ਮਿਸਰ, ਇਥੋਪੀਆ, ਇਰਾਨ, ਅਰਜਨਟੀਨਾ, ਯੂਏਈ ਅਤੇ ਸਾਊਦੀ ਅਰਬ ਬਣਨਗੇ ਬਰਿਕਸ ਦੇ ਮੈਂਬਰ

ਮਿਸਰ, ਇਥੋਪੀਆ, ਇਰਾਨ, ਅਰਜਨਟੀਨਾ, ਯੂਏਈ ਅਤੇ ਸਾਊਦੀ ਅਰਬ ਬਣਨਗੇ ਬਰਿਕਸ ਦੇ ਮੈਂਬਰ

ਨਵੀਂ ਦਿੱਲੀ- ਬਰਿਕਸ ਸਮੂਹ ਨੇ ਅੱਜ ਐਲਾਨ ਕੀਤਾ ਕਿ ਛੇ ਦੇਸ਼ ਮਿਸਰ, ਇਥੋਪੀਆ, ਇਰਾਨ, ਅਰਜਨਟੀਨਾ, ਯੂਏਈ ਅਤੇ ਸਾਊਦੀ ਅਰਬ ਨੂੰ ਫੁੱਲ ਟਾਈਮ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇਗਾ। ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਬਰਿਕਸ ਸੰਮੇਲਨ ‘ਚ ਇਹ ਐਲਾਨ ਕੀਤਾ। ਇਹ ਮੈਂਬਰਸ਼ਿਪ 1 ਜਨਵਰੀ, 2024 ਤੋਂ ਲਾਗੂ ਹੋਵੇਗੀ।