ਮਾਣ ਵਾਲੀ ਗੱਲ : ਗੁਰਬਾਣੀ ਸ਼ਬਦਾਂ ਦਾ ਗਾਇਨ ਕਰਨ ਵਾਲੇ ਸਿੱਖ ਬੈਂਡ ‘ਵਾਈਟ ਸਨ’ ਨੂੰ ਮਿਲਿਆ ਗ੍ਰੈਮੀ ਐਵਾਰਡ

ਮਾਣ ਵਾਲੀ ਗੱਲ : ਗੁਰਬਾਣੀ ਸ਼ਬਦਾਂ ਦਾ ਗਾਇਨ ਕਰਨ ਵਾਲੇ ਸਿੱਖ ਬੈਂਡ ‘ਵਾਈਟ ਸਨ’ ਨੂੰ ਮਿਲਿਆ ਗ੍ਰੈਮੀ ਐਵਾਰਡ

ਵਾਸ਼ਿੰਗਟਨ : ‘ਮਿਸਟਿਕ ਮਿਰਰ’ ਦੀ 3 ਗੁਰਬਾਣੀ ਦੇ ਸ਼ਬਦਾਂ ਵਾਲੀ ਐਲਬਮ ਨੇ ਗ੍ਰੈਮੀ ਅਵਾਰਡ 2023 ਜਿੱਤਿਆ ਹੈ। ਵ੍ਹਾਈਟ ਸਨ ਬੈਂਡ ਦੀ ਐਲਬਮ ‘ਮਿਸਟਿਕ ਮਿਰਰ’ ਐਂਲਬਮ ਵਿਚ ਗੁਰੂ ਗ੍ਰੰਥ ਸਾਹਿਬ ਵਿਚੋਂ ਲਏ ਗਏ 3 ਗੁਰਬਾਣੀ ਦੇ ਸ਼ਬਦ ਸ਼ਾਮਲ ਹਨ। ਜਿਸ ਨੂੰ ਸਿੰਘ ਸਾਹਿਬਾਨ ਹਰੀਜੀਵਨ ਖ਼ਾਲਸਾ ਅਤੇ ਦਸਤਾਰਧਾਰੀ ਗੁਰੂਜੱਸ ਖ਼ਾਲਸਾ ਨੇ ਗਾਇਨ ਕੀਤਾ ਹੈ ਤੇ ਇਸ ਦੇ ਲਈ ਉਹਨਾਂ ਨੂੰ ਗ੍ਰੈਮੀ ਅਵਾਰਡ ਮਿਲਿਆ ਹੈ। ਇਸ ਜੋੜੇ ਨੂੰ 2017 ਵਿਚ ਵੀ ਇਹ ਅਵਾਰਡ ਹਾਸਲ ਹੋ ਚੁੱਕਾ ਹੈ।
‘ਮਿਸਟਿਕ ਮਿਰਰ’ ਵਿਚ ਐਡਮ ਬੇਰੀ, ਗੁਰੂਜੱਸ ਖ਼ਾਲਸਾ ਅਤੇ ਹਰੀਜੀਵਨ ਖਾਲਸਾ ਦੀ ਤਿਕੜੀ ਸਾਮਲ ਹੈ। ਲਾਸ ਏਂਜਲਸ ਵਿਚ 65ਵੇਂ ਸਲਾਨਾ ਗ੍ਰੈਮੀ ਅਵਾਰਡ ਵਿੱਚ ਗੁਰੂ ਗ੍ਰੰਥ ਸਾਹਿਬ ਜਾਂ 10ਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਦੁਆਰਾ ਲਿਖੀ ਗਈ ਗੁਰਬਾਣੀ ਨੂੰ ਗਾਇਨ ਕਰ ਕੇ ਚੈਂਟ ਐਲਬਮ ‘ਮਿਸਟਿਕ ਮਿਰਰ’ ਨੇ ਇਹ ਅਵਾਰਡ ਜਿੱਤਿਆ। ਗੁਰੂ ਨਾਨਕ ਦੇਵ ਜੀ ਦੇ ‘ਜਾਪ’ ਦੇ ਦੋ ਸਬਦ ‘‘ਆਖਣਿ ਜੋਰੁ ਚੁਪੈ ਨਹ ਜੋਰੁ॥’’ ਅਤੇ ‘‘ਪਵਨ ਗੁਰੂ ਪਾਣੀ ਪਿਤਾ’’ ਨੂੰ ਗਾਇਨ ਕੀਤਾ ਗਿਆ ਤੇ ਇਸ ਤੋਂ ਬਾਅਦ ਤੀਜਾ ਸ਼ਬਦ ਜੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਰਚਿਆ ਸੀ ਉਹ ਗਾਇਆ ਗਿਆ। ਗ੍ਰੈਮੀ ਅਵਾਰਡ ਦੇ ਸਮੇਂ, ਇਹ ਤਿਕੜੀ ਅਵਾਰਡ ਪ੍ਰੀਮੀਅਰ ਸਮਾਰੋਹ ਵਿਚ ਸਟੇਜ ’ਤੇ ਦਿਖਾਈ ਦਿੱਤੀ ਅਤੇ ਗੁਰੂਜੱਸ ਨੇ ਸਟੇਜ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਅਕੈਡਮੀ ਦਾ ਬਹੁਤ-ਬਹੁਤ ਧੰਨਵਾਦ, ਮੈਂ ਭਾਵੁਕ ਹੋ ਰਹੀ ਹਾਂ। ਇਸ ਐਲਬਮ ਨੂੰ ਬਣਾਉਣ ਵਿਚ ਮਦਦ ਕਰਨ ਵਾਲੇ ਹਰੇਕ ਵਿਅਕਤੀ ਦਾ ਧੰਨਵਾਦ, ਸਾਡੇ ਨਿਰਮਾਤਾਵਾਂ ਦਾ ਧੰਨਵਾਦ। ਤੁਹਾਡੇ ਨਾਲ ਖੜ੍ਹੇ ਹੋਣਾ ਇੱਕ ਸਨਮਾਨ ਵਾਲੀ ਗੱਲ ਹੈ। ਇਸ ਅਵਾਰਡ ਨਾਲ ਧਰਤੀ ਉੱਤੇ ਪਿਆਰ ਅਤੇ ਦਿਆਲਤਾ ਲਿਆਉਣ ਦੀ ਹੋਰ ਜ਼ਿੰਮੇਵਾਰੀ ਸਾਡੇ ਅੰਦਰ ਪੈਦਾ ਹੋਵੇਗੀ।