿੱਸਾ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪ੍ਰਧਾਨਗੀ ਹੇਠ ਕੀਤੇ ਜਾਣ ਵਾਲੇ ਜੀ-20 ਸਿਖਰ ਸੰਮੇਲਨ ਵਿੱਚ ਜਨਭਾਵਨਾ ਦੀ ਹਿੱਸੇਦਾਰੀ ਨੂੰ ਅਹਿਮ ਦੱਸਦੇ ਹੋਏ ਦੇਸ਼ ਵਾਸੀਆਂ ਨੂੰ ਦੇਸ਼ ਦਾ ਮਾਣ ਵਧਾਉਣ ਲਈ ਇਸ ਸੰਮਲਨ ਨੂੰ ਸਫਲ ਬਣਾਉਣ ਦਾ ਸੁਨੇਹਾ ਦਿੱਤਾ ਹੈ। ਪ੍ਰੋਗਰਾਮ ਮਨ ਕੀ ਬਾਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਧਾਨੀ ਦਿੱਲੀ ਵਿੱਚ 9 ਤੇ 10 ਸਤੰਬਰ ਨੂੰ ਜੀ20 ਸਿਖਰ ਸੰਮੇਲਨ ਕਰਵਾਇਆ ਜਾਣਾ ਹੈ। ਇਸ ਸੰਮੇਲਨ ’ਚ ਭਾਗ ਲੈਣ ਲਈ 40 ਦੇਸ਼ਾਂ ਦੇ ਮੁਖੀ ਤੇ ਹੋਰ ਪ੍ਰਤੀਨਿਧੀ ਦਿੱਲੀ ਆ ਰਹੇ ਹਨ ਜੋ ਕਿ ਇਸ ਸੰਮੇਲਨ ਦੇ ਇਤਿਹਾਸ ਵਿੱਚ ਹੁਣ ਤਕ ਦਾ ਸਭ ਤੋਂ ਵੱਡਾ ਇਕੱਠ ਹੋਵੇਗਾ। ਉਨ੍ਹਾਂ ਕਿਹਾ,‘‘ ਮੈਂ ਦੇਸ਼ ਵਾਸੀਆਂ ਨੂੰ ਕਹਾਂਗਾ, ਆਓ ਮਿਲ ਕੇ ਜੀ20 ਸੰਮੇਲਨ ਨੂੰ ਸਫਲ ਬਣਾਈਏ। ਦੇਸ਼ ਦਾ ਮਾਨ ਵਧਾਈਏ।’’