ਮੀਡੀਆ ਲੋਕਾਂ ਦੇ ਅਹਿਮ ਮੁੱਦਿਆਂ ਵੱਲ ਧਿਆਨ ਦੇਵੇ: ਮਹਿਬੂਬਾ

ਮੀਡੀਆ ਲੋਕਾਂ ਦੇ ਅਹਿਮ ਮੁੱਦਿਆਂ ਵੱਲ ਧਿਆਨ ਦੇਵੇ: ਮਹਿਬੂਬਾ

ਸ੍ਰੀਨਗਰ-ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਮੀਡੀਆ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਹ ਲੋਕਾਂ ਦੇ ਅਸਲ ਮੁੱਦਿਆਂ ਵੱਲ ਦੇਣ ਦੀ ਬਜਾਏ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਰਕਾਰੀ ਘਰ ਖਾਲੀ ਕਰਨ ਦਾ ਨੋਟਿਸ ਜਾਰੀ ਕਰਨ ਜਿਹੇ ਗ਼ੈਰ ਮੁੱਦਿਆਂ ’ਤੇ ਚਰਚਾ ਕਰਕੇ ਸਮਾਂ ਬਰਬਾਦ ਕਰ ਰਿਹਾ ਹੈ। ਅਨੰਤਨਾਗ ਜ਼ਿਲ੍ਹੇ ’ਚ ਪਿਤਾ ਮੁਫ਼ਤੀ ਮੁਹੰਮਦ ਸਈਦ ਦੀ ਕਬਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਪੀਪਲਜ਼ ਡੈਮੋਕਰੈਟਿਕ ਪਾਰਟੀ ਮੁਖੀ ਨੇ ਕਿਹਾ ਕਿ ਪਾਸਪੋਰਟ ਜ਼ਬਤ ਕਰਨ, ਈਡੀ ਵੱਲੋਂ ਸਵਾਲ ਕਰਨ ਜਾਂ ਘਰ ਖਾਲੀ ਕਰਨ ਦੇ ਨੋਟਿਸ ਹੁਣ ਉਸ ਨੂੰ ਹੈਰਾਨ ਨਹੀਂ ਕਰਦੇ ਹਨ ਪਰ ਹੈਰਾਨੀ ਤਾਂ ਹੁੰਦੀ ਹੈ ਜਦੋਂ ਇਲੈਕਟ੍ਰਾਨਿਕ ਮੀਡੀਆ ਅਜਿਹੇ ਮੁੱਦਿਆਂ ਨੂੰ ਆਪਣੀ ਤਰਜੀਹ ਬਣਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਇਕ ਨਾਬਾਲਿਗ ਪੁਲੀਸ ਹਿਰਾਸਤ ’ਚ ਮਾਰਿਆ ਗਿਆ ਅਤੇ ਉਸ ’ਤੇ ਚਰਚਾ ਕਰਨ ਦੀ ਬਜਾਏ ਟੀਵੀ ਚੈਨਲ ਮਹਿਬੂਬਾ ਮੁਫ਼ਤੀ ਦੇ ਘਰ ਖਾਲੀ ਕਰਾਉਣ ਦੇ ਨੋਟਿਸ ’ਤੇ ਬਹਿਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚਰਚਾ ਇਸ ਗੱਲ ’ਤੇ ਕੇਂਦਰਿਤ ਹੋਣੀ ਚਾਹੀਦੀ ਸੀ ਕਿ ਨੌਜਵਾਨ ਦੀ ਮੌਤ ਪੁਲੀਸ ਹਿਰਾਸਤ ’ਚ ਕਿਵੇਂ ਹੋ ਸਕਦੀ ਹੈ। ਮਹਿਬੂਬਾ ਨੇ ਕਿਹਾ ਕਿ ਜੇਕਰ ਸਰਕਾਰ ਸੁਰੱਖਿਆ ਦਾ ਭਰੋਸਾ ਦੇਵੇ ਤਾਂ ਉਹ ਘਰ ਖਾਲੀ ਕਰ ਦੇਣਗੇ। –