ਮਹਿਲਾ ਕ੍ਰਿਕਟ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਤੀਜਾ ਇੱਕ ਰੋਜ਼ਾ ਮੈਚ ਡਰਾਅ

ਮਹਿਲਾ ਕ੍ਰਿਕਟ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਤੀਜਾ ਇੱਕ ਰੋਜ਼ਾ ਮੈਚ ਡਰਾਅ

ਬੰਗਲਾਦੇਸ਼ ਵੱਲੋਂ ਸੈਂਕੜਾ ਬਣਾਉਣ ਵਾਲੀ ਪਹਿਲੀ ਖਿਡਾਰਨ ਬਣੀ ਫਰਗਾਨਾ ਹੱਕ
ਮੀਰਪੁਰ- ਬੰਗਲਾਦੇਸ਼ ਦੀ ਸਲਾਮੀ ਬੱਲੇਬਾਜ਼ ਫਰਗਾਨਾ ਹੱਕ ਦੇ ਕਰੀਅਰ ਦੇ ਪਹਿਲੇ ਸੈਂਕੜੇ ਅਤੇ ਭਾਰਤ ਦੀ ਹਰਲੀਨ ਦਿਓਲ ਦੇ ਸ਼ਾਨਦਾਰ ਨੀਮ ਸੈਂਕੜੇ ਦੇ ਬਾਵਜੂਦ ਤੀਜਾ ਮਹਿਲਾ ਇੱਕਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਅੱਜ ਇੱਥੇ ਡਰਾਅ ਹੋ ਗਿਆ ਜਿਸ ਨਾਲ ਦੋਵਾਂ ਮੁਲਕਾਂ ਦਰਮਿਆਨ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰੀ ’ਤੇ ਖਤਮ ਹੋ ਗਈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ’ਤੇ 225 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਭਾਰਤੀ ਟੀਮ 49.3 ਓਵਰਾਂ ਵਿੱਚ 225 ਦੌੜਾਂ ਬਣਾ ਕੇ ਆਊਟ ਹੋ ਗਈ। ਫਰਗਾਨਾ ਹੱਕ ਨੇ 160 ਗੇਂਦਾਂ ’ਚ 107 ਦੌੜਾਂ ਬਣਾਈਆਂ ਜਿਸ ’ਚ ਸੱਤ ਚੌਕੇ ਸ਼ਾਮਲ ਹਨ। ਉਹ ਬੰਗਲਾਦੇਸ਼ ਵੱਲੋਂ ਇਕ ਰੋਜ਼ਾ ਮੈਚਾਂ ਵਿੱਚ ਸੈਂਕੜਾ ਬਣਾਉਣ ਵਾਲੀ ਪਹਿਲੀ ਖਿਡਾਰਨ ਹੈ। ਉਹ ਪਾਰੀ ਦੀ ਆਖਰੀ ਗੇਂਦ ’ਤੇ ਆਊਟ ਹੋ ਗਈ। ਉਸ ਨੇ ਪਾਰੀ ਦੌਰਾਨ ਸ਼ਮੀਮਾ ਸੁਲਤਾਨਾ (52 ਦੌੜਾਂ) ਨਾਲ ਪਹਿਲੀ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਵੱਲੋਂ ਹਰਲੀਨ ਨੇ 108 ਗੇਂਦਾਂ ’ਚ ਨੌਂ ਚੌਕਿਆਂ ਦੀ ਮਦਦ ਨਾਲ 77 ਦੌੜਾਂ ਬਣਾਈਆਂ ਜੋ ਉਸ ਦੇ ਕਰੀਅਰ ਦਾ ਸਰਵਉੱਚ ਸਕੋਰ ਹੈ।