‘ਮੁੱਖ ਮੰਤਰੀ ਤੀਰਥ ਯਾਤਰਾ’ ਦਾ ਪਹਿਲਾ ਜਥਾ ਰਵਾਨਾ

‘ਮੁੱਖ ਮੰਤਰੀ ਤੀਰਥ ਯਾਤਰਾ’ ਦਾ ਪਹਿਲਾ ਜਥਾ ਰਵਾਨਾ

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਵਿੱਚ ਜਥੇ ਨੇ ਹਜ਼ੂਰ ਸਾਹਿਬ ਲਈ ਚਾਲੇ ਪਾਏ
ਸੁਨਾਮ ਊਧਮ ਸਿੰਘ ਵਾਲਾ- ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਦੇ ਪਹਿਲੇ ਪੜਾਅ ਅਧੀਨ ਹਲਕਾ ਸੁਨਾਮ ਤੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਵਿੱਚ 61 ਸ਼ਰਧਾਲੂਆਂ ਦਾ ਪਹਿਲਾ ਜਥਾ ਤਖਤ ਸ਼੍ਰੀ ਹਜ਼ੂਰ ਸਾਹਿਬ ਲਈ ਸੁਨਾਮ ਤੋਂ ਰਵਾਨਾ ਕੀਤਾ ਗਿਆ। ਇਸ ਵਿੱਚ ਹਲਕਾ ਸੁਨਾਮ ਦੇ ਵੱਖੋ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਸ਼ਰਧਾਲੂ ਦਰਸ਼ਨਾਂ ਲਈ ਗਏ। ਇਸ ਯਾਤਰਾ ਦੌਰਾਨ ਰਹਿਣਾ-ਖਾਣਾ ਆਦਿ ਬਿਲਕੁਲ ਮੁਫਤ ਹੋਵੇਗਾ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਰਧਾਲੂਆਂ ਨੂੰ ਵਧਾਈ ਸੰਦੇਸ਼ ਦਿੰਦਿਆਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਮੰਤਵ ਸ਼ਰਧਾਲੂਆਂ ਨੂੰ ਦੇਸ਼ ਭਰ ਵਿੱਚ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨ ਕਰਵਾਉਣਾ ਹੈ। ਸਰਕਾਰ ਵੱਲੋਂ ਯਾਤਰਾ ਕਰਵਾਉਣ ਲਈ ਦੋ ਤਰ੍ਹਾਂ ਦੇ ਸਾਧਨ ਰੱਖੇ ਗਏ ਹਨ। ਯਾਤਰਾ ਦੌਰਾਨ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰੇਲਾਂ ਅਤੇ ਬੱਸਾਂ ਰਵਾਨਾ ਹੋਣਗੀਆਂ। ਰਵਾਨਾ ਹੋਈ ਇਸ ਯਾਤਰਾ ਦੌਰਾਨ ਸੰਗਤਾਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨਗੀਆਂ।

ਇਸ ਮੌਕੇ ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੋਂਸਲ, ਮੁਕੇਸ ਜੂਨੇਜਾ ਚੇਅਰਮੈਨ, ਸਾਹਿਬ ਸਿੰਘ, ਸੰਦੀਪ ਜਿੰਦਲ ਬਲਾਕ ਪ੍ਰਧਾਨ, ਹਰਮੀਤ ਵਿਰਕ, ਰਵੀ ਗੋਇਲ, ਸਿਕੰਦਰ ਸਿੰਘ, ਸੰਜੀਵ ਕੁਮਾਰ, ਨਰਿੰਦਰ ਠੇਕੇਦਾਰ, ਤਾਰੀ ਮੋਰਾਵਾਲੀ, ਕੁਲਵੀਰ ਭੰਗੂ ਤੇ ਧਰਮਪਾਲ ਆਦੀ ਹਾਜ਼ਿਰ ਸਨ