ਮਹਿਲਾ ਫੁਟਬਾਲ ਵਿਸ਼ਵ ਕੱਪ: ਅਮਰੀਕਾ ਨੇ ਵੀਅਤਨਾਮ ਨੂੰ 3-0 ਨਾਲ ਹਰਾਇਆ

ਮਹਿਲਾ ਫੁਟਬਾਲ ਵਿਸ਼ਵ ਕੱਪ: ਅਮਰੀਕਾ ਨੇ ਵੀਅਤਨਾਮ ਨੂੰ 3-0 ਨਾਲ ਹਰਾਇਆ

ਆਕਲੈਂਡ/ਹੈਮਿਲਟਨ- ਸੋਫੀਆ ਸਮਿਥ ਵੱਲੋਂ ਪਹਿਲੇ ਹਾਫ ’ਚ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਸਾਬਕਾ ਚੈਂਪੀਅਨ ਅਮਰੀਕਾ ਨੇ ਵੀਅਤਨਾਮ ਨੂੰ 3-0 ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ’ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਪਿਛਲੇ ਦੋ ਵਾਰ ਦੀ ਚੈਂਪੀਅਨ ਅਮਰੀਕਾ ਦੀ ਟੀਮ ਖਿਤਾਬ ਦੀ ਹੈਟ੍ਰਿਕ ਪੂਰੀ ਕਰਨ ਦੀ ਕੋਸ਼ਿਸ਼ ਵਿੱਚ ਹੈ। ਅਮਰੀਕਾ ਵੱਲੋਂ ਤੀਜਾ ਗੋਲ ਲਿੰਡਸੇ ਹੋਰੇਨ ਨੇ ਕੀਤਾ। ਅਮਰੀਕਾ ਨੇ ਮੈਚ ਦੌਰਾਨ ਵੀਅਤਨਾਮ ਖ਼ਿਲਾਫ਼ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ। ਸੋਫੀਆ ਸਮਿਥ ਨੇ ਆਪਣਾ ਪਹਿਲਾ ਗੋਲ 14ਵੇਂ ਮਿੰਟ ਅਤੇ ਦੂਜਾ ਗੋਲ ਪਹਿਲੇ ਹਾਫ ’ਚ ਕੀਤਾ। ਦੂਜੇ ਪਾਸੇ ਹੈਮਿਲਟਨ ’ਚ ਖੇਡੇ ਗਏ ਗਰੁੱਪ ‘ਸੀ’ ਦੇ ਵੱਖਰੇ ਮੈਚ ਵਿੱਚ ਜਾਪਾਨ ਨੇ ਜ਼ਾਂਬੀਆ ਨੂੰ 5-0 ਨਾਲ ਕਰਾਰੀ ਹਾਰ ਦੇ ਕੇ ਆਪਣੀ ਮੁਹਿੰਮ ਸ਼ੁਰੂ ਕੀਤੀ। ਜਾਪਾਨ ਵੱਲੋਂ ਹਿਨਾਤਾ ਮਿਆਜ਼ਾਵਾ ਨੇ ਦੋ ਗੋਲ ਦਾਗੇ ਜਦਕਿ ਮੀਨਾ ਤਨਾਕਾ ਅਤੇ ਜੂਨ ਐਂਡੋ ਨੇ ਇੱਕ-ਇੱਕ ਗੋਲ ਕੀਤਾ। ਜ਼ਾਂਬੀਆ ਨੂੰ ਦੂਜੇ ਹਾਫ ਦਾ ਇੰਜਰੀ ਟਾਈਮ 10 ਖਿਡਾਰੀਆਂ ਨਾਲ ਖੇਡਣਾ ਪਿਆ।