ਮਾਨ ਤੇ ਕੇਜਰੀਵਾਲ ਗੁਜਰਾਤ ਦੀ ਜੇਲ੍ਹ ’ਚ ਬੰਦ ਪਾਰਟੀ ਵਿਧਾਇਕ ਨੂੰ ਮਿਲੇ

ਮਾਨ ਤੇ ਕੇਜਰੀਵਾਲ ਗੁਜਰਾਤ ਦੀ ਜੇਲ੍ਹ ’ਚ ਬੰਦ ਪਾਰਟੀ ਵਿਧਾਇਕ ਨੂੰ ਮਿਲੇ

ਰਾਜਪੀਪਲਾ (ਗੁਜਰਾਤ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪੰਜਾਬ ਦੇ ਹਮਰੁਤਬਾ ਭਗਵੰਤ ਮਾਨ ਨੇ ਅੱਜ ਇੱਥੇ ਜੇਲ੍ਹ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਚੈਤਰ ਵਸਾਵਾ ਨਾਲ ਮੁਲਾਕਾਤ ਕੀਤੀ ਅਤੇ ਦਾਅਵਾ ਕੀਤਾ ਕਿ ਸੱਤਾਧਾਰੀ ਭਾਜਪਾ ਦੇ ‘ਜ਼ੁਲਮ ਅਤੇ ਤਾਨਾਸ਼ਾਹੀ’ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਸਾਵਾ ਅਗਲੇ ਕੁਝ ਮਹੀਨਿਆਂ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਭਰੂਚ ਲੋਕ ਸਭਾ ਸੀਟ ਤੋਂ ‘ਆਪ’ ਦੇ ਉਮੀਦਵਾਰ ਹੋਣਗੇ।

ਸ੍ਰੀ ਮਾਨ ਨੇ ਕਿਹਾ ਕਿ ਭਾਜਪਾ ਜਿਸ ਤਰ੍ਹਾਂ ਜਨਤਾ ਲਈ ਲੜਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੀ ਹੈ, ਉਹ ਪੂਰੇ ਦੇਸ਼ ਲਈ ਚੁਣੌਤੀ ਹੈ। ਜੋ ਵੀ ਜਨਤਾ ਲਈ ਕੰਮ ਕਰਦਾ ਹੈ ਅਤੇ ਪ੍ਰਸਿੱਧ ਹੈ, ਉਸ ਨੂੰ ਈਡੀ ਅਤੇ ਸੀਬੀਆਈ ਦੀ ਵਰਤੋਂ ਕਰਕੇ ਝੂਠੇ ਕੇਸਾਂ ਦੇ ਅਧਾਰ ‘ਤੇ ਜੇਲ੍ਹ ਵਿੱਚ ਸੁੱਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਤਾਨਾਸ਼ਾਹੀ ਹੈ ਅਤੇ ਜ਼ਿਆਦਾ ਦੇਰ ਨਹੀਂ ਚੱਲੇਗੀ।