ਮੁੱਖ ਗੈਰ-ਨਾਟੋ ਸਹਿਯੋਗੀ ਦੇ ਰੂਪ ’ਚ ਪਾਕਿ ਦਾ ਦਰਜਾ ਖਤਮ ਕਰਨ ਲਈ ਅਮਰੀਕੀ ਸੰਸਦ ’ਚ ਬਿੱਲ ਪੇਸ਼

ਮੁੱਖ ਗੈਰ-ਨਾਟੋ ਸਹਿਯੋਗੀ ਦੇ ਰੂਪ ’ਚ ਪਾਕਿ ਦਾ ਦਰਜਾ ਖਤਮ ਕਰਨ ਲਈ ਅਮਰੀਕੀ ਸੰਸਦ ’ਚ ਬਿੱਲ ਪੇਸ਼

ਵਾਸ਼ਿੰਗਟਨ : ਅਮਰੀਕਾ ਦੇ ਇਕ ਸੰਸਦ ਮੈਂਬਰ ਨੇ ਪਾਕਿਸਤਾਨ ਨੂੰ ਇਕ ਵੱਡੇ ਗੈਰ-ਨਾਟੋ ਸਹਿਯੋਗੀ ਵਜੋਂ ਮਾਨਤਾ ਰੱਦ ਕਰਨ ਲਈ ਅਮਰੀਕੀ ਪ੍ਰਤੀਨਿਧੀ ਸਭਾ ’ਚ ਇਕ ਬਿੱਲ ਪੇਸ ਕੀਤਾ ਹੈ, ਜਿਸ ’ਚ ਇਸਲਾਮਾਬਾਦ ਨੂੰ ਕੁਝ ਸਰਤਾਂ ਦੇ ਨਾਲ ਅਮਰੀਕੀ ਰਾਸਟਰਪਤੀ ਤੋਂ ਸਾਲਾਨਾ ਪ੍ਰਮਾਣ ਪੱਤਰ ਲੈਣ ਦੀ ਲੋੜ ਦੀ ਵਿਵਸਥਾ ਹੈ।
ਅਰੀਜੋਨਾ ਦੇ 5ਵੇਂ ਕਾਂਗਰੇਸਨਲ ਡਿਸਟਿ੍ਰਕਟ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸਮੈਨ ਐਂਡੀ ਬਿਗਸ ਨੇ ਬਿੱਲ (80) ਪੇਸ ਕੀਤਾ ਹੈ। ਅਮਰੀਕੀ ਰਾਸਟਰਪਤੀ ਦੁਆਰਾ ਕਾਨੂੰਨ ’ਚ ਦਸਤਖਤ ਕੀਤੇ ਜਾਣ ਤੋਂ ਪਹਿਲਾਂ ਇਸ ਨੂੰ ਪ੍ਰਤੀਨਿਧੀ ਸਦਨ ਤੇ ਸੈਨੇਟ ਦੁਆਰਾ ਪਾਸ ਕੀਤਾ ਜਾਣਾ ਚਾਹੀਦਾ ਹੈ ਤੇ ਲੋੜੀਂਦੀ ਕਾਰਵਾਈ ਲਈ ਪ੍ਰਤੀਨਿਧੀ ਸਦਨ ਦੀ ਵਿਦੇਸੀ ਮਾਮਲਿਆਂ ਦੀ ਕਮੇਟੀ ਨੂੰ ਭੇਜਿਆ ਜਾਣਾ ਚਾਹੀਦਾ ਹੈ।
ਆਮ ਤੌਰ ’ਤੇ ਅਜਿਹੇ ਬਿੱਲ ਪਾਸ ਹੋਣ ’ਚ ਅਸਫਲ ਰਹਿੰਦੇ ਹਨ ਪਰ ਮੌਜੂਦਾ ਬਿੱਲ ਪਾਕਿਸਤਾਨ ਵਿਰੁੱਧ ਸੰਸਦ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ, ਜੋ ਅੱਤਵਾਦ ਨੂੰ ਪਨਾਹ ਦੇਣ ਤੇ ਇਸ ਨੂੰ ਰਾਜ ਦੀ ਨੀਤੀ ਵਜੋਂ ਵਰਤਣ ਲਈ ਜਾਣਿਆ ਜਾਂਦਾ ਹੈ। ਇਕ ਮੁੱਖ ਗੈਰ-ਨਾਟੋ ਸਹਿਯੋਗੀ ਵਜੋਂ ਪਾਕਿਸਤਾਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਬਿੱਲ ’ਚ ਅਮਰੀਕੀ ਰਾਸਟਰਪਤੀ ਨੂੰ ਇਕ ਪ੍ਰਮਾਣ ਪੱਤਰ ਜਾਰੀ ਕਰਨ ਦੀ ਲੋੜ ਹੈ ਕਿ ਪਾਕਿਸਤਾਨ ਨੇ ਹੱਕਾਨੀ ਨੈੱਟਵਰਕ ਦੇ ਮੈਂਬਰਾਂ ਨੂੰ ਗਿ੍ਰਫਤਾਰ ਕਰਨ ਤੇ ਉਨ੍ਹਾਂ ’ਤੇ ਮੁਕੱਦਮਾ ਚਲਾਉਣ ’ਚ ਅਸਫਲਤਾ ਦਿਖਾਈ ਹੈ ਤੇ ਇਸ ਨੇ ਆਪਣੀ ਵਚਨਬੱਧਤਾ ਨੂੰ ਦਰਸਾਉਣ ਲਈ ਕਦਮ ਚੁੱਕੇ ਹਨ ਤਾਂ ਜੋ ਹੱਕਾਨੀ ਨੈੱਟਵਰਕ ਨੂੰ ਕਿਸੇ ਵੀ ਪਾਕਿਸਤਾਨੀ ਖੇਤਰ ਨੂੰ ਪਨਾਹਗਾਹ ਵਜੋਂ ਵਰਤਣ ਤੋਂ ਰੋਕਿਆ ਜਾਵੇ। ਦੋਵਾਂ ਸਥਿਤੀਆਂ ਨੂੰ ਪਾਕਿਸਤਾਨ ਲਈ ਇਕ ਵੱਡੀ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਅਮਰੀਕਾ ’ਚ ਬਹੁਤ ਸਾਰੇ ਹੱਕਾਨੀ ਨੈੱਟਵਰਕ ਨੂੰ ਆਈ. ਐੱਸ. ਆਈ. ਦੀ ਇਕ ਮਹੱਤਵਪੂਰਨ ਸਾਖਾ ਮੰਨਦੇ ਹਨ। ਬਿੱਲ ’ਚ ਅਮਰੀਕੀ ਰਾਸਟਰਪਤੀ ਤੋਂ ਇਹ ਪ੍ਰਮਾਣੀਕਰਣ ਵੀ ਮੰਗਿਆ ਗਿਆ ਹੈ ਕਿ ਪਾਕਿਸਤਾਨ ਅਫਗਾਨਿਸਤਾਨ-ਪਾਕਿਸਤਾਨ ਸਰਹੱਦ ਨੇੜੇ ਹੱਕਾਨੀ ਨੈੱਟਵਰਕ ਵਰਗੇ ਸੰਗਠਨਾਂ ਦੇ ਅੱਤਵਾਦੀਆਂ ਦੀਆਂ ਗਤੀਵਿਧੀਆਂ ਨੂੰ ਸੀਮਤ ਕਰਨ ਲਈ ਅਫਗਾਨਿਸਤਾਨ ਨਾਲ ਸਰਗਰਮੀ ਨਾਲ ਤਾਲਮੇਲ ਕਰਦਾ ਹੈ।