ਮੈਂ ਜ਼ਿੰਦਾ ਹਾਂ, ਕੈਂਸਰ ਨੇ ਮੈਨੂੰ ਨਹੀਂ ਹਰਾਇਆ: ਪੂਨਮ ਪਾਂਡੇ

ਮੈਂ ਜ਼ਿੰਦਾ ਹਾਂ, ਕੈਂਸਰ ਨੇ ਮੈਨੂੰ ਨਹੀਂ ਹਰਾਇਆ: ਪੂਨਮ ਪਾਂਡੇ

ਮੁੰਬਈ: ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਦੀ ਬੀਤੇ ਦਿਨ ਮੌਤ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਅੱਜ ਪੂਨਮ ਸਰਵੀਕਲ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਬਣਾਈ ਗਈ ਇੱਕ ਵੀਡੀਓ ਵਿੱਚ ਦਿਖਾਈ ਦਿੱਤੀ ਹੈ। ਇਸ ਵੀਡੀਓ ਵਿੱਚ ਪੂਨਮ ਨੇ ਕਿਹਾ, ‘‘ਮੈਂ ਜ਼ਿੰਦਾ ਹਾਂ ਅਤੇ ਸਰਵੀਕਲ ਕੈਂਸਰ ਨੇ ਮੈਨੂੰ ਨਹੀਂ ਹਰਾਇਆ।’’ ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੂੰ ਇਸ ਕੈਂਸਰ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਅਦਾਕਾਰਾ ਵੱਲੋਂ ਖ਼ੁਦ ਆਪਣੀ ਟੀਮ ਨਾਲ ਰਲ ਕੇ ਸਰਵੀਕਲ ਕੈਂਸਰ ਕਾਰਨ ਮੌਤ ਹੋਣ ਦੀ ਅਫਵਾਹ ਉਡਾਈ ਗਈ ਸੀ। ਅਦਾਕਾਰ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਪੇਜ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਦਿੱਤੀ।