ਮਿਡਲ ਸਕੂਲ ਦੇ ਵਿਦਿਆਰਥੀ ਬ੍ਰਹਮਜੋਤ ਸਿੰਘ ਧਾਮੀ ਨੇ ਪਰਿਵਾਰ ਅਤੇ ਕਮਿਊਨਿਟੀ ਦਾ ਨਾਮ ਕੀਤਾ ਰੌਸ਼ਨ

ਮਿਡਲ ਸਕੂਲ ਦੇ ਵਿਦਿਆਰਥੀ ਬ੍ਰਹਮਜੋਤ ਸਿੰਘ ਧਾਮੀ ਨੇ ਪਰਿਵਾਰ ਅਤੇ ਕਮਿਊਨਿਟੀ ਦਾ ਨਾਮ ਕੀਤਾ ਰੌਸ਼ਨ

ਸਕੂਲ ਵਲੋਂ ਬ੍ਰਹਮਜੋਤ ਸਿੰਘ ‘ਸਟੂਡੈਂਟ ਆਫ਼ ਯੀਅਰ’ ਨਾਲ ਸਨਮਾਨਿਤ

ਫਰੀਮਾਂਟ/ਕੈਲੀਫੋਰਨੀਆ, (ਸਾਡੇ ਲੋਕ) : ਕਮਿਸ਼ਨਰ ਪੁਲਿਸ ਅਫ਼ਸਰ ਸ੍ਰ. ਤਜਿੰਦਰ ਸਿੰਘ ਧਾਮੀ ਅਤੇ ਪਰਿਵਾਰ ਦਾ ਸਿਰ ਮਾਣ ਅਤੇ ਖੁਸ਼ੀਆਂ ਨਾਲ ਉਚਾ ਹੋ ਗਿਆ ਜਦੋਂ ਉਨ੍ਹਾਂ ਦੇ ਸਪੁੱਤਰ ਸ੍ਰ. ਬ੍ਰਹਮਜੋਤ ਸਿੰਘ ਸਪੁੱਤਰ ਨੂੰ ਮਿਡਲ ਸਕੂਲ ਵਲੋਂ ਸਪੈਸ਼ਲ ਰਿਕੋਗਨਾਈਜੇਸ਼ਨ ਐਵਾਰਡ ਐਵਾਰਡ ਮਿਲਿਆ। ਇਹ ਐਵਾਰਡ ਸਾਰਾ ਸਾਲ ਦੀ ਅਸੈਸਮੈਂਟ ਤੋਂ ਬਾਅਦ ਕਿਸੇ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ। ਵਾਲਟਰ ਮਿਡਲ ਸਕੂਲ ਵਲੋਂ 2022-2023 ਦਾ ਇਹ ਐਵਾਰਡ ਸ੍ਰ. ਬ੍ਰਹਮਜੋਤ ਸਿੰਘ ਧਾਮੀ ਨੂੰ ਦਿੱਤਾ ਗਿਆ ਜਿਸ ਨਾਲ ਕਮਿਊਨਿਟੀ ਅਤੇ ਪਰਿਵਾਰ ਦਾ ਨਾਮ ਰੌਸ਼ਨ ਹੋਇਆ। ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦੇ ਹੋਏ ਸ੍ਰ. ਤਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੱਚੇ ਦੀ ਸਖ਼ਤ ਮਿਹਨਤ, ਲਗਨ ਸਦਕਾ ਵਾਹਿਗੁਰੂ ਦੀ ਕਿਰਪਾ ਨਾਲ ਸੰਭਵ ਹੋ ਸਕਿਆ।